BSE ਅਤੇ NSE ਨੂੰ ਵੱਡਾ ਝਟਕਾ ਲੱਗਾ ਹੈ। ਬਜ਼ਾਰ ਰੈਗੂਲੇਟਰੀ ਸੇਬੀ ਨੇ ਦੇਸ਼ ਦੇ ਦੋ ਪ੍ਰਮੁੱਖ ਸਟਾਕ ਐਕਸਚੇਂਜ ਬੀਐਸਈ (ਬੰਬੇ ਸਟਾਕ ਐਕਸਚੇਂਜ) ਅਤੇ ਐਨਐਸਈ (ਨੈਸ਼ਨਲ ਸਟਾਕ ਐਕਸਚੇਂਜ) ਨੂੰ ਜੁਰਮਾਨਾ ਲਗਾਇਆ ਹੈ। ਸੇਬੀ ਨੇ ਇਹ ਜੁਰਮਾਨਾ ਕਾਰਵੀ ਸਟਾਕ ਬ੍ਰੋਕਿੰਗ ਲਿਮਟਿਡ ਘੁਟਾਲੇ ਦੇ ਮਾਮਲੇ ‘ਚ ਲਗਾਇਆ ਹੈ।
ਸੇਬੀ ਨੇ ਇਸ ਦੇ ਲਈ ਆਦੇਸ਼ ਜਾਰੀ ਕੀਤਾ ਹੈ। ਸੇਬੀ ਨੇ ਇਸ ਆਦੇਸ਼ ਵਿੱਚ ਲਿਖਿਆ ਹੈ, ‘ਬੀਐੱਸਈ ਅਤੇ ਐੱਨਐੱਸਈ ਨੇ ਕਾਰਵੀ ਸਟਾਕ ਬ੍ਰੋਕਿੰਗ ਦੁਆਰਾ ਗਾਹਕਾਂ ਦੀਆਂ ਸਿਕਿਯੋਰਿਟੀਜ਼ ਦੀ ਦੁਰਵਰਤੋਂ ਨੂੰ ਰੋਕਣ ਲਈ ਸਮੇਂ ਸਿਰ ਕਦਮ ਨਹੀਂ ਚੁੱਕੇ। ਨਾਲ ਹੀ ਮਾਮਲੇ ਦੀ ਜਾਂਚ ਵਿਚ ਢਿੱਲ-ਮੱਠ ਦਿਖਾਈ ਦਿੱਤੀ। ਇਸ ਲਈ ਸੇਬੀ ਨੇ ਇਹ ਜੁਰਮਾਨਾ ਲਗਾਇਆ ਹੈ।
ਸੇਬੀ ਨੇ ਆਪਣੇ ਆਦੇਸ਼ ਵਿੱਚ ਇਹ ਵੀ ਕਿਹਾ ਹੈ ਕਿ ਬੀਐਸਈ ਉੱਤੇ 3 ਕਰੋੜ ਰੁਪਏ ਅਤੇ ਐਨਐਸਈ ਉੱਤੇ 2 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਧਿਆਨ ਯੋਗ ਹੈ ਕਿ ਬ੍ਰੋਕਰੇਜ ਕੰਪਨੀ ਕਾਰਵੀ ਸਟਾਕ ਬ੍ਰੋਕਿੰਗ ‘ਤੇ 2,000 ਕਰੋੜ ਰੁਪਏ ਦੇ ਘੋਟਾਲੇ ਦਾ ਦੋਸ਼ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਘੁਟਾਲੇ ਨੂੰ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਇਕਵਿਟੀ ਬ੍ਰੋਕਰ ਘੁਟਾਲਾ ਦੱਸਿਆ ਗਿਆ ਹੈ।
ਸੇਬੀ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਕਾਰਵੀ ਸਟਾਕ ਬ੍ਰੋਕਿੰਗ ਨੇ ਗਾਹਕਾਂ ਦੇ ਖਾਤਿਆਂ ਵਿੱਚ ਰੱਖੇ ਸ਼ੇਅਰਾਂ ਨੂੰ ਵੇਚ ਕੇ ਆਪਣੀ ਹੋਰ ਸਮੂਹ ਕੰਪਨੀ ਕਾਰਵੀ ਰਿਐਲਟੀ ਨੂੰ 1,096 ਕਰੋੜ ਰੁਪਏ ਟ੍ਰਾਂਸਫਰ ਕੀਤੇ। ਇਹ ਸ਼ੇਅਰ ਅਪ੍ਰੈਲ 2016 ਤੋਂ ਦਸੰਬਰ 2019 ਦਰਮਿਆਨ ਵੇਚੇ ਗਏ ਸਨ। ਇਸ ਤੋਂ ਬਾਅਦ ਸੇਬੀ ਨੇ ਇਸਦੀ ਜਾਂਚ ਕੀਤੀ ਤਾਂ ਇਹ ਘੁਟਾਲਾ ਸਾਹਮਣੇ ਆਇਆ। ਸੇਬੀ ਨੇ ਆਪਣੀ ਸ਼ੁਰੂਆਤੀ ਜਾਂਚ ਦੇ ਸਮੇਂ ਕਿਹਾ ਸੀ ਕਿ ਬ੍ਰੋਕਰੇਜ ਕੰਪਨੀ ਨੇ ਗਾਹਕਾਂ ਦੀਆਂ ਪ੍ਰਤੀਭੂਤੀਆਂ ਦੀ ਦੁਰਵਰਤੋਂ ਕੀਤੀ ਹੈ। ਸੇਬੀ ਨੇ ਕਿਹਾ ਕਿ ਬਿਨਾਂ ਇਜਾਜ਼ਤ ਗਾਹਕਾਂ ਨੂੰ ਸੂਚਿਤ ਕਰਕੇ ਉਨ੍ਹਾਂ ਦੀਆਂ ਪ੍ਰਤੀਭੂਤੀਆਂ ਨੂੰ ਹੋਰ ਉਦੇਸ਼ਾਂ ਲਈ ਵਰਤਿਆ ਗਿਆ। ਘੁਟਾਲੇ ਦੇ ਸਾਹਮਣੇ ਆਉਣ ਤੋਂ ਬਾਅਦ, ਸੇਬੀ ਨੇ ਕਾਰਵੀ ਸਟਾਕ ਬ੍ਰੋਕਿੰਗ ਨੂੰ ਤੁਰੰਤ ਪ੍ਰਭਾਵ ਨਾਲ ਨਵੇਂ ਗਾਹਕਾਂ ਨੂੰ ਜੋੜਨ ਤੋਂ ਰੋਕ ਦਿੱਤਾ ਸੀ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”