ਐਕਸਿਸ ਬੈਂਕ ਤੇ ਫਾਈਬ ਨੇ ਇਕੱਠੇ ਸਾਂਝੇਦਾਰੀ ਕੀਤੀ ਹੈ ਤੇ ਇਸ ਪਾਰਟਨਰਸ਼ਿਪ ਵਿਚ ਭਾਰਤ ਦਾ ਪਹਿਲਾ ਨੰਬਰਲੈੱਸ ਕ੍ਰੈਡਿਟ ਕਾਰਡ ਲਾਂਚ ਕੀਤਾ ਹੈ। ਟੇਕ ਸੇਵੀ ਜੇਨਰੇਸ਼ਨ ਲਈ ਇਹ ਕਾਰਡ ਕਾਫੀ ਕਾਰਗਰ ਰਹਿਣ ਵਾਲਾ ਹੈ ਤੇ ਸਕਿਓਰਿਟੀ ਦੇ ਮਾਮਲੇ ਵਿਚ ਇਹ ਵਾਧੂ ਸੁਰੱਖਿਆ ਲੇਅਰ ਦੇ ਨਾਲ ਆਉਣ ਵਾਲਾ ਆਪਣੀ ਤਰ੍ਹਾਂ ਦਾ ਪਹਿਲਾ ਕ੍ਰੈਡਿਟ ਕਾਰਡ ਹੈ। ਇਹ Fibe Axis Bank Credit Card ਇਕ ਅਜਿਹਾ ਕਾਰਡ ਹੈ ਜੋ ਕਿਸੇ ਤਰ੍ਹਾਂ ਦੇ ਨੰਬਰ ਨਾਲ ਲੈਸ ਨਹੀਂ ਹੈ ਤੇ ਦੇਸ਼ ਵਿਚ ਆਪਣੀ ਤਰ੍ਹਾਂ ਦਾ ਪਹਿਲਾ ਕਾਰਡ ਹੈ।
ਨੰਬਰਲੈੱਸ ਕ੍ਰੈਡਿਟ ਕਾਰਡ ਦੇ ਤੌਰ ‘ਤ ਗਾਹਕ ਨੂੰ ਇਸਕਾਰਡ ਵਿਚ ਨਾ ਤਾਂ ਕੋਈ ਕਾਰਡ ਨੰਬਰ ਮਿਲੇਗਾ, ਨਾ ਕੋਈ ਐਕਸਪਾਇਰੀ ਡੇਟ ਹੋਵੇਗੀ ਤੇ ਨਾ ਹੀ ਕਾਰਡ ਪਲਾਸਟਿਕ ‘ਤੇ ਕੋਈ ਵੀ ਸੀਵੀਵੀ ਨੰਬਰ ਹੋਵੇਗਾ। ਇਹ ਕਾਰਡ ਤੇ ਕਾਰਡ ਮਾਲਕ ਦੀ ਪਛਾਣ ਨੂੰ ਉਜਾਗਰ ਨਹੀਂ ਕਰਦਾ ਜਿਸ ਨਾਲ ਇਸਦੇ ਗਲਤ ਇਸਤੇਮਾਲ ਦੀ ਸੰਭਾਵਨਾ ਬਹੁਤ ਘੱਟ ਜਾਂਦੀ ਹੈ। ਗਾਹਕ ਦੀ ਪਛਾਣ ਚੋਰੀ ਹੋਣ ਤੋਂ ਬਚਾਉਣ ਵਿਚ ਇਹ ਬੇਹੱਦ ਕਾਰਗਰ ਹੈ। ਕਿਸੇ ਵੀ ਤਰ੍ਹਾਂ ਦਾ ਨੰਬਰ ਕਾਰਡ ‘ਤੇ ਨਾ ਆਉਣ ਕਾਰਨ ਗਾਹਕ ਨੂੰ ਪੂਰੀ ਸੁਰੱਖਿਆ ਤੇ ਪ੍ਰਾਈਵੇਸੀ ਦੇ ਫਾਇਦੇ ਮਿਲਦੇ ਹਨ।
ਗਾਹਕ ਆਪਣੇ ਫਾਇਬ ਐਕਸਿਸ ਬੈਂਕ ਕ੍ਰੈਡਿਟ ਕਾਰਡ ਡਿਟੇਲਸ ਨੂੰ ਫਾਈਬ ਐਪ ‘ਤੇ ਆਸਾਨੀ ਨਾਲ ਅਕਸੈਸ ਕਰ ਸਕਦੇ ਹਨ ਤੇ ਇਸ ਦੇ ਲਈ ਉਨ੍ਹਾਂ ਨੂੰ ਆਪਣੀ ਥੋੜ੍ਹੀ ਜਿਹੀ ਜਾਣਕਾਰੀ ਦੇ ਕੇ ਕੰਪਲੀਟ ਕੰਟਰੋਲ ਉਸ ‘ਤੇ ਮਿਲਦਾ ਹੈ। ਕੋ-ਬ੍ਰਾਂਡੇਡ ਕ੍ਰੈਡਿਟ ਕਾਰਡ ਕਈ ਤਰ੍ਹਾਂ ਦੇ ਫੀਚਰਸ ਆਫਰ ਕਰਦਾ ਹੈ ਜਿਸ ਵਿਚੋਂਕੁਝ ਬਾਰੇ ਤੁਹਾਨੂੰ ਦੱਸਦੇ ਹਾਂ।
- ਸਾਰੇ ਤਰ੍ਹਾਂ ਦੇ ਰੈਸਟੋਰੈਂਟਸ ਦੇ ਆਨਲਾਈਨ ਫੂਡ ਡਲਿਵਰੀ ਆਰਡਰ ‘ਤੇ 3 ਫੀਸਦੀ ਦਾ ਫਲੈਟ ਕੈਸ਼ਬੈਕ ਮਿਲਦਾ ਹੈ।
- ਰਾਈਡ ਹੇਲਿੰਗ ਐਪਸ ‘ਤੇ ਲੋਕਲ ਕੰਮਿਊਟ ਕਰਨ ‘ਤੇ 3 ਫੀਸਦੀ ਦਾ ਕੈਸ਼ਬੈਕ ਮਿਲਦਾ ਹੈ।
- ਆਨਲਾਈਨ ਟਿਕਟਿੰਗ ਪਲੇਟਫਾਰਮ ‘ਤੇ ਵੀ 3 ਫੀਸਦੀ ਦਾ ਕੈਸ਼ਬੈਕ ਮਿਲਦਾ ਹੈ।
- ਇਸ ਦੇ ਇਲਾਵਾ ਗਾਹਕ ਨੂੰ ਸਾਰੇ ਆਨਲਾਈਨ ਤੇ ਆਫਲਾਈਨ ਟ੍ਰਾਂਜੈਕਸ਼ਨ ‘ਤੇ 1 ਫੀਸਦੀ ਦਾ ਕੈਸ਼ਬੈਕ ਮਿਲਦਾ ਹੈ।
- ਰੂਪੇ ਜ਼ਰੀਏ ਕ੍ਰੈਡਿਕਟ ਕਾਰਡ ਨੂੰ ਯੂਪੀਆਈ ਨਾਲ ਲਿੰਕ ਕਰਨ ਦੀ ਸਹੂਲਤ।
ਇਹ ਕਾਰਡ ਰੂਪੇ ਜ਼ਰੀਏ ਐਸੋਸੀਏਟਿਡ ਹੈ ਜੋ ਕਿ ਗਾਹਕਾਂ ਨੂੰ ਇਸ ਕ੍ਰੈਡਿਟ ਕਾਰਡ ਨੂੰ ਯੂਪੀਆਈ ਨਾਲ ਲਿੰਕ ਕਰਨ ਦੀ ਸਹੂਲਤ ਦਿੰਦਾ ਹੈ। ਸਾਰੇ ਡਿਜੀਟਲ ਪਲੇਟਫਾਰਮ ਜ਼ਰੀਏ ਤਾਂ ਇਸ ‘ਤੇ ਟ੍ਰਾਂਜੈਕਸ਼ਨ ਹੁੰਦਾ ਹੀ ਹੈ, ਇਹ ਕਾਰਡ ਸਾਰੇ ਆਫਲਾਈਨ ਸਟੋਰਸ ‘ਤੇ ਵੀ ਸਵੀਕਾਰ ਹੋ ਜਾਂਦਾ ਹੈ। ਗਾਹਕਾਂ ਦੀ ਸਹੂਲਤ ਲਈਇਹ ਟੈਪ ਐਂਡ ਪੇ ਫੀਚਰ ਵੀ ਆਫਰ ਕਰਦਾ ਹੈ।
ਇਹ ਕਾਰਡ ਜ਼ੀਰੋ ਜੁਆਇਨਿੰਗ ਫੀਸ ਤੇ ਜ਼ੀਰੋ ਐਨੂਅਮਲ ਫੀਸ ਦੇ ਨਾਲ ਆਉਂਦਾ ਹੈ, ਉਹ ਵੀ ਲਾਈਫਟਾਈਮ ਲਈ ਇਹ ਸਹੂਲਤ ਮਿਲਦੀ ਹੈ। ਇਸ ਕਾਰਡ ਦੇ ਹੋਰ ਫੀਚਰਸ ਦੀ ਗੱਲ ਕਰੀਏ ਤਾਂ ਹਰ ਸਾਲ ਇਹ ਚਾਰ ਡੋਮੈਸਟਿਕ ਏਅਰਪੋਰਟ ਲਾਊਂਜ ਦਾ ਅਕਸੈਸ ਦਿਵਾਉਂਦਾ ਹੈ। 400 ਰੁਪਏ ਤੋਂ 5000 ਰੁਪਏ ਦੇ ਵਿਚ ਫਿਊਲ ਸਰਚਾਰਜ ਵੇਵਰ ਦਾ ਲਾਭ ਦਿਵਾਉਂਦਾ ਹੈ।ਇਸ ਤੋਂ ਇਲਾਵਾ ਐਕਸਿਸ ਡਿਲਾਇਟਸ, ਵੇਡਨਸਡੇ ਡਿਲਾਈਟਸ ਐਂਡ ਆਫ ਸੀਜਨ ਸੈਲ ਤੇ ਰੂਪੇ ਪੋਰਟਫੋਲੀਓ ਨਾਲ ਜੁੜੇ ਸਾਰੇ ਆਫਰ ਸਾਰੇ ਕਾਰਡਸ ‘ਤੇ ਦਿਵਾਉਂਦਾ ਹੈ।