31 ਦਸੰਬਰ ਤੱਕ ਆਮ ਲੋਕਾਂ ਨੂੰ ਆਪਣੇ ਕੁਝ ਕੰਮ ਪੂਰੇ ਕਰਨੇ ਪੈਣਗੇ। ਈਪੀਐੱਫ ਖਾਤੇ ਵਿੱਚ ਈ-ਨਾਮਜ਼ਦ ਦਰਜ ਕਰਨ ਨੂੰ ਲੈ ਕੇ ਆਈ.ਟੀ.ਆਰ. ਫਾਈਲ ਕਰਨ ਦੀ ਆਖਰੀ ਮਿਤੀ 31 ਦਸੰਬਰ 2021 ਹੈ। ਆਓ ਜਾਣਦੇ ਹਾਂ ਕਿ 31 ਦਸੰਬਰ ਤੋਂ ਪਹਿਲਾਂ ਤੁਹਾਨੂੰ ਕਿਹੜੇ ਕੰਮ ਨਿਪਟਾਉਣੇ ਪੈਣਗੇ।
ਸਰਕਾਰ ਨੇ ਵਿੱਤੀ ਸਾਲ 2020-21 ਲਈ ਇਨਕਮ ਟੈਕਸ ਰਿਟਰਨ (ITR ਰਿਟਰਨ) ਭਰਨ ਦੀ ਅੰਤਿਮ ਮਿਤੀ 31 ਦਸੰਬਰ 2021 ਤੱਕ ਵਧਾ ਦਿੱਤੀ ਸੀ। ਮੋਦੀ ਸਰਕਾਰ ਨੇ ਨਵੇਂ ਇਨਕਮ ਟੈਕਸ ਪੋਰਟਲ ‘ਤੇ ਆ ਰਹੀ ਪਰੇਸ਼ਾਨੀ ਅਤੇ ਕੋਰੋਨਾ ਵਾਇਰਸ ਕਾਰਨ ਸਮਾਂ ਸੀਮਾ ਵਧਾ ਦਿੱਤੀ ਸੀ। ਹੁਣ ਟੈਕਸਦਾਤਾਵਾਂ ਨੂੰ ਜੁਰਮਾਨੇ ਤੋਂ ਬਚਣ ਲਈ 31 ਦਸੰਬਰ ਤੱਕ ਆਪਣਾ ਆਈ.ਟੀ.ਆਰ.ਫਾਈਲ ਕਰਨਾ ਹੋਵੇਗਾ।
ਜੇਕਰ ਤੁਸੀਂ ਵੀ ਪੈਨਸ਼ਨਰਾਂ ਦੀ ਸ਼੍ਰੇਣੀ ਵਿੱਚ ਆਉਂਦੇ ਹੋ, ਤਾਂ ਤੁਹਾਨੂੰ 31 ਦਸੰਬਰ ਤੱਕ ਆਪਣਾ ਜੀਵਨ ਸਰਟੀਫਿਕੇਟ ਜਮ੍ਹਾ ਕਰਵਾਉਣਾ ਹੋਵੇਗਾ। ਪੈਨਸ਼ਨਰਜ਼ 31 ਦਸੰਬਰ ਤੱਕ ਸਰਟੀਫਿਕੇਟ ਜਮ੍ਹਾਂ ਕਰਵਾਉਣ, ਨਹੀਂ ਤਾਂ ਉਨ੍ਹਾਂ ਨੂੰ ਪੈਨਸ਼ਨ ਮਿਲਣੀ ਬੰਦ ਕਰ ਦਿੱਤੀ ਜਾਵੇਗੀ। ਸਾਲ ਵਿੱਚ ਇੱਕ ਵਾਰ ਪੈਨਸ਼ਨਰਾਂ ਨੂੰ 30 ਨਵੰਬਰ ਤੋਂ ਪਹਿਲਾਂ ਆਪਣੀ ਹੋਂਦ ਦਾ ਸਬੂਤ ਯਾਨੀ ਜੀਵਨ ਸਰਟੀਫਿਕੇਟ ਜਮ੍ਹਾਂ ਕਰਵਾਉਣਾ ਪੈਂਦਾ ਹੈ ਪਰ ਇਸ ਵਾਰ ਇਹ ਸਮਾਂ ਸੀਮਾ 31 ਦਸੰਬਰ ਤੱਕ ਵਧਾ ਦਿੱਤੀ ਗਈ ਹੈ। ਲਾਈਫ ਸਰਟੀਫ਼ਿਕੇਟ ਜਮ੍ਹਾ ਕਰਨ ਨਾਲ ਪਤਾ ਲੱਗ ਜਾਵੇਗਾ ਕਿ ਪੈਨਸ਼ਨਰ ਜ਼ਿੰਦਾ ਹੈ ਜਾਂ ਨਹੀਂ।
ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ ਨੇ ਡੀਮੈਟ ਅਤੇ ਵਪਾਰਕ ਖਾਤਿਆਂ ਦੀ ਕੇਵਾਈਸੀ ਕਰਵਾਉਣ ਦੀ ਅੰਤਮ ਤਾਰੀਖ 30 ਸਤੰਬਰ 2021 ਤੋਂ ਵਧਾ ਕੇ 31 ਦਸੰਬਰ 2021 ਕਰ ਦਿੱਤੀ ਸੀ। ਡੀਮੈਟ, ਵਪਾਰਕ ਖਾਤੇ ਵਿੱਚ ਕੇਵਾਈਸੀ ਦੇ ਤਹਿਤ ਨਾਮ, ਪਤਾ, ਪੈਨ, ਵੈਧ ਮੋਬਾਈਲ ਨੰਬਰ, ਉਮਰ, ਸਹੀ ਈਮੇਲ ਆਈਡੀ ਨੂੰ ਅਪਡੇਟ ਕਰਨਾ ਪੈਂਦਾ ਹੈ।
ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐੱਫਓ) ਦੇ ਗਾਹਕਾਂ ਨੂੰ ਯੂਏਐੱਨ ਨੰਬਰ ਨੂੰ ਆਧਾਰ ਨਾਲ ਲਿੰਕ ਕਰਨਾ ਹੋਵੇਗਾ। ਯੂਏਐੱਨ ਨੂੰ ਆਧਾਰ ਨਾਲ ਲਿੰਕ ਕਰਨ ਦੀ ਆਖਰੀ ਮਿਤੀ 31 ਦਸੰਬਰ ਹੈ। ਈਪੀਐੱਫਓ ਨਿਵੇਸ਼ਕਾਂ ਲਈ ਆਧਾਰ ਲਿੰਕ ਕਰਨਾ ਲਾਜ਼ਮੀ ਹੋ ਗਿਆ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਆਉਣ ਵਾਲੇ ਦਿਨਾਂ ‘ਚ ਮੁਸੀਬਤ ਆ ਸਕਦੀ ਹੈ ਅਤੇ ਪੀਐੱਫ ਖਾਤਾ ਬੰਦ ਹੋ ਸਕਦਾ ਹੈ। ਜੇਕਰ ਤੁਸੀਂ ਬੈਂਕ ਆਫ ਬੜੌਦਾ ਦੇ ਗਾਹਕ ਹੋ, ਤਾਂ ਤੁਸੀਂ 31 ਦਸੰਬਰ ਤੱਕ ਸਸਤੇ ਹੋਮ ਲੋਨ ਲੈ ਸਕਦੇ ਹੋ। ਤਿਉਹਾਰੀ ਸੀਜ਼ਨ ‘ਚ ਬੈਂਕ ਆਫ ਬੜੌਦਾ ਨੇ ਹੋਮ ਲੋਨ ਦੀ ਦਰ ਨੂੰ ਘਟਾ ਕੇ 6.50 ਫੀਸਦੀ ਕਰ ਦਿੱਤਾ ਸੀ, ਜੋ ਕਿ 31 ਦਸੰਬਰ ਤੱਕ ਉਪਲਬਧ ਹੈ।
ਵੀਡੀਓ ਲਈ ਕਲਿੱਕ ਕਰੋ -: