ਅਕਸਰ ਕਿਹਾ ਜਾਂਦਾ ਹੈ ਕਿ ਧਰਤੀ ‘ਤੇ ਮਨੁੱਖਤਾ ਤੋਂ ਵੱਡਾ ਕੋਈ ਧਰਮ ਨਹੀਂ ਹੈ। ਇਸ ਲਈ ਜਦੋਂ ਵੀ ਸਾਨੂੰ ਕੋਈ ਨੇਕ ਕੰਮ ਕਰਨ ਦਾ ਮੌਕਾ ਮਿਲਦਾ ਹੈ ਤਾਂ ਸਾਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਬਹੁਤ ਸਾਰੇ ਲੋਕ ਮਨੁੱਖਾਂ ਦੇ ਨਾਲ-ਨਾਲ ਬੇਜ਼ੁਬਾਨ ਜਾਨਵਰਾਂ ਦੀ ਮਦਦ ਕਰਕੇ ਮਨੁੱਖਤਾ ਦੀ ਮਹਾਨ ਮਿਸਾਲ ਪੇਸ਼ ਕਰਦੇ ਹਨ। ਅਜਿਹਾ ਹੀ ਇੱਕ ਵੀਡੀਓ ਅੱਜਕਲ੍ਹ ਸਾਹਮਣੇ ਆਇਆ ਹੈ। ਇਸ ਨੂੰ ਦੇਖ ਕੇ ਤੁਸੀਂ ਵੀ ਕਹੋਗੇ ਕਿ ਇਨਸਾਨੀਅਤ ਅਜੇ ਜ਼ਿੰਦਾ ਹੈ।
ਵਾਇਰਲ ਹੋ ਰਿਹਾ ਇਹ ਵੀਡੀਓ 5 ਫਰਵਰੀ ਦਾ ਦੱਸਿਆ ਜਾ ਰਿਹਾ ਹੈ। ਇੱਥੇ ਇੱਕ ਵਿਅਕਤੀ ਨੇ ਆਪਣੇ ਕੁੱਤੇ ਨੂੰ ਬਚਾਉਣ ਲਈ ਲਾਸ ਏਂਜਲਸ ਵਿੱਚ ਪੈਕੋਇਮਾ ਵਾਸ਼ ਵਿੱਚ ਛਾਲ ਮਾਰ ਦਿੱਤੀ। ਹਾਲਾਂਕਿ ਜਿਵੇਂ ਹੀ ਇਸ ਬਾਰੇ ਰੈਸਕਿਊ ਟੀਮ ਨੂੰ ਪਤਾ ਲੱਗਾ ਤਾਂ ਉਹ ਤੁਰੰਤ ਹਰਕਤ ‘ਚ ਆ ਗਏ। ਦੋਵਾਂ ਨੂੰ ਬਚਾਉਣ ਲਈ ਲਾਸ ਏਂਜਲਸ ਫਾਇਰ ਡਿਪਾਰਟਮੈਂਟ (ਐਲਏਐਫਡੀ) ਨੇ ਹੈਲੀਕਾਪਟਰ ਦੀ ਮਦਦ ਲਈ। ਦੱਸਿਆ ਜਾ ਰਿਹਾ ਹੈ ਕਿ ਦੁਪਹਿਰ ਕਰੀਬ 2.45 ਵਜੇ ਦੇ ਮੀਂਹ ਕਾਰਨ ਤੇਜ਼ ਨਦੀ ਦੇ ਵਹਾਅ ਵਿੱਚ ਰੁੜ ਗਿਆ ਸੀ।
ਫਾਇਰ ਬ੍ਰਿਗੇਡ ਨੇ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਨਦੀ ਦੇ ਕੰਢੇ ‘ਤੇ ਉਸ ਬੰਦੇ ਤੇ ਉਸ ਦੇ ਕੁੱਤੇ ਨੂੰ ਲੱਭ ਲਿਆ। ਜਿਸ ਤੋਂ ਬਾਅਦ ਉਸ ਨੂੰ ਤੁਰੰਤ ਸਮੁੰਦਰੀ ਕੰਢੇ ‘ਤੇ ਪਹੁੰਚਾਇਆ ਗਿਆ। ਹਾਲਾਂਕਿ ਇਸ ਸਮੇਂ ਤੱਕ ਉਸ ਬੰਦੇ ਦਾ ਕੋਈ ਸੁਰਾਗ ਨਹੀਂ ਮਿਲਿਆ ਜਿਸ ਨੇ ਉਸ ਨੂੰ ਬਚਾਉਣ ਲਈ ਨਦੀ ਵਿੱਚ ਛਾਲ ਮਾਰ ਦਿੱਤੀ ਸੀ। ਇਸ ਤੋਂ ਬਾਅਦ ਤੁਰੰਤ ਹੈਲੀਕਾਪਟਰ ਰਾਹੀਂ ਇੱਕ ਬਚਾਅਕਰਮਚਾਰੀ ਉਤਰਿਆ ਅਤੇ ਉਸ ਨੇ ਬੰਦੇ ਨੂੰ ਹਾਰਨੇਸ ਤੋਂ ਸੁਰੱਖਿਅਤ ਕੀਤਾ। ਫਿਰ ਬੰਦੇ ਤੇ ਬਚਾਅ ਕਰਮਚਾਰੀ ਦੋਵਾਂ ਨੂੰ ਹੈਲੀਕਾਪਟਰ ਰਾਹੀਂ ਸੁਰੱਖਿਅਤ ਥਾਂ ‘ਤੇ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ : ਸਿੱਖਣ ਦੀ ਕੋਈ ਉਮਰ ਨਹੀਂ, ਬਜ਼ੁਰਗ ਨੇ 95 ਸਾਲ ਦੀ ਉਮਰ ‘ਚ ਪੂਰੀ ਕੀਤੀ ਗ੍ਰੈਜੂਏਸ਼ਨ, ਹੁਣ PHD ਦੀ ਤਿਆਰੀ!
ਲਾਸ ਏਂਜਲਸ ਫਾਇਰ ਡਿਪਾਰਟਮੈਂਟ ਨੇ ਇਸ ਵੀਡੀਓ ਨੂੰ ਆਪਣੇ ਫੇਸਬੁੱਕ ‘ਤੇ ਸ਼ੇਅਰ ਕੀਤਾ ਹੈ, ਜੋ ਇੰਟਰਨੈੱਟ ਦੀ ਦੁਨੀਆ ‘ਚ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਲੋਕ ਨਾ ਸਿਰਫ ਦੇਖ ਰਹੇ ਹਨ, ਸਗੋਂ ਇਸ ਨੂੰ ਕਾਫੀ ਸ਼ੇਅਰ ਵੀ ਕੀਤਾ ਜਾ ਰਿਹਾ ਹੈ। ਇਕ ਯੂਜ਼ਰ ਨੇ ਲਿਖਿਆ ਕਿ ‘ਇਸ ਤਰ੍ਹਾਂ ਦੀਆਂ ਵੀਡੀਓਜ਼ ਨੂੰ ਦੇਖ ਕੇ ਸਮਝ ਆਉਂਦਾ ਹੈ ਕਿ ਇਨਸਾਨੀਅਤ ਅਜੇ ਵੀ ਧਰਤੀ ‘ਤੇ ਮੌਜੂਦ ਹੈ।’ ਜਦਕਿ ਇਕ ਹੋਰ ਨੇ ਲਿਖਿਆ ਕਿ ‘ਮੈਂ ਇਨ੍ਹਾਂ ਜਾਂਬਾਜ਼ਾਂ ਨੂੰ ਸਲਾਮ ਕਰਦਾ ਹਾਂ।’ ਇਸ ਤੋਂ ਇਲਾਵਾ ਕਈ ਹੋਰ ਲੋਕਾਂ ਨੇ ਵੀ ਇਸ ‘ਤੇ ਟਿੱਪਣੀ ਕਰਦੇ ਹੋਏ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ –