ਅੱਜ ਦੇ ਸਮੇਂ ਵਿਚ ਰਿਸ਼ਤਿਆਂ ਵਿਚ ਜ਼ਰਾ ਵੀ ਸਬਰ, ਸਹਿਣ ਸ਼ਕਤੀ ਨਹੀਂ ਰਹੀ। ਗੁੱਸਾ ਕਾਲ ਬਣ ਕੇ ਆਉਂਦਾ ਹੈ ਤੇ ਆਪਣੇ ਸਾਹਮਣੇ ਵੇਖਦਾ ਵੀ ਨਹੀਂ ਕਿ ਉਸ ਦੇ ਸਾਹਮਣੇ ਕਿਹੜਾ ਰਿਸ਼ਤਾ ਹੈ ਤੇ ਇਸ ਦਾ ਨਤੀਜਾ ਕੀ ਹੋਵੇਗਾ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਤਰਨਤਾਰਨ ਦੇ ਗੋਇੰਦਵਾਲ ਸਾਹਿਬ ਤੋਂ, ਜਿਥੇ ਗੁੱਸੇ ਵਿਚ ਸਾਲੇ ਨੇ ਆਪਣੇ ਜੀਜੇ ਨੂੰ ਹੀ ਮੌਤ ਦੇ ਘਾਟ ਉਤਾਰ ਦਿੱਤਾ ਤੇ ਆਪਣੀ ਹੀ ਭੈਣ ਦਾ ਘਰ ਉਜਾੜ ਦਿੱਤਾ।
ਕਤਲ ਦਾ ਕਾਰਨ ਪਤੀ-ਪਤਨੀ ਦੀ ਆਪਸੀ ਲੜਾਈ ਦੱਸੀ ਜਾ ਰਹੀ ਹੈ, ਜਿਸ ਤੋਂ ਬਾਅਦ ਔਰਤ ਦੇ ਭਰਾ ਦੀ ਆਪਣੇ ਜੀਜੇ ਨਾਲ ਬਹਿਸ ਹੋ ਗਈ ਤੇ ਉਸ ਨੇ ਮਾਮੂਲੀ ਝਗੜੇ ਤੋਂ ਬਾਅਦ ਜੀਜੇ ਨੂੰ ਇੱਟ ਨਾਲ ਮੌਤ ਦੇ ਘਾਟ ਉਤਾਰ ਦਿੱਤਾ।
ਮ੍ਰਿਤਕ ਦੀ ਪਛਾਣ ਸਾਦਿਕ ਦੀਨ ਵਾਸੀ ਪਿੰਡ ਮਿਆਣੀ, ਗੋਇੰਦਵਾਲ ਸਾਹਿਬ ਵਜੋਂ ਹੋਈ ਹੈ। ਦੋਸ਼ੀ ਤੇ ਮ੍ਰਿਤਕ ਗੁੱਜਰ ਬਰਾਦਰੀ ਦੇ ਸਨ। ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਦੋਵਾਂ ਧਿਰਾਂ ਵਿਚਾਲੇ ਬਹਿਸ ਹੋ ਗਈ ਸੀ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਸਾਦਿਕ ਦੀਨ ਦੀ ਉਮਰ ਕਰੀਬ 45 ਸਾਲ ਸੀ, ਜਿਸ ਦਾ ਆਪਣੀ ਪਤਨੀ ਨਾਲ ਮਾਮੂਲੀ ਝਗੜਾ ਹੋ ਗਿਆ ਸੀ। ਮ੍ਰਿਤਕ ਨੇ ਦੋਸ਼ੀ ਦੀ ਭੈਣ ਦੀ ਬੇਇੱਜ਼ਤੀ ਕੀਤੀ ਸੀ। ਇਸ ਤੋਂ ਗੁੱਸੇ ‘ਚ ਆ ਕੇ ਸਾਲੇ ਨੇ ਆਪਣੇ ਜੀਜੇੇ ਦਾ ਕਤਲ ਕਰ ਦਿੱਤਾ।
ਪਰਿਵਾਰ ਵਾਲਿਆਂ ਨੇ ਦੱਸਿਆ ਕਿ ਦੇਰ ਰਾਤ ਪਤੀ-ਪਤਨੀ ‘ਚ ਲੜਾਈ ਹੋਈ। ਇਸ ਦੌਰਾਨ ਸਾਦਿਕ ਦਾ ਜੀਜਾ ਆ ਗਿਆ। ਉਸ ਨੇ ਆਉਂਦਿਆਂ ਹੀ ਆਪਣੇ ਜੀਜੇ ‘ਤੇ ਇੱਟ ਨਾਲ ਕਈ ਵਾਰ ਕੀਤੇ। ਇਸ ਤੋਂ ਬਾਅਦ ਉਹ ਰਾਤ ਨੂੰ ਸੌਂ ਗਿਆ ਤੇ ਫਿਰ ਉਠਿਆ ਹੀ ਨਹੀਂ। ਪਰਿਵਾਰ ਵਾਲਿਆਂ ਨੇ ਪੁਲਿਸ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ।
ਇਹ ਵੀ ਪੜ੍ਹੋ : ਮ/ਰਿ.ਆ ਬੰਦਾ ਹੋਇਆ ਜਿੰ/ਦਾ, ਐਂਬੂਲੈਂਸ ਦੇ ਇੱਕ ਝ.ਟਕੇ ਨੇ ਵਾਪਸ ਲਿਆਉਂਦੇ ਸਾਹ!
ਜਾਣਕਾਰੀ ਮੁਤਾਬਕ ਦੋਸ਼ੀ ਸਾਲੇ ਨੇ ਜੀਜੇ ਦੇ ਸਿਰ ਅਤੇ ਹੋਰ ਹਿੱਸਿਆਂ ‘ਤੇ ਇੱਟ ਨਾਲ ਵਾਰ ਕੀਤਾ। ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਾਦਿਕ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਇਸ ਦੌਰਾਨ ਮੁਲਜ਼ਮਾਂ ਖ਼ਿਲਾਫ਼ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: