ਵਿਆਹ ਇੱਕ ਅਜਿਹਾ ਸਮਾਗਮ ਹੈ ਜੋ ਨੱਚਣ ਅਤੇ ਗਾਉਣ ਤੋਂ ਬਿਨਾਂ ਬਿਲਕੁਲ ਅਧੂਰਾ ਹੈ। ਵਿਆਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਹੋਵੇ, ਉੱਥੇ ਨੱਚਣਾ-ਗਾਣਾ ਜ਼ਰੂਰ ਹੁੰਦਾ ਹੈ। ਇੱਕ ਵਿਆਹ ਵਿੱਚ ਨੱਚਣਾ ਅਤੇ ਮਸਤੀ ਕਈ ਵਾਰ ਮਹਿੰਗੀ ਪੈ ਸਕਦੀ ਹੈ। ਦਰਅਸਲ, ਇਟਲੀ ਵਿਚ ਇਕ ਵਿਆਹ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਨਵ-ਵਿਆਹੇ ਜੋੜੇ ਸਮੇਤ 4 ਦਰਜਨ ਮਹਿਮਾਨ ਡਾਂਸ ਫਲੋਰ ਤੋਂ ਹੇਠਾਂ ਡਿੱਗ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਨਵੇਂ ਜੋੜੇ ਦੇ ਵਿਆਹ ਦੀ ਰਿਸੈਪਸ਼ਨ ਦੌਰਾਨ ਵਾਪਰੀ। ਹਾਦਸੇ ‘ਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ।
ਰਿਪੋਰਟ ਮੁਤਾਬਕ ਇਟਾਲੀਅਨ ਲਾੜੇ ਪਾਓਲੋ ਮੁਗਨਾਨੀ ਅਤੇ ਇਤਾਲਵੀ-ਅਮਰੀਕੀ ਦੁਲਹਨ ਵੈਲੇਰੀਆ ਯਬਰਾ ਨੇ ਆਪਣੇ ਵਿਆਹ ਦੀ ਰਿਸੈਪਸ਼ਨ ਪਾਰਟੀ ‘ਚ ਕਰੀਬ 150 ਲੋਕਾਂ ਨੂੰ ਬੁਲਾਇਆ ਸੀ। ਰਿਸੈਪਸ਼ਨ ਦੌਰਾਨ ਲਾੜਾ-ਲਾੜੀ ਡਾਂਸ ਫਲੋਰ ‘ਤੇ ਡਾਂਸ ਕਰ ਰਹੇ ਸਨ, ਉਨ੍ਹਾਂ ਦੇ ਨਾਲ 30 ਮਹਿਮਾਨ ਅਤੇ ਡਾਂਸ ਫਲੋਰ ‘ਤੇ ਮੌਜੂਦ ਸਨ। ਫਿਰ ਅਚਾਨਕ ਖੁਸ਼ੀ ਦੇ ਮਾਹੌਲ ਵਿਚ ਡਾਂਸ ਫਲੋਰ ਵਿਚ ਇਕ ਵੱਡਾ ਟੋਇਆਪੈ ਗਿਆ ਅਤੇ ਲਾੜਾ-ਲਾੜੀ ਸਮੇਤ ਸਾਰੇ 25 ਫੁੱਟ ਹੇਠਾਂ ਡਿੱਗ ਗਏ। ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਹਾਲਾਂਕਿ 39 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ।
ਇਹ ਵੀ ਪੜ੍ਹੋ : ਕਮਰੇ ਨੂੰ Mini ਥਿਏਟਰ ‘ਚ ਬਦਲ ਦੇਣਗੇ ਇਹ ਡਿਵਾਈਸ, ਕੀਮਤ ਵੀ ਬਜਟ ‘ਚ ਫਿਟ
ਲਾੜੇ ਨੇ ਦੱਸਿਆ ਕਿ ਰਿਸੈਪਸ਼ਨ ‘ਚ ਸ਼ਾਮਲ ਸਾਰੇ ਮਹਿਮਾਨ ਖੁਸ਼ ਸਨ, ਹਰ ਕੋਈ ਨੱਚਣ-ਗਾਉਣ ‘ਚ ਰੁੱਝਿਆ ਹੋਇਆ ਸੀ ਪਰ ਫਿਰ ਅਚਾਨਕ ਡਾਂਸ ਫਲੋਰ ਟੁੱਟ ਗਿਆ ਅਤੇ ਸਾਰੇ ਹੇਠਾਂ ਡਿੱਗ ਗਏ। ਲਾੜੇ ਨੇ ਦੱਸਿਆ ਕਿ ਉਹ ਕੁਝ ਸਮੇਂ ਤੋਂ ਬਹੁਤ ਡਰਿਆ ਹੋਇਆ ਸੀ। ਸਭ ਤੋਂ ਪਹਿਲਾਂ ਉਸ ਨੇ ਆਪਣੀ ਪਤਨੀ ਨੂੰ ਲੱਭਿਆ। ਇਸ ਤੋਂ ਬਾਅਦ ਇਕ-ਇਕ ਕਰਕੇ ਸਾਰੇ ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਫਿਲਹਾਲ ਸਾਰਿਆਂ ਦੀ ਹਾਲਾਤ ਸਥਿਰ ਹਨ। ਇਸ ਹਾਦਸੇ ਤੋਂ ਬਾਅਦ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ‘ਚ ਲਾੜਾ-ਲਾੜੀ ਹਸਪਤਾਲ ‘ਚ ਵੱਖ-ਵੱਖ ਬੈੱਡਾਂ ‘ਤੇ ਲੇਟੇ ਨਜ਼ਰ ਆ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ –