ਪੰਜਾਬੀ ਵਿਦੇਸ਼ਾਂ ਵਿੱਚ ਜਾ ਕੇ ਆਪਣੀ ਸਫਲਤਾ ਦੇ ਝੰਡੇ ਗੱਡ ਕੇ ਪੰਜਾਬ ਦਾ ਨਾਂ ਰੌਸ਼ਨ ਕਰਦੇ ਰਹੇ ਹਨ। ਅਜਿਹੀ ਹੀ ਸਪਲਤਾ ਪ੍ਰਾਪਤ ਹੋਈ ਟਾਂਡਾ ਉੜਮੁੜ ਦੇ ਪਿੰਡ ਖੁੱਡਾ ਦੇ ਰਹਿਣ ਵਾਲੇ ਨੌਜਵਾਨ ਹਰਪ੍ਰੀਤ ਸਿੰਘ ਨੂੰ, ਜੋਕਿ ਅਮਰੀਕਾ ਵਿਚ ਨੇਵੀ ਦਾ ਅਫ਼ਸਰ ਬਣ ਗਿਆ ਹੈ।
ਹਰਪ੍ਰੀਤ ਸਿੰਘ ਦੇ ਪਿਤਾ ਵਰਿੰਦਰ ਸਿੰਘ ਪੰਜਾਬ ਪੁਲਸ ਦੇ ਸੇਵਾਮੁਕਤ ਇੰਸਪੈਕਟਰ ਹਨ, ਜਦਕਿ ਉਸ ਦੇ ਮਾਤਾ ਜਗਦੀਸ਼ ਕੌਰ ਇੱਕ ਰਿਟਾਇਰਡ ਟੀਚਰ ਹਨ। ਮਾਪਿਆਂ ਨੂੰ ਆਪਣੇ ਪੁੱਤ ਦੀ ਇਸ ਸ਼ਾਨਦਾਰ ਪ੍ਰਾਪਤੀ ‘ਤੇ ਮਾਣ ਮਹਿਸੂਸ ਹੋ ਰਿਹਾ ਹੈ। ਹਰਪ੍ਰੀਤ ਦੇ ਪਿਤਾ ਨੇ ਦੱਸਿਆ ਕਿ ਉਹ ਯੂਨੀਵਰਸਿਟੀ ਪੱਧਰ ਦਾ ਮੋਹਰੀ ਦੌੜਾਕ ਰਿਹਾ ਹੈ। ਆਪਣੇ ਪੁੱਤ ਦੇ ਇਸ ਮੁਕਾਮ ‘ਤੇ ਪਹੁੰਚਣ ‘ਤੇ ਉਨ੍ਹਾਂ ਦਾ ਸਿਰ ਮਾਣ ਨਾਲ ਹੋਰ ਉੱਚਾ ਹੋ ਗਿਆ।
ਇਹ ਵੀ ਪੜ੍ਹੋ : ਘੱਗਰ ਦਰਿਆ ‘ਚ ਪਾੜ 80 ਫੁੱਟ ਹੋਇਆ, ਪਿੰਡ ਖਾਲੀ ਕਰਵਾਏ, ਅੱਜ ਇਨ੍ਹਾਂ ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ
ਅਮਰੀਕਾ ਤੋਂ ਗੱਲ ਕਰਦਿਆਂ ਹਰਪ੍ਰੀਤ ਨੇ ਆਪਣੀ ਇਸ ਪ੍ਰਾਪਤੀ ਬਾਰੇ ਦੱਸਦਿਆਂ ਕਿਹਾ ਕਿ ਉਸ ਨੇ ਸੇਂਟ ਪੌਲ ਕਾਨਵੈਂਟ ਸਕੂਲ ਦਸੂਹਾ ਅਤੇ ਫਿਰ ਜੀ. ਜੀ. ਡੀ. ਐੱਸ. ਡੀ. ਕਾਲਜ ਹਰਿਆਣਾ ਤੋਂ ਪੜ੍ਹਾਈ ਕੀਤੀ। ਇਸ ਮਗਰੋਂ ਹਾਇਰ ਸਟੱਡੀ ਲਈ ਉਹ 2008 ਤੋਂ 2013 ਤੱਕ ਆਇਰਲੈਂਡ ਰਿਹਾ ਅਤੇ 2013 ਅਮਰੀਕਾ ਚਲਾ ਗਿਆ। ਇਥੇ ਉਸ ਨੇ ਯੂਨੀਵਰਸਿਟੀ ਆਫ਼ ਵਿਸਕਾਨਸਿਨ ਵਿਚ ਐੱਮ. ਬੀ. ਏ. ਦੀ ਪੜ੍ਹਾਈ ਕੀਤੀ। ਚਾਰ ਸਾਲ ਪਹਿਲਾਂ ਹੀ ਉਹ ਅਮਰੀਕੀ ਨੇਵੀ ਵਿਚ ਭਰਤੀ ਹੋਇਆ ਸੀ ਅਤੇ ਉਸ ਦਾ ਸੁਪਣਾ ਨੇਵੀ ਵਿੱਚ ਕਮਿਸ਼ਨਡ ਅਫਸਰ ਬਣਨ ਦਾ ਸੀ, ਜੋ ਉਸ ਨੇ ਆਪਣੀ ਸਖਤ ਮਿਹਨਤ ਨਾਲ ਪੂਰਾ ਕਰ ਵਿਖਾਇਆ।
ਵੀਡੀਓ ਲਈ ਕਲਿੱਕ ਕਰੋ -: