Diesel and petrol prices: ਭਾਰਤੀ ਸਟਾਕ ਮਾਰਕੀਟ ਬੁੱਧਵਾਰ ਨੂੰ ਹਰੇ ਨਿਸ਼ਾਨ ‘ਤੇ ਖੁੱਲ੍ਹਿਆ ਹੈ। ਬੰਬੇ ਸਟਾਕ ਐਕਸਚੇਂਜ ਸੈਂਸੈਕਸ 223 ਅੰਕ ਦੀ ਤੇਜ਼ੀ ਨਾਲ 40,767 ਦੇ ਪੱਧਰ ‘ਤੇ ਖੁੱਲ੍ਹਿਆ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 62 ਅੰਕ ਦੀ ਤੇਜ਼ੀ ਨਾਲ 11,958 ਦੇ ਪੱਧਰ ‘ਤੇ ਖੁੱਲ੍ਹਿਆ।
ਬੁੱਧਵਾਰ ਨੂੰ ਲਗਾਤਾਰ 19 ਵੇਂ ਦਿਨ ਡੀਜ਼ਲ ਅਤੇ ਪੈਟਰੋਲ ਦੀ ਕੀਮਤ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ। ਦਿੱਲੀ ਵਿਚ ਪੈਟਰੋਲ 81.06 ਰੁਪਏ ਅਤੇ ਡੀਜ਼ਲ 70.46 ਰੁਪਏ ਪ੍ਰਤੀ ਲੀਟਰ ‘ਤੇ ਰਿਹਾ। ਅਮਰੀਕਾ ਅਤੇ ਸਿੰਗਾਪੁਰ ਵਿਚ ਕਾਰੋਬਾਰ ਦੌਰਾਨ ਕੱਚੇ ਤੇਲ ਦੀਆਂ ਕੀਮਤਾਂ ‘ਚ ਥੋੜੀ ਗਿਰਾਵਟ ਆਈ ਹੈ।