ਸੋਸ਼ਲ ਮੀਡੀਆ ਐਪਸ ‘ਤੇ ਮੈਸੇਜ ਭੇਜੇ ਜਾਣ ਦੇ ਬਾਅਦ ਜਦੋਂ ਉਸ ਨੂੰ ਪੜ੍ਹ ਲਿਆ ਜਾਂਦਾ ਹੈ ਤਾਂ ਸਾਨੂੰ ਬਲਿਊ ਟਿਕ ਨਾਲ ਪਤਾ ਲੱਗ ਜਾਂਦਾ ਹੈ ਕਿ ਮੈਸੇਜ ਨੂੰ ਪੜ੍ਹ ਲਿਆ ਗਿਆ ਹੈ ਪਰ ਈ-ਮੇਲ ਨਾਲ ਦਿੱਕਤ ਹੁੰਦੀ ਹੈ। ਈ-ਮੇਲ ਪੜ੍ਹਿਆ ਗਿਆ ਜਾਂ ਨਹੀਂ, ਇਸ ਨੂੰ ਲੈ ਕੇ ਦੁਵਿਧਾ ਬਣੀ ਰਹਿੰਦੀ ਹੈ। ਅੱਜ ਅਸੀਂ ਇਸੇ ਸਮੱਸਿਆ ਦੇ ਹੱਲ ਕਰਨ ਜਾ ਰਹੇ ਹਾਂ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਡੇ ਵੱਲੋਂ ਭੇਜਿਆ ਗਿਆ ਈ-ਮੇਲ ਕਿੰਨ ਵਜੇ ਪੜ੍ਹਿਆ ਗਿਆ।
ਸਭ ਤੋਂ ਪਹਿਲਾਂ ਆਪਣੇ ਲੈਪਟਾਪ ਜਾਂ ਕੰਪਿਊਟਰ ਦੇ ਗੂਗਲ ਕ੍ਰੋਮ ਦੇ ਰਾਈਟ ਸਾਈਡ ਵਿਚ ਉਪਰ ਵੱਲ ਦਿਖ ਰਹੀ 3 ਡਾਟ ‘ਤੇ ਕਲਿੱਕ ਤੇ ਫਿਰ more tools ‘ਤੇ ਕਲਿੱਕ ਕਰੋ। ਹੁਣ ਐਕਸਟੈਂਸ਼ਨ ‘ਤੇ ਕਲਿੱਕ ਕਰੋ। ਹੁਣ ਤੁਹਾਡੇ ਸਾਹਮਣੇ ਇਕ ਵਿੰਡੋ ਖੁੱਲ੍ਹੇਗੀ, ਉਸ ਦੇ ਇਕਦਮ ਹੇਠਾਂ ਜਾਓ, ਉਥੇ Get more extensions ‘ਤੇ ਕਲਿੱਕ ਕਰੋ। ਹੁਣ ਸਰਚ ਬਾਰ ਵਿਚ Mailtrack for Gmail & Inbox : Email Tracking ਲਿਖ ਕੇ ਸਰਚ ਕਰੋ।
ਹੁਣ ਉਸ ਨੂੰ ਡਾਊਨਲੋਡ ਕਰੋ ਤੇ ਕ੍ਰੋਨ ਵਿਚ ਇੰਸਟਾਲ ਕਰੋ। ਹੁਣ ਤੁਹਾਡੇ ਤੋਂ ਲਾਗਇਨ ਮੰਗਿਆ ਜਾਵੇਗਾ। ਲਾਗਿਨ ਕਰਨ ਦੇ ਬਾਅਦ ਐਕਟੀਵੇਟ Mailtrack ‘ਤੇ ਕਲਿੱਕ ਕਰੋ। ਹੁਣ ਐਕਟੀਵੇਟ ਹੋਣ ਦੇ ਬਾਅਦ Allow ਦੇ ਆਪਸ਼ਨ ‘ਤੇ ਕਲਿੱਕ ਕਰੋ।
ਹੁਣ ਜੀਮੇਲ ਵਾਲੇ ਟੈਬ ਵਿਚ ਜਾਓ ਤੇ ਕਿਸੇ ਨੂੰ ਮੇਲ ਭੇਜੋ। ਹੁਣ ਜਿਵੇਂ ਹੀ ਤੁਹਾਡਾ ਭੇਜਿਆ ਗਿਆ ਮੇਲ ਪੜ੍ਹਿਆ ਜਾਵੇਗਾ। ਤੁਹਾਡੇ ਕੋਲ ਨੋਟੀਫਿਕੇਸ਼ਨ ਆ ਜਾਵੇਗਾ ਕਿ ਤੁਹਾਡਾ ਮੇਲ ਭੇਜਣ ਦੇ ਕਿੰਨੀ ਦੇਰ ਬਾਅਦ ਪੜ੍ਹਿਆ ਗਿਆ ਜਾਂ ਨਹੀਂ ਪੜ੍ਹਿਆ ਗਿਆ। ਨਾਲ ਹੀ ਤੁਹਾਡੇ ਮੇਲ ਵਿਚ ਇਨਬਾਕਸ ਦੇ ਸਾਹਮਣੇ ਵ੍ਹਟਸਐਪ ਜਿਵੇਂ 2 ਬਲਿਊ ਟਿਕ ਦਿਖਣਗੇ।
ਵੀਡੀਓ ਲਈ ਕਲਿੱਕ ਕਰੋ –
“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”