ਕੈਨੇਡਾ ਦੇ ਫੋਨ ਨੰਬਰ ਤੋਂ ਫਰੀਦਕੋਟ ਸ਼ਹਿਰ ਸਥਿਤ ਮੈਡੀਕਲ ਦੁਕਾਨਦਾਰ ਨੂੰ ਧਮਕਾਉਂਦੇ ਹੋਏ ਫਿਰੌਤੀ ਮੰਗਣ ਵਾਲੇ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਕੰਪਿਊਟਰ ਜਨਰੇਟ ਕੈਨੇਡਾ ਦੇ ਮੋਬਾਈਲ ਨੰਬਰ ਤੋਂ ਵ੍ਹਾਟਸਐਪ ‘ਤੇ ਦੋਸ਼ੀ ਪੀੜਤ ਤੇ ਉਸ ਦੀ ਕੁੜੀ ਨੂੰ ਫੋਨ ਕਰਕੇ ਬਲੈਕਮੇਲ ਕਰਦੇ ਹੋਏ ਗੈਂਗਸਟਰ ਦੇ ਨਾਂ ‘ਤੇ 6 ਲੱਖ ਰੁਪਏੇ ਦੀ ਫਿਰੌਤੀ ਮੰਗ ਰਿਹਾ ਸੀ।
ਪੀੜਤ ਦੀ ਸ਼ਿਕਾਇਤ ‘ਤੇ ਫ਼ਰੀਦਕੋਟ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਦੋਸ਼ੀ ਨੇ ਇੱਕ ਮੋਬਾਈਲ ਐਪ ਤੋਂ ਇੱਕ ਨੰਬਰ 200 ਰੁਪਏ ਵਿੱਚ ਖਰੀਦਿਆ ਸੀ, ਜੋ ਕਿ ਵਿਦੇਸ਼ ਨਾਲ ਜੁੜਿਆ ਹੋਇਆ ਸੀ ਅਤੇ ਇਸ ਮੋਬਾਈਲ ਨੰਬਰ ਤੋਂ ਦੋਸ਼ੀ ਪੀੜਤ ਨੂੰ ਧਮਕੀਆਂ ਦੇ ਰਿਹਾ ਸੀ। ਦੋਸ਼ੀ ਫੋਨ ਕਰ ਕੇ ਕਹਿ ਰਿਹਾ ਸੀ ਕਿ ਜੇਕਰ ਉਸ ਨੇ ਉਸ ਨੂੰ 6 ਲੱਖ ਰੁਪਏ ਨਾ ਦਿੱਤੇ ਤਾਂ ਉਹ ਉਸ ਦੀ ਧੀ ਦੀ ਅਸ਼ਲੀਲ ਫੋਟੋ ਵਾਇਰਲ ਕਰ ਦੇਵੇਗਾ। ਘਟਨਾ ਦੀ ਜਾਣਕਾਰੀ ਪੀੜਤ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ।
ਇਹ ਵੀ ਪੜ੍ਹੋ : 50 ਦਿਨਾਂ ਮਗਰੋਂ ਸੁਨਾਰੀਆ ਜੇਲ੍ਹ ਪਹੁੰਚਿਆ ਰਾਮ ਰਹੀਮ, ਹੁਣ ਹਾਈਕੋਰਟ ਦੀ ਇਜਾਜ਼ਤ ਨਾਲ ਮਿਲੇਗੀ ਪੈਰੋਲ
ਫ਼ਰੀਦਕੋਟ ਸਿਟੀ ਥਾਣੇ ਦੇ ਏ.ਐਸ.ਆਈ.ਅਕਲਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਪੀੜਤ ਦੇ ਵ੍ਹਾਟਸਐਪ ਨੰਬਰ ‘ਤੇ ਆਈ ਕਾਲ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਮੋਬਾਈਲ ਨੰਬਰ ਐਪ ਰਾਹੀਂ ਪ੍ਰਾਪਤ ਕੀਤਾ ਗਿਆ ਸੀ, ਜਿਸ ਦੀ ਵਰਤੋਂ ਇਥੇ ਫਰੀਦਕੋਟ ਸ਼ਹਿਰ ਦੇ ਮੁਹੱਲਾ ਖੋਖਰਾ ਨਿਵਾਸੀ ਦੋਸ਼ੀ ਨਿਖਿਲ ਚੰਦਰ ਵੱਲੋਂ ਕੀਤਾ ਜਾ ਰਿਹਾ ਸੀ, ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ, ਪੁੱਛਗਿੱਛ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: