OYO ਦੀ ਮਦਦ ਨਾਲ ਭਾਰਤ ਦੇ ਕਿਸੇ ਵੀ ਸ਼ਹਿਰ ਵਿਚ ਸਸਤਾ ਹੋਟਲ ਲੱਭਣਾ ਅਤੇ ਉਥੇ ਰਹਿਣਾ ਸੌਖਾ ਹੋਇਆ ਹੈ, ਪਰ ਕੰਪਨੀ ਨੇ ਨਵੇਂ ਸਾਲ 2025 ਵਿਚ ਆਪਣੇ ਨਿਯਮਾਂ ਵਿਚ ਵੱਡਾ ਬਦਲਾਅ ਕਰਦੇ ਹੋਏ ਅਨਮੈਰਿਡ ਕਪਲਸ ਜਾਂ ਅਣਵਿਆਹੇ ਜੋੜਿਆਂ ਦੀ ਐਂਟਰੀ ਨੂੰ ਬੈਨ ਕਰਨ ਦਾ ਫੈਸਲਾ ਕੀਤਾ ਹੈ। ਹੁਣ ਤੱਕ ਓਯੋ ਵਿਚ ਕਪਲਸ ਨੂੰ ਅਸਾਨੀ ਨਾਲ ਰੂਮ ਮਿਲ ਜਾਂਦਾ ਸੀ, ਪਰ ਕੰਪਨੀ ਨੇ ਹੁਣ ਇਸ ‘ਤੇ ਰੋਕ ਲਗਾ ਦਿੱਤੀ ਹੈ ਇਹ ਤਾਜ਼ਾ ਬਦਲਾਅ ਉੱਤਰ ਪ੍ਰਦੇਸ਼ ਦੀ ਮੇਰਠ ਸਿਟੀ ਨਾਲ ਲਾਗੂ ਕੀਤਾ ਜਾ ਰਿਹਾ ਹੈ।
OYO ਨੇ ਇੱਕ ਵੱਡਾ ਐਲਾਨ ਕਰਦੇ ਹੋਏ ਹੁਣ ਉਸ ਤੋਂ ਜੁੜੇ ਹੋਟਲਸ ਵਿਚ ਉਨ੍ਹਾਂ ਕਪਲਸ ਦੀ ਐਂਟਰੀ ‘ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਹੈ ਜੋ ਅਣਵਿਆਹੇ ਹਨ, ਮਤਲਬ ਜੇ ਕਿਸੇ ਜੋੜੇ ਨੂੰ ਓਯੋ ਹੋਟਲ ਦਾ ਰੂਮ ਬੁਕ ਕਰਾਉਣਾ ਹੈ, ਤਾਂ ਉਸ ਨੂੰ ਆਪਣੇ ਵਿਆਹ ਦਾ ਸਬੂਤ ਜਾਂ ਰਿਸ਼ਤੇ ਦਾ ਸਬੂਤ ਪੇਸ਼ ਕਰਨਾ ਹੋਵੇਗਾ। ਟ੍ਰੈਵਲ ਅਤੇ ਹਾਸਪਿਟੈਲਿਟੀ ਪਲੇਟਫਾਰਮ ਓਯੋ ਵੱਲੋਂ ਵੱਲੋਂ ਲਿਆਇਆ ਗਿਆ ਅਣਵਿਆਹੇ ਜੋੜਿਆਂ ਦੇ ਚੈਕ-ਇਨ ‘ਤੇ ਬੈਨ ਦਾ ਨਵਾਂ ਰੂਲ ਇਸੇ ਸਾਲ ਲਾਗੂ ਹੋਵੇਗਾ ਅਤੇ ਇਸ ਦੀ ਸ਼ੁਰੂਆਤ ਮੇਰਠ ਤੋਂ ਹੋ ਰਹੀ ਹੈ ਅਤੇ ਸ਼ਹਿਰ ਵਿਚ ਓਯੋ ਤੋਂ ਕਨੈਕਟੇਡ ਹੋਟਲਾਂ ਨੂੰ ਇਹ ਨਿਯਮ ਤੁਰੰਤ ਲਾਗੂ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ।
ਰਿਪੋਰਟਾਂ ਦੀਆਂ ਮੰਨੀਏ ਤਾਂ ਕੁਝ ਸਥਾਨਕ ਲੋਕਾਂ ਅਤੇ ਸਿਵਲ ਸੁਸਾਇਟੀ ਗਰੁੱਪਸ ਵੱਲੋਂ ਕੰਪਨੀ ਨਾਲ ਸੰਪਰਕ ਕੀਤਾ ਗਿਆ ਸੀ, ਖਾਸ ਤੌਰ ‘ਤੇ ਮੇਰਠ ਸਣੇ ਕੁਝ ਹੋਰ ਸ਼ਹਿਰਾਂ ਵਿਚ, ਉਨ੍ਹਾਂ ਵੱਲੋਂ ਅਣਵਿਆਹੇ ਕਪਲਸ ਨੂੰ ਹੋਟਲ ਵਰਿਚ ਰੂਮ ਨਾ ਦੇਣ ਦੀ ਅਪੀਲ ਕੀਤੀ ਗਈ ਸੀ, ਇਸ ਨੂੰ ਲੈ ਕੇ ਕੰਪਨੀ ਨੇ ਆਪਣੀ ਗਾਈਡਲਾਈਨਸ ਵਿਚ ਇਹ ਵੱਡਾ ਬਦਲਾਅ ਕੀਤਾ ਹੈ, ਕੰਪਨੀ ਦਾ ਇਹ ਕਦਮ ਗਾਹਕਾਂ ਨੂੰ ਲੰਮੇ ਸਮੇਂ ਤੱਕ ਠਹਿਰਣ ਅਤੇ ਦੁਬਾਰਾ ਬੁਕਿੰਗ ਲਈ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਵਿਚ ਭਰੋਸਾ ਵਧਾਉਣ ਵਿਚ ਵੀ ਮਦਦਗਾਰ ਹੋ ਸਕਦਾ ਹੈ।
ਓਯੋ ਦੀ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਮੁਤਾਬਕ ਕੰਪਨੀ ਦਾ ਬਿਜ਼ਨੈੱਸ ਭਾਰਤ ਵਿਚ ਹੀ ਨਹੀਂ, ਸਗੋਂ ਵਿਦੇਸ਼ਾਂ ਵਿਚ ਵਵੀ ਫੈਲਿਆ ਹੋਇਆ ਹੈ। ਕਰੀਬ 30 ਤੋਂ ਵੱਧ ਦੇਸ਼ਾਂ ਵਿਚ ਹੋਟਲਸ ਅਤੇ ਹੋਮ ਸਟੇ ਸਰਵਿਸ ਮੁਹੱਈਆ ਕਰਾਉਂਦੀ ਹੈ ਤੇ ਇਸ ਦੇ ਨੈਟਵਰਕ ਵਿਚ 1.50 ਲੱਖ ਤੋਂ ਵੱਧ ਹੋਟਲ ਹਨ, ਕੰਪਨੀ ਦੀਆਂ ਸੇਵਾਵਾਂ ਇੰਡਨੋਨੇਸ਼ੀਆ, ਮੇਲਸ਼ੀਆ, ਡੇਨਮਾਰਕ, ਅਮਰੀਕਾ (US), ਬ੍ਰਿਟੇਨ (UK), ਨੀਦਰਲੈਂਡਸ, ਜਾਪਾਨ, ਮੈਕਸਿਕੋ, ਬ੍ਰਾਜ਼ੀਲ ਵਰਗੇ ਦੇਸ਼ਾਂ ਵਿਚ ਮੌਜੂਦ ਹਨ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਵਿਚਾਲੇ ਅਮਿਤ ਸ਼ਾਹ ਨੂੰ ਮਿਲੇ ਕੈਪਟਨ, ਕਿਸਾਨਾਂ ਦੇ ਮਸਲੇ ਹੋਣਗੇ ਹੱਲ!
ਰਿਪੋਰਟਾਂ ਦੀ ਮੰਨੀਏ ਤਾਂ ਕੰਪਨੀ ਨੂੰ ਕੁਝ ਸਥਾਨਕ ਲੋਕਾਂ ਅਤੇ ਸਿਵਲ ਸੁਸਾਇਟੀ ਸਮੂਹਾਂ ਵੱਲੋਂ ਖਾਸ ਤੌਰ ‘ਤੇ ਮੇਰਠ ਸਮੇਤ ਕੁਝ ਹੋਰ ਸ਼ਹਿਰਾਂ ਵਿੱਚ, ਉਨ੍ਹਾਂ ਦੀ ਤਰਫੋਂ ਅਣਵਿਆਹੇ ਜੋੜਿਆਂ ਨੂੰ ਹੋਟਲ ਦੇ ਕਮਰੇ ਨਾ ਦੇਣ ਦੀ ਅਪੀਲ ਦੇ ਨਾਲ ਸੰਪਰਕ ਕੀਤਾ ਗਿਆ ਸੀ। ਇਸ ਨੂੰ ਲੈ ਕੇ ਕੰਪਨੀ ਨੇ ਆਪਣੇ ਦਿਸ਼ਾ-ਨਿਰਦੇਸ਼ਾਂ ‘ਚ ਵੱਡਾ ਬਦਲਾਅ ਕੀਤਾ ਹੈ। ਕੰਪਨੀ ਦਾ ਇਹ ਕਦਮ ਗਾਹਕਾਂ ਨੂੰ ਲੰਬੇ ਸਮੇਂ ਤੱਕ ਰੁਕਣ ਅਤੇ ਰੀ-ਬੁਕਿੰਗ ਲਈ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦਾ ਵਿਸ਼ਵਾਸ ਵਧਾਉਣ ਵਿੱਚ ਵੀ ਮਦਦਗਾਰ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: