ਕੌਣ ਅਮੀਰ ਨਹੀਂ ਬਣਨਾ ਚਾਹੁੰਦਾ, ਪਰ ਇਹ ਹਰ ਕਿਸੇ ਦੀ ਕਿਸਮਤ ਵਿੱਚ ਨਹੀਂ ਹੁੰਦਾ। ਜਿਸ ਦੀ ਕਿਸਮਤ ਵਿਚ ਅਮੀਰ ਬਣਨਾ ਹੈ, ਉਹ ਕਿਸੇ ਨਾ ਕਿਸੇ ਤਰੀਕੇ ਨਾਲ ਅਮੀਰ ਹੋ ਜਾਂਦਾ ਹੈ ਅਤੇ ਜਿਸ ਦੇ ਨਸੀਬ ਵਿੱਚ ਨਹੀਂ ਉਹ ਭਾਵੇਂ ਕੁਝ ਵੀ ਕਰ ਲਏ, ਫਿਰ ਵੀ ਉਸ ਹੱਥ ਕੋਈ ਖਜ਼ਾਨਾ ਨਹੀਂ ਲੱਗਦਾ। ਦੁਨੀਆ ‘ਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਲਾਟਰੀ ਜਿੱਤ ਕੇ ਕਰੋੜਾਂ-ਅਰਬਾਂ ਦੇ ਮਾਲਕ ਬਣ ਗਏ ਹਨ, ਉਥੇ ਹੀ ਕੁਝ ਲੋਕ ਅਜਿਹੇ ਵੀ ਹਨ ਜੋ ਛੋਟੀ ਜਿਹੀ ਗਲਤੀ ਕਾਰਨ ਕਰੋੜਪਤੀ ਬਣਨ ਤੋਂ ਖੁੰਝ ਜਾਂਦੇ ਹਨ। ਅਜਿਹੇ ਹੀ ਇਕ ਵਿਅਕਤੀ ਦੀ ਕਹਾਣੀ ਇਸ ਸਮੇਂ ਸੁਰਖੀਆਂ ‘ਚ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।
ਅਜਿਹਾ ਹੀ ਕੁਝ ਬ੍ਰਿਟੇਨ ਦੇ ਰਹਿਣ ਵਾਲੇ ਜੈਕਬ ਸਾਈਮਨ ਨਾਲ ਹੋਇਆ ਹੈ। ਦਰਅਸਲ, ਜੈਕਬ ਨੂੰ ਪੂਰਾ ਵਿਸ਼ਵਾਸ ਸੀ ਕਿ ਇੱਕ ਦਿਨ ਉਹ ਲਾਟਰੀ ਜਿੱਤ ਕੇ ਜ਼ਰੂਰ ਕਰੋੜਪਤੀ ਬਣ ਜਾਵੇਗਾ, ਇਸ ਲਈ ਉਹ ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਿਹਾ ਸੀ ਅਤੇ ਹਰ ਵਾਰ ਇੱਕੋ ਹੀ ਨੰਬਰ ਦੀ ਟਿਕਟ ਖਰੀਦਦਾ ਸੀ।
ਇਹ ਵੀ ਪੜ੍ਹੋ : ਦਿੱਲੀ AIIMS ਦੀ ਅਨੋਖੀ ਪਹਿਲ, ਮਿਊਜ਼ਿਕ ਥੈਰੇਪੀ ਨਾਲ ਪਰਤੇਗੀ ਬ੍ਰੇਨ ਸਟ੍ਰੋਕ ਦੇ ਮਰੀਜ਼ਾਂ ਦੀ ਆਵਾਜ਼!
ਰਿਪੋਰਟ ਮੁਤਾਬਕ ਹਾਲ ਹੀ ‘ਚ ਜੈਕਬ ਨੇ ਉਸੇ ਨੰਬਰ ਦੀਆਂ ਲਾਟਰੀ ਟਿਕਟਾਂ ਖਰੀਦੀਆਂ ਸਨ ਜੋ ਉਹ ਸਾਲਾਂ ਤੋਂ ਖਰੀਦ ਰਿਹਾ ਸੀ। ਜਦੋਂ ਲਾਟਰੀ ਦਾ ਨਤੀਜਾ ਆਇਆ ਤਾਂ ਜੈਕਬ ਬਹੁਤ ਖੁਸ਼ ਹੋ ਗਿਆ। ਇਸ ਵਾਰ ਉਸ ਦਾ ਨੰਬਰ ਲੱਕੀ ਸਾਬਤ ਹੋਇਆ। ਉਸ ਦੇ ਨੰਬਰ ‘ਤੇ 7.5 ਮਿਲੀਅਨ ਪੌਂਡ ਯਾਨੀ ਕਰੀਬ 78 ਕਰੋੜ ਰੁਪਏ ਦੀ ਲਾਟਰੀ ਨਿਕਲੀ ਸੀ। ਫਿਰ ਕੀ ਸੀ, ਉਸ ਨੇ ਤੁਰੰਤ ਇਸ ਗੱਲ ਦੀ ਜਾਣਕਾਰੀ ਆਪਣੀ ਪ੍ਰੇਮਿਕਾ ਨੂੰ ਦਿੱਤੀ ਪਰ ਉਥੋਂ ਆਇਆ ਜਵਾਬ ਸੁਣ ਕੇ ਜੈਕਬ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਦੀਆਂ ਸਾਰੀਆਂ ਖੁਸ਼ੀਆਂ ‘ਤੇ ਪਾਣੀ ਫਿਰ ਗਿਆ।
ਦਰਅਸਲ, ਜੈਕਬ ਦੀ ਪ੍ਰੇਮਿਕਾ ਨੇ ਜੋ ਟਿਕਟਾਂ ਖਰੀਦੀਆਂ ਸਨ, ਉਨ੍ਹਾਂ ਦੇ ਨੰਬਰ ਬਦਲ ਦਿੱਤੇ ਸਨ। ਉਸ ਨੇ ਸੋਚਿਆ ਸੀ ਕਿ ਇਸ ਵਾਰ ਉਹ ਇਕ ਨੰਬਰ ਬਦਲ ਕੇ ਦੇਖੇਗੀ ਕਿ ਕਿਸਮਤ ਉਸ ਦਾ ਸਾਥ ਦੇ ਦੇਨੇ, ਪਰ ਹੋਇਆ ਇਸ ਦੇ ਉਲਟ। ਆਪਣੀ ਪ੍ਰੇਮਿਕਾ ਦੀ ਸਿਰਫ ਇਕ ਗਲਤੀ ਕਾਰਨ ਜੈਕਬ 78 ਕਰੋੜ ਰੁਪਏ ਦਾ ਮਾਲਕ ਬਣਦਾ-ਬਣਦਾ ਰਹਿ ਗਿਆ। ਹੁਣ ਦੋਵੇਂ ਪਛਤਾ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ –