ਤੁਸੀਂ ਲਾੜੀ ਦੇ ਭੱਜਣ ਦੇ ਕਿੱਸੇ ਤਾਂ ਕਈ ਵਾਰ ਸੁਣੇ ਹੋਣਗੇ, ਪਰ ਕਾਨਪੁਰ ਤੋਂ ਲਾੜੇ ਦੇ ਭੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਾਰਾ ਮਾਮਲਾ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ। 23 ਅਪ੍ਰੈਲ ਨੂੰ ਵਿਆਹ ਹੋਣਾ ਸੀ। ਪਰ ਲਾੜਾ ਆਪਣੀ ਦੂਜੀ ਗਰਲਫ੍ਰੈਂਡ ਨਾਲ ਭੱਜ ਗਿਆ। ਦੱਸਿਆ ਜਾ ਰਿਹਾ ਹੈ ਕਿ ਲਾੜਾ-ਲਾੜੀ ਵਿਚਕਾਰ ਕਈ ਮਹੀਨਿਆਂ ਤੋਂ ਪ੍ਰੇਮ ਸਬੰਧ ਚੱਲ ਰਹੇ ਸਨ। ਜਾਣਕਾਰੀ ਮੁਤਾਬਕ ਲਾੜਾ ਇਕ ਸਕੂਲ ‘ਚ ਟੀਚਰ ਸੀ ਅਤੇ ਲਾੜੀ ਉਸ ਦੀ ਸਟੂਡੈਂਟ ਸੀ। ਜਦੋਂ ਦੋਵਾਂ ਪਰਿਵਾਰਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਗਿਆ। ਪਰ ਇਸ ਕਹਾਣੀ ਵਿੱਚ ਮੋੜ ਉਦੋਂ ਆਇਆ ਜਦੋਂ ਲਾੜੀ ਆਪਣੇ ਲਾੜੇ ਦੀ ਉਡੀਕ ਕਰਦੀ ਰਹੀ ਅਤੇ ਲਾੜਾ ਆਪਣੀ ਦੂਜੀ ਗਰਲਫ੍ਰੈਂਡ ਨਾਲ ਭੱਜ ਗਿਆ।
ਤੁਹਾਨੂੰ ਦੱਸ ਦੇਈਏ ਕਿ ਇਹ ਮਾਮਲਾ ਕਾਨਪੁਰ ਮਹਾਨਗਰ ਦੇ ਹਨੂਮੰਤ ਵਿਹਾਰ ਥਾਣਾ ਖੇਤਰ ਦਾ ਹੈ, ਜਿੱਥੇ ਇੱਕ ਵਿਆਹ ਦਾ ਮਾਮਲਾ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਹ ਲਵ ਮੈਰਿਜ ਸੀ ਅਤੇ ਦੋਵੇਂ ਪਰਿਵਾਰ ਇਸ ਲਈ ਤਿਆਰ ਸਨ। ਪਰ ਅਚਾਨਕ ਲਾੜਾ ਕਿਸੇ ਹੋਰ ਨਾਲ ਭੱਜ ਗਿਆ, ਜਿਸ ਤੋਂ ਬਾਅਦ ਪੀੜਤਾ ਨੇ ਦੋਸ਼ੀ ਲਾੜੇ ਅਤੇ ਉਸਦੇ ਪਰਿਵਾਰ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਲਾੜਾ ਇੱਕ ਸਕੂਲ ਵਿੱਚ ਟੀਚਰ ਹੈ ਅਤੇ ਉਸ ਦੇ ਉੱਥੇ 11ਵੀਂ ਜਮਾਤ ਵਿੱਚ ਪੜ੍ਹਦੀ ਇੱਕ ਵਿਦਿਆਰਥਣ ਨਾਲ ਪ੍ਰੇਮ ਸਬੰਧ ਸਨ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਦੋਹਾਂ ਦਾ ਵਿਆਹ ਕਰਵਾਉਣ ਦਾ ਫੈਸਲਾ ਕੀਤਾ ਸੀ।
ਦੋਵਾਂ ਦਾ ਵਿਆਹ 23 ਅਪ੍ਰੈਲ ਨੂੰ ਹੋਣਾ ਸੀ। ਲੜਕੀ ਦੇ ਪਰਿਵਾਰ ਵਾਲੇ ਲਾੜੇ ਦੀ ਉਡੀਕ ਕਰਦੇ ਰਹੇ। ਪਰ ਬਾਅਦ ‘ਚ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਲਾੜਾ ਕਿਸੇ ਹੋਰ ਕੁੜੀ ਨਾਲ ਭੱਜ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਥਾਣੇ ਜਾ ਕੇ ਇਸ ਦੀ ਸ਼ਿਕਾਇਤ ਕੀਤੀ। ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਗੈਸਟ ਹਾਊਸ ਤੋਂ ਲੈ ਕੇ ਵਿਆਹ ਤੱਕ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਸਨ। ਉਹ ਸਾਰੀ ਰਾਤ ਵਿਆਹ ਦੀ ਬਰਾਤ ਦੇ ਆਉਣ ਦਾ ਉਡੀਕ ਕਰਦੇ ਰਹੇ ਪਰ ਲਾੜਾ ਦੂਜੀ ਕੁੜੀ ਨਾਲ ਭੱਜ ਗਿਆ। ਪੀੜਤ ਧਿਰ ਨੇ ਦੋਸ਼ ਲਾਇਆ ਕਿ ਉਸ ਦੀ 5 ਲੱਖ ਰੁਪਏ ਅਤੇ ਕਾਰ ਦੀ ਮੰਗ ਪੂਰੀ ਨਹੀਂ ਹੋਈ, ਇਸ ਲਈ ਉਸ ਨੇ ਅਜਿਹਾ ਕੀਤਾ।
ਇਹ ਵੀ ਪੜ੍ਹੋ : ਰੌਬਿਨ ਦੇ ‘ਆਪ’ ‘ਚ ਜਾਣ ਮਗਰੋਂ BJP ਦੀਆਂ ਵਧੀਆਂ ਧੜਕਨਾਂ! ਵਿਜੇ ਸਾਂਪਲਾਂ ਨੂੰ ਮਨਾਉਣ ਪਹੁੰਚੇ ਰੁਪਾਣੀ
ਕਾਨਪੁਰ ਦੱਖਣੀ ਦੇ ਡੀਸੀਪੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਹਨੂਮੰਤ ਵਿਹਾਰ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਡੀਸੀਪੀ ਮੁਤਾਬਕ ਲਾੜਾ ਆਪਣੀ ਪ੍ਰੇਮਿਕਾ ਨਾਲ ਗਿਆ ਹੈ। ਜਾਂਚ ਕੀਤੀ ਜਾ ਰਹੀ ਹੈ ਅਤੇ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: