ਸ਼ੇਅਰ ਮਾਰਕੀਟ ਵਿਚ ਅੱਜ ਹਾਹਾਕਾਰ ਮਚ ਗਿਆ ਹੈ। ਭਾਰਤ ਦੇ ਦੂਜਾ ਸਭ ਤੋਂ ਵੈਲਿਊ ਵਾਲਾ ਸ਼ੇਅਰ HDFC Bank ਕਾਰੋਬਾਰੀ ਸੈਸ਼ਨ ਦੌਰਾਨ 8.16 ਫੀਸਦੀ ਫਿਸਲ ਕੇ ਬੰਦ ਹੋਇਆ। ਬਾਜ਼ਾਰ ਵਿਚ ਇਸ ਗਿਰਾਵਟ ਲਈ HDFC ਬੈਂਕ ਦੇ ਸ਼ੇਅਰ ਦੀ ਕਾਫੀ ਵੱਡੀ ਹਿੱਸੇਦਾਰੀ ਹੈ। 3 ਸਾਲ ਪਹਿਲਾਂ ਕੋਰੋਨਾ ਕਾਲ ਵਿਚ ਸਭ ਤੋਂ ਵੱਧ ਪ੍ਰਦਰਸ਼ਨ ਦੌਰਾਨ HDFC ਬੈਂਕ ਦਾ ਸਟਾਕ 8.5 ਫੀਸਦੀ ਫਿਸਲਿਆ ਸੀ। ਨਿਵੇਸ਼ਕਾਂ ਨੂੰ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ ਕਿਉਂਕਿ ਨਿਫਟੀ ਦੇ ਹੈਵੀਵੇਟ ਸ਼ੇਅਰ ਦਾ ਮਾਰਕੀਟ ਕੈਪ ਡਿੱਗ ਕੇ 11.67 ਲੱਖ ਕਰੋੜ ਰੁਪਏ ਹੋ ਗਿਆ।
HDFC Bank ਦੀ ਪਿਛਲੀ ਸਭ ਤੋਂ ਵੱਡੀ ਗਿਰਾਵਟ 23 ਮਾਰਚ 2020 ਨੂੰ ਦਰਜ ਕੀਤੀ ਗਈ ਸੀ ਜਦੋਂ ਸ਼ੇਅਰ 12.7 ਫੀਸਦੀ ਦੇ ਨੁਕਸਾਨ ਨਾਲ ਬੰਦ ਹੋਇਆ ਸੀ। ਦਸੰਬਰ ਤਿਮਾਹੀ ਦੇ ਨਤੀਜਿਆਂ ਦੇ ਬਾਅਦ ਬਾਜ਼ਾਰ ‘ਚ ਇਹ ਗਿਰਾਵਟ ਦੇਖਣ ਨੂੰ ਮਿਲੀ ਹੈ। ਕਈ ਬ੍ਰੋਕਰੇਜ ਕੰਪਨੀਆਂ ਨੇ ਸਟਾਕ ‘ਤੇ ਆਪਣੇ ਟਾਰਗੈੱਟ ਪ੍ਰਾਈਸ ਨੂੰ ਘੱਟ ਕਰ ਦਿੱਤਾ ਹੈ ਜਿਸ ਨਾਲ ਇਹ ਗਿਰਾਵਟ ਆਈ ਹੈ।
HDFC ਬੈਂਕ ਦਾ ਤੀਜੀ ਤਿਮਾਹੀ ਦਾ ਮੁਨਾਫਾ 33 ਫੀਸਦੀ ਵਧਿਆਹੈ। ਕੰਪਨੀ ਨੂੰ 16373 ਕਰੋੜ ਦਾ ਨੈੱਟ ਪ੍ਰੋਫਿਟ ਹੋਇਆ ਹੈ। ਉਸ ਦੇ ਬਾਅਦ ਵੀ ਕੰਪਨੀ ਦੇ ਸ਼ੇਅਰਾਂ ਵਿਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ।
ਮਾਰਕੀਟ ਵਿਚ ਦਿਨ ਭਰ ਚੱਲੀ ਗਿਰਾਵਟ ਦੇ ਬਾਅਦ HDFC ਬੈਂਕ ਦਾ ਸ਼ੇਅਰ ਲਾਲ ਨਿਸ਼ਾਨ ‘ਚ ਟ੍ਰੇਡ ਕਰਦਾ ਰਿਹਾ। ਸਵੇਰੇ 9.15 ਵਜੇ ‘ਤੇ ਇਹ 1570 ਰੁਪਏ ਦੇ ਲੈਵਲ ‘ਤੇ ਸ਼ੁਰੂ ਹੋਇਆ ਸੀ ਤੇ ਇਸ ਨੇ 1528 ਰੁਪਏ ਦੇ ਲੋਅ ਲੈਵਲ ਨੂੰ ਛੂਹਿਆ। ਬੈਂਕ ਦੇ ਸ਼ੇਅਰਾਂ ਵਿਚ ਆਈ ਇਸ ਵੱਡੀ ਗਿਰਾਵਟ ਦੀ ਵਜ੍ਹਾ ਨਾਲ HDFC ਬੈਂਕ ਦੇ ਨਿਵੇਸ਼ਕਾਂ ਨੂੰ 100,000 ਕਰੋੜ ਰੁਪਏ ਦਾ ਨੁਕਸਾਨ ਝੇਲਣਾ ਪਿਆ ਹੈ।
ਇਹ ਵੀ ਪੜ੍ਹੋ : ਮੁੜ ਵਧ ਸਕਦੀਆਂ ਹਨ ਸੁਖਪਾਲ ਖਹਿਰਾ ਦੀਆਂ ਮੁਸ਼ਕਲਾਂ, ਜ਼ਮਾਨ ਰੱਦ ਕਰਾਉਣ SC ਪਹੁੰਚੀ ਪੰਜਾਬ ਸਰਕਾਰ
ਮੰਗਲਵਾਰ ਨੂੰ HDFC ਬੈਂਕ ਦਾ ਮਾਰਕੀਟ ਕੈਪ ਬਾਜ਼ਾਰ ਬੰਦ ਹੋਣ ‘ਤੇ 12,74,740.22 ਕਰੋੜ ਰੁਪਏ ‘ਤੇ ਸੀ। ਬੁੱਧਵਾਰ ਨੂੰ ਇਹ ਘੱਟ ਕੇ 11.68 ਲੱਖ ਕਰੋੜ ਰੁਪਏ ਰਹਿ ਗਿਆ। ਇਸ ਹਿਸਾਬ ਨਾਲ ਬੁੱਧਵਾਰ ਦੇ ਕਾਰੋਬਾਰ ਦੌਰਾਨ ਮਾਰਕੀਟ ਕੈਪ 106749.22 ਕਰੋੜ ਰੁਪਏ ਫਿਸਲ ਗਿਆ ਹੈ।