ਐਲੋਨ ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੀ ਕਮਾਨ ਪਿਛਲੇ ਸਾਲ ਅਕਤੂਬਰ ਵਿਚ ਸੰਭਾਲੀ ਸੀ ਜਿਸ ਦੇ ਬਾਅਦ ਤੋਂ ਲਗਾਤਾਰ ਇਸ ਪਲੇਟਫਾਰਮ ‘ਤੇ ਕਈ ਬਦਲਾਅ ਕੀਤੇ ਜਾ ਚੁੱਕੇ ਹਨ। ਪਹਿਲਾਂ ਇਸ ਪਲੇਟਫਾਰਮ ਦਾ ਨਾਂ ਟਵਿੱਟਰ ਤੋਂ ਬਦਲ ਕੇ ਐਕਸ ‘ਤੇ ਦਿੱਤਾ ਗਿਆ ਤੇ ਫਿਰ ਉਨ੍ਹਾਂ ਨੇ ਪਲੇਟਫਾਰਮ ‘ਤੇ ਸ਼ੇਅਰ ਕੀਤੇ ਗਏ ਲਿੰਕ ਲਈ ਪੋਸਟ ਦੀ ਹੈੱਡਲਾਈਨ ਨੂੰ ਹਟਾਉਣ ਸ਼ੁਰੂ ਕੀਤਾ। ਹੁਣ ਮਸਕ ਇਕ ਹੋਰ ਨਵੇਂ ਦ੍ਰਿਸ਼ਟੀਕੋਣ ਨਾਲ ਆਏ ਹਨ, ਜਿਸ ਵਿਚ ਹੁਣ ਪੋਸਟ ਦੇ ਲਾਈਕ, ਰਿਟਵੀਟ ਤੇ ਰਿਪਲਾਈ ਨੂੰ ਵੀ ਛਿਪਾ ਸਕਦੇ ਹੋ।
ਇਸ ਨਵੇਂ ਬਦਲਾਅ ਦੇ ਨਾਲ ਹੁਣ ਯੂਜਰਸ ਕਿਸੇ ਵੀ ਪੋਸਟ ‘ਤੇ ਕੁਝ ਵੀ ਲਿਖ ਸਕਦੇ ਹਨ ਜਾਂਫਿਰ ਕਿਸੇ ਅਜਿਹੀ ਕਹਾਣੀ ਨਾਲ ਲਿੰਕ ਕਰ ਸਕਦੇ ਹਨ ਜੋ ਪੂਰੀ ਤਰ੍ਹਾਂ ਤੋਂ ਵੱਖ ਹੋਵੇ ਕਿਉਂਕਿ ਹੁਣ ਉਹ ਹਵਾਲਾ ਟਵੀਟ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ। ਮਸਕ ਨੇ ਕਿਹਾ ਕਿ ਉਹ ਟਾਈਮਲਾਈਨ ਵਿੱਚ ਦਿਖਾਈਆਂ ਗਈਆਂ ਪੋਸਟਾਂ ‘ਤੇ ਜਵਾਬਾਂ, ਰੀਟਵੀਟਸ ਅਤੇ ਪਸੰਦਾਂ ਦੀ ਗਿਣਤੀ ਨੂੰ ਹਟਾਉਣ ਦੀ ਵੀ ਯੋਜਨਾ ਬਣਾ ਰਿਹਾ ਹੈ। ਮਸਕ ਟਾਈਮਲਾਈਨ ਨੂੰ “ਕਲੀਨਰ” ਦਿਖਾਉਣ ਲਈ ਘੱਟੋ-ਘੱਟ ਸਮੱਗਰੀ ਪ੍ਰਦਾਨ ਕਰਨਾ ਚਾਹੁੰਦਾ ਹੈ।
ਵੀਡੀਓ ਲਈ ਕਲਿੱਕ ਕਰੋ -: