ਵਿੱਤੀ ਸੰਕਟ ਨਾਲ ਜੂਝ ਰਹੇ ਸ਼੍ਰੀਲੰਕਾ ‘ਚ ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ। ਰੋਜ਼ਾਨਾ ਅਤੇ ਖਾਣ-ਪੀਣ ਦੀਆਂ ਵਸਤੂਆਂ ਅਸਮਾਨ ਨੂੰ ਛੂਹ ਰਹੀਆਂ ਹਨ। ਸ਼੍ਰੀਲੰਕਾ ‘ਚ 400 ਗ੍ਰਾਮ ਦੁੱਧ 790 ਰੁਪਏ ‘ਚ ਮਿਲਦਾ ਹੈ। ਇਸ ਦੇ ਨਾਲ ਹੀ 1 ਕਿਲੋ ਚੌਲ ਵੀ 500 ਰੁਪਏ ਹੋ ਗਿਆ ਹੈ। ਦੇਸ਼ ਦੇ ਲੋਕ ਭੁੱਖਮਰੀ ਅਤੇ ਮਹਿੰਗਾਈ ਤੋਂ ਬਚਣ ਲਈ ਭਾਰਤ ਦਾ ਰੁਖ ਕਰ ਰਹੇ ਹਨ। ਮੰਗਲਵਾਰ ਨੂੰ ਕਰੀਬ 16 ਸ਼੍ਰੀਲੰਕਾਈ ਸਮੁੰਦਰੀ ਰਸਤੇ ਭਾਰਤ ਪਹੁੰਚੇ। ਇਨ੍ਹਾਂ ਵਿੱਚ ਇੱਕ ਜੋੜਾ ਚਾਰ ਮਹੀਨੇ ਦੇ ਬੱਚੇ ਨੂੰ ਲੈ ਕੇ ਇੱਥੇ ਆਇਆ ਹੈ।
ਸ਼੍ਰੀਲੰਕਾ ਤੋਂ ਆਏ ਸ਼ਰਨਾਰਥੀਆਂ ਨੇ ਦੱਸਿਆ ਕਿ ‘ਸਾਡੇ ਦੇਸ਼ ‘ਚ ਚੌਲ 500 ਸ਼੍ਰੀਲੰਕਾ ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਏ ਹਨ। 400 ਗ੍ਰਾਮ ਦੁੱਧ ਦਾ ਪਾਊਡਰ 790 ਰੁਪਏ ਵਿੱਚ ਮਿਲਦਾ ਹੈ। ਇੱਕ ਕਿਲੋ ਖੰਡ ਦੀ ਕੀਮਤ 290 ਰੁਪਏ ਹੋ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਇਹੀ ਸਥਿਤੀ ਜਾਰੀ ਰਹੀ ਤਾਂ 1989 ਦੀ ਘਰੇਲੂ ਜੰਗ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ। ਇਸ ਕਾਰਨ ਪ੍ਰਵਾਸ ਵਧਣ ਦੀ ਸੰਭਾਵਨਾ ਹੈ। ਜਨਵਰੀ ‘ਚ ਸ਼੍ਰੀਲੰਕਾ ਦਾ ਵਿਦੇਸ਼ੀ ਮੁਦਰਾ ਭੰਡਾਰ 70 ਫ਼ੀਸਦ ਘੱਟ ਕੇ 2.36 ਅਰਬ ਡਾਲਰ ‘ਤੇ ਆ ਗਿਆ। ਇਸ ਦੇ ਨਾਲ ਹੀ ਸ਼੍ਰੀਲੰਕਾ ਨੂੰ ਅਗਲੇ 12 ਮਹੀਨਿਆਂ ‘ਚ 7.3 ਅਰਬ ਡਾਲਰ ਦਾ ਘਰੇਲੂ ਅਤੇ ਵਿਦੇਸ਼ੀ ਕਰਜ਼ਾ ਚੁਕਾਉਣਾ ਹੈ। ਇਸ ਵਿੱਚ ਕੁੱਲ ਕਰਜ਼ੇ ਦਾ ਲਗਭਗ 68 ਫ਼ੀਸਦ ਚੀਨ ਦਾ ਹੈ।
ਵੀਡੀਓ ਲਈ ਕਲਿੱਕ ਕਰੋ -: