ਮੋਗਾ ਦੇ ਪਿੰਡ ਵੈਰੋਂਕੇ ਵਿਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਸਕੇ ਭਰਾ ਨੇ ਆਪਣੀ ਸਕੀ ਭੈਣ ਦਾ ਘੋਟਣਾ ਮਾਰ ਕੇ ਕਤਲ ਕਰ ਦਿੱਤਾ। ਦੋਵੇਂ ਭੈਣ-ਭਰਾ ਆਪਣੇ ਨਾਣਕੇ ਪਿੰਡ ਆਏ ਹੋਏ ਸਨ। ਭਰਾ ਆਪਣੀ ਭੈਣ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ। ਪੁਲਿਸ ਨੇ ਨਾਨੀ ਦੇ ਬਿਆਨ ‘ਤੇ ਕਾਤਲ ਦੋਹਤੇ ਨੂੰ ਕਾਬੂ ਕਰ ਲਿਆ। ਕੁੜੀ ਦੀ ਉਮਰ 24 ਸਾਲ ਸੀ ਜਦਕਿ ਉਸ ਦਾ ਭਰਾ ਸਿਰਫ 19 ਸਾਲ ਦਾ ਸੀ।
ਭਰਾ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ ਉਸ ਦੀ ਭੈਣ ਦੇ ਕਈ ਮਰਦਾਂ ਨਾਲ ਨਾਜਾਇਜ਼ ਸਬੰਧ ਸੀ, ਉਹ ਉਸ ਨੂੰ ਅਕਸਰ ਰੋਕਦਾ ਸੀ, ਕਿ ਮੇਰੀ ਬੇਇਜ਼ਤੀ ਹੁੰਦੀ ਹੈ ਅਜਿਹਾ ਨਾ ਕਰ ਪਰ ਉਹ ਨਹੀਂ ਹਟੀ ਇਸ ਕਰਕੇ ਉਸ ਨੇ ਘੋਟਣਾ ਮਾਰ ਕੇ ਆਪਣੀ ਭੈਣ ਦਾ ਕਤਲ ਕਰ ਦਿੱਤਾ।
ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਦੋਸ਼ੀ ਪਿੰਡ ਤੋਂ ਭੱਜਣ ਦੀ ਫਿਰਾਕ ਵਿਚ ਸੀ, ਜਦਿਕ ਉਸ ਨੂੰ ਕਾਬੂ ਕਰ ਲਿਆ ਗਿਆ। ਮ੍ਰਿਤਕਾ ਵੀਰਪਾਲ ਕੌਰ ਦੀ ਨਾਨੀ ਨੇ ਕਿਹਾ ਕਿ ਦੋਵੇਂ ਭਰਾ-ਭੈਣ ਵਿਚ ਬਹੁਤ ਪਿਆਰ ਸੀ। ਪਤਾ ਨਹੀਂ ਕੀ ਹੋਇਆ ਉਸ ਨੇ ਦਰਵਾਜ਼ਾ ਬੰਦ ਕਰ ਕੇ ਆਪਣੀ ਭੈਣ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਨਾਨੀ ਨੇ ਕਿਹਾ ਕਿ ਉਸ ਨੂੰ ਡਰਾ ਕੇ ਚੁੱਪ ਕਰਾ ਦਿੱਤਾ ਤੇ ਖੂਨ ਨੂੰ ਚਾਦਰ ਦੇ ਨਾਲ ਸਾਫ ਕਰਕੇ ਮ੍ਰਿਤਕਾ ਨੂੰ ਦੂਜੇ ਕਮਰੇ ਵਿਚ ਮੰਜੇ ‘ਤੇ ਪਾ ਦਿੱਤਾ।
ਇਹ ਵੀ ਪੜ੍ਹੋ : ਡਾ. ਮਨਮੋਹਨ ਸਿੰਘ ਦੇ ਦਿਹਾਂਤ ‘ਚ ਪੰਜਾਬ ‘ਚ 7 ਦਿਨ ਦੇ ਰਾਜਸੀ ਸੋਗ ਦਾ ਐਲਾਨ
ਜਾਂਚ ਅਧਿਕਾਰੀ ਜਨਕ ਰਾਜ ਨੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਵਿੰਡ ਵੈਰੋਕੇ ਵਿਚ ਕੁੜੀ ਦਾ ਕਤਲ ਹੋਇਆ ਹੈ। ਅਸੀਂ ਮੌਕੇ ‘ਤੇ ਪਹੁੰਚੇ ਹਾਂ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਜੇ ਤੱਕ ਮੁੰਡੇ ਦੇ ਕੋਈ ਨਸ਼ਾ ਕਰਨ ਦੀ ਗੱਲ ਸਾਹਮਣੇ ਨਹੀਂ ਆਈ ਹੈ। ਦੋਸ਼ੀ ਆਪਣੀ ਭੈਣ ਵੀਰਜੋਤ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ। ਬਾਕੀ ਅੱਗੇ ਪੁੱਛਗਿੱਛ ਕੀਤੀ ਜਾਏੇਗੀ।
ਵੀਡੀਓ ਲਈ ਕਲਿੱਕ ਕਰੋ -: