ਨੌਜਵਾਨਾਂ ਵਿਚ ਗੇਮਾਂ ਖੇਡਣ ਦਾ ਰੁਝਾਨ ਦਿਨੋ-ਦਿਨ ਵਧਦਾ ਜਾ ਰਿਹਾ ਹੈ ਤੇ ਕਈ ਵਾਰ ਲੋੜ ਤੋਂ ਵੱਧ ਗੇਮਾਂ ਖੇਡਣਾ ਉਨ੍ਹਾਂ ਲਈ ਖਤਰਨਾਕ ਸਾਬਤ ਹੋ ਜਾਂਦਾ ਹੈ। ਅਜਿਹਾ ਹੀ ਇਕ ਮਾਮਲਾ ਗੁਰਦਾਸਪੁਰ ਦੇ ਸ੍ਰੀ ਹਰਗੋਬਿੰਦ ਸਾਹਿਬ ਤੋਂ ਸਾਹਮਣੇ ਆਇਆ ਹੈ ਜਿਥੇ ਪਬਜੀ ਗੇਮ ਖੇਡਦਾ ਮੁੰਡਾ ਘਰੋਂ ਲਾਪਤਾ ਹੋ ਗਿਆ। ਅਕਸ਼ੇ ਜੋ ਕਿ ਪਿਛਲੇ ਇਕ ਸਾਲ ਤੋਂ ਪਬਜੀ ਦੀ ਗੇਮ ਖੇਡ ਰਿਹਾ ਸੀ ਤੇ ਉਸ ਨੂੰ ਗੇਮ ਖੇਡਣ ਦੀ ਬਹੁਤ ਆਦਤ ਪੈ ਗਈ ਸੀ। ਪਰਿਵਾਰਕ ਮੈਂਬਰਾਂ ਮੁਤਾਬਕ ਗੇਮ ਖੇਡਣ ਕਰਕੇ ਉਸ ਦੀ ਮਾਨਸਿਕ ਸਥਿਤੀ ਵੀ ਵਿਗੜਦੀ ਜਾ ਰਹੀ ਸੀ। ਪਰਿਵਾਰ ਨੇ ਦੱਸਿਆ ਕਿ ਅਕਸ਼ੇ ਦਾ ਇਲਾਜ ਵੀ ਚੱਲ ਰਿਹਾ ਸੀ।
ਬੀਤੇ ਦਿਨੀਂ ਅਚਾਨਕ ਅਕਸ਼ੇ ਘਰ ਤੋਂ ਲਾਪਤਾ ਹੋ ਗਿਆ। ਜਾਣ ਤੋਂ ਪਹਿਲਾਂ ਉਸ ਨੇ ਆਪਣੀ ਭੈਣ ਨੂੰ ਵੀਡੀਓ ਕਾਲ ਕੀਤੀ ਜਿਸ ਵਿਚ ਉਸ ਨੇ ਕਿਹਾ ਕਿ ਉਹ ਬਿਆਸ ਦਰਿਆ ਕੋਲ ਜਾ ਰਿਹਾ ਹੈ ਤੇ ਵੀਡੀਓ ਵਿਚ ਉਸ ਨੇ ਸਾਰਿਆਂ ਨੂੰ ਆਖਰੀ ਵਾਰ ‘Bye-Bye’ ਕਿਹਾ। ਪਰਿਵਾਰ ਨੇ ਅਕਸ਼ੇ ਦੇ ਲਾਪਤਾ ਹੋਣ ਦੀ ਸ਼ਿਕਾਇਤ ਪੁਲਿਸ ਵਿਚ ਦਰਜ ਕਰਾ ਦਿੱਤੀ ਹੈ ਤੇ ਉਸ ਦੀ ਭਾਲ ਕੀਤੀਜਾ ਰਹੀ ਹੈ।
ਲਾਪਤਾ ਅਕਸ਼ੇ ਦੇ ਪਿਤਾ ਨੇ ਦੱਸਿਆ ਕਿ ਕੱਲ੍ਹ ਉਹ ਜਦੋਂ ਮਜ਼ਦੂਰੀ ਕਰਨ ਲਈ ਘਰੋਂ ਨਿਕਲਣ ਲੱਗਾ ਤਾਂ ਉਸ ਦੇ ਪੁੱਤਰ ਨੇ ਕਿਹਾ ਕਿ ਉਹ ਕੰਮ ‘ਤੇ ਚਲਾ ਜਾਵੇ। ਦੁਪਹਿਰ 12.00 ਵਜੇ ਉਹ ਵੀ ਮੇਰੇ ਕੋਲ ਪਹੁੰਚ ਜਾਵੇਗਾ ਪਰ ਉਨ੍ਹਾਂ ਦਾ ਪੁੱਤਰ ਅਕਸ਼ੇ ਉਨ੍ਹਾਂ ਕੋਲ ਨਹੀਂ ਆਇਆ ਤਾਂ ਉਨ੍ਹਾਂ ਨੇ ਘਰ ਆ ਕੇ ਦੇਖਿਆ ਤਾਂ ਘਰ ਵਿਚ ਤਾਲਾ ਲੱਗਾ ਹੋਇਆ ਸੀ ਤਾਂ ਕਿਸੇ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਇਕ ਬੱਸ ਵਿਚ ਬੈਠ ਕੇ ਗਿਆ ਹੈ।
ਗੁਰਨਾਮ ਨੇ ਆਪਣੀ ਧੀ ਨੂੰ ਫੋਨ ਕੀਤਾ ਤਾਂ ਧੀ ਨੇ ਦੱਸਿਆ ਕਿ ਅਕਸ਼ੇ ਦਾ ਫੋਨ ਉਸ ਨੂੰ ਆਇਆ ਸੀ ਕਿ ਮੈਂ ਬਿਆਸ ਦਰਿਆ ਕੋਲ ਪਹੁੰਚ ਚੁੱਕਾਂ ਹਾਂ ਤੇ ਮੈਂ ਤੁਹਾਨੂੰ ਆਖਰੀ ਵਾਰ ਫੋਨ ਕਰ ਰਿਹਾ ਹਾਂ। ਮੈਂ ਦਰਿਆ ਵਿਚ ਛਲਾਂਗ ਲਗਾਉਣ ਜਾ ਰਿਹਾ ਹੈ। ਜਦੋਂ ਉਸ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਫੋਨ ਕੱਟ ਦਿੱਤਾ।
ਇਹ ਵੀ ਪੜ੍ਹੋ : ਡੌਂਕੀ ਲਾ ਕੇ ਅਮਰੀਕਾ ਗਏ ਪੰਜਾਬੀ ਨੌਜਵਾਨ ਦੀ ਮੌਤ, 6 ਭੈਣਾਂ ਦਾ ਭਰਾ ਸੀ ਗੁਰਪ੍ਰੀਤ
ਪੁਲਿਸ ਨੇ ਬਿਆਸ ਦਰਿਆ ਕੋਲ ਦੇਖਿਆ ਤਾਂ ਉਸ ਦੀ ਚੱਪਲ ਉਥੇ ਪਈ ਹੋਈ ਸੀ। ਪਿਤਾ ਨੇ ਦੱਸਿਆ ਕਿ ਮੋਬਾਈਲ ‘ਤੇ ਗੇਮ ਖੇਡਣ ਕਾਰਨ ਉਸ ਦਾ ਦਿਮਾਗੀ ਸੰਤੁਲਨ ਲਗਾਤਾਰ ਵਿਗੜਦਾ ਜਾ ਰਿਹਾ ਹੈ, ਇਸ ਲਈ ਉਸ ਨੂੰ ਡਾਕਟਰ ਕੋਲ ਵੀ ਦਿਖਾਇਆ ਗਿਆ ਸੀ ਤੇ ਉਸ ਦੀ ਦਵਾਈ ਵੀ ਚੱਲ ਰਹੀ ਸੀ।
ਵੀਡੀਓ ਲਈ ਕਲਿੱਕ ਕਰੋ -:
