ਜੇਕਰ ਤੁਸੀਂ ਵੀ ਆਪਣੇ ਟ੍ਰੇਡਿੰਗ ਅਕਾਊਂਟ ਵਿਚ ਕਿਸੇ ਟ੍ਰਾਂਜੈਕਸ਼ਨ ਨੂੰ ਲੈ ਕੇ ਚਿੰਤਤ ਹੋ ਤਾਂ ਹੁਣ ਤੁਹਾਡੀ ਇਹ ਪ੍ਰੇਸ਼ਾਨੀ ਦੂਰ ਹੋਣ ਵਾਲੀ ਹੈ। ਜੀ ਹਾਂ, ਹੁਣ ਉਹ ਦਿਨ ਦੂਰ ਨਹੀਂ ਜਦੋਂ ਤੁਸੀਂ ਡੈਬਿਟ ਤੇ ਕ੍ਰੈਡਿਟ ਕਾਰਡ ਦੀ ਤਰ੍ਹਾਂ ਟ੍ਰੇਡਿੰਗ ਅਕਾਊਂਟ ਨੂੰ ਵੀ ਬਲਾਕ ਕਰ ਸਕੋਗੇ। ਮਾਰਕੀਟ ਰੈਗੂਲੇਟਰੀ ਸੇਬੀ ਨੇ ਬ੍ਰੋਕਰੇਜ ਕੰਪਨੀਆਂ ਨੂੰ ਅਜਿਹੀ ਵਿਧੀ ਤਿਆਰ ਕਰਨ ਦਾ ਹੁਕਮ ਦਿੱਤਾ ਗਿਆ ਹੈ ਜਿਸ ਰਾਹੀਂ ਨਿਵੇਸ਼ਕ ਆਪਣੀ ਇੱਛਾ ਅਨੁਸਾਰ ਵਪਾਰਕ ਖਾਤੇ ਨੂੰ ਫ੍ਰੀਜ਼ ਜਾਂ ਬਲਾਕ ਕਰ ਸਕਦੇ ਹਨ। ਮੌਜੂਦਾ ਫੀਚਰਸ ਨਾਲ ਨਿਵੇਸ਼ਕ ਡੀਮੈਟ ਅਕਾਊਂਟ ਵਿਚ ਲੈਣ-ਦੇਣ ਨੂੰ ਫ੍ਰੀਜ ਕਰ ਸਦੇ ਹਨ ਪਰ ਅਜਿਹੀ ਸਹੂਲਤ ਟ੍ਰੇਡਿੰਗ ਅਕਾਊਂਟ ਲਈ ਨਹੀਂ ਹੈ।
ਬਾਜ਼ਾਰ ਨਾਲ ਜੁੜੇ ਜਾਣਕਾਰਾਂ ਦਾ ਇਹ ਵੀ ਕਹਿਣਾ ਹੈ ਕਿ ਡੀਮੈਟ ਅਕਾਊਂਟ ਭਾਵੇਂ ਵਿਚ ਭਾਵੇਂ ਇਹ ਆਪਸ਼ਨ ਮਿਲਦਾ ਹੈ ਪਰ ਬਹੁਤ ਹੀ ਘੱਟ ਲੋਕ ਇਸਦਾ ਇਸਤੇਮਾਲ ਕਰ ਪਾਉਂਦੇ ਹਨ। ਬਹੁਤ ਹੀ ਘੱਟ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਹੈ। ਨਿਵੇਸ਼ਕ ਆਪਣੇ ਅਕਾਊਂਟ ਵਿਚ ਜਦੋਂ ਕਿਸੇ ਤਰ੍ਹਾਂ ਦੀ ਸਸਪੀਸ਼ੀਅਸ ਐਕਟੀਵਿਟੀ ਦੇਖਦਾ ਹੈ ਤਾਂ ਉਸ ਦੇ ਅਕਾਊਂਟ ਨੂੰ ਫ੍ਰੀਜ/ਬਲਾਕ ਕਰਨ ਦਾ ਫੀਚਰ ਜਿਆਦਾਤਰ ਬ੍ਰੋਕਰਸ ਕੋਲ ਨਹੀਂ ਹਨ। ਸੇਬੀ ਵੱਲੋਂ ਦਿੱਤੇ ਹੁਕਮ ਵਿਚ ਕਿਹਾ ਗਿਆ ਹੈ ਕਿ 1 ਅਪ੍ਰੈਲ ਤੱਕ ਬ੍ਰੋਕਰਸ ਇੰਡਸਟਰੀ ਸਟੈਂਡਰਟਸ ਫੋਰਸ ਟ੍ਰੇਡਿੰਗ ਅਕਾਊਂਟ ਨੂੰ ਫ੍ਰੀਜ ਤੇ ਬਲਾਕ ਕਰਨ ਦਾ ਫਰੇਮਵਰਕ ਤਿਆਰ ਕਰਨੇ। ਇਹ ਪੂਰਾ ਪ੍ਰੋਸੈੱਸ 1 ਜੁਲਾਈ ਤੱਕ ਹੋ ਜਾਣਾ ਚਾਹੀਦਾ ਹੈ।
ਸੇਬੀ ਨੇ ਕਿਹਾ ਕਿ ਅਕਾਊਂਟ ਬਲਾਕ ਕਰਨ ਦੀ ਜਾਣਕਾਰੀ ਮਿਲਣ ‘ਤੇ ਬ੍ਰੋਕਰਸ ਨੂੰ ਕੀ ਕਰਨਾ ਹੋਵੇਗਾ, ਇਸ ਨਾਲ ਜੁੜਿਆ ਪੂਰਾ ਫਰੇਮਵਰਕ ਵੀ ਤਿਆਰ ਹੋਣਾ ਚਾਹੀਦਾ ਹੈ। ਹਰ ਬ੍ਰੋਕਰ ਆਪਣੇ ਕਸਟਮਰ ਨੂੰ ਵੀ ਇਸ ਫੀਚ ਬਾਰੇ ਵਿਸਾਤਰ ਨਾਲ ਜਾਣਕਾਰੀ ਦੇਵੇ ਤਾਂ ਕਿ ਆਉਣ ਵਾਲੇ ਸਮੇਂ ਵਿਚ ਇਸ ਦੀ ਲੋੜ ਪੈਣ ‘ਤੇ ਵਰਤੋਂ ਕੀਤੀ ਜਾ ਸਕੇ। ਸੇਬੀ ਨੇ ਕਿਹਾ ਅਜਿਹਾ ਕਈ ਵਾਰ ਹੁੰਦਾ ਹੈ ਕਿ ਨਿਵੇਸ਼ਕ ਆਪਣੇ ਟ੍ਰੇਡਿੰਗ ਅਕਾਊਂਟ ਵਿਚ ਸ਼ੱਕੀ ਐਕਟੀਵਿਟੀ ਦੇਖਦੇ ਹਨ। ਅਜਿਹੇ ਵਿਚ ਏਟੀਐੱਮ ਤੇ ਕ੍ਰੈਡਿਟ ਕਾਰਡ ਨੂੰ ਬਲਾਕ ਕਰਨ ਦੀ ਸਹੂਲਤ ਤਾਂ ਹੈ ਪਰ ਟ੍ਰੇਡਿੰਗ ਅਕਾਊਂਟ ਨੂੰ ਬਲਾਕ ਕਰਨ ਦੀ ਸਹੂਲਤ ਜਲਦ ਹੀ ਸ਼ੁਰੂ ਹੋਣ ਵਾਲੀ ਹੈ।
ਇਹ ਵੀ ਪੜ੍ਹੋ : ਸਾਬਕਾ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਮਿਲਿਆ ਰਾਮ ਮੰਦਰ ਦੇ ‘ਪ੍ਰਾਣ ਪ੍ਰਤਿਸ਼ਠਾ’ ਪ੍ਰੋਗਰਾਮ ਦਾ ਸੱਦਾ
ਸੇਬੀ ਨੇ ਕਿਹਾ ਕਿ 1 ਜੁਲਾਈ ਤੋਂ ਇਸ ਪ੍ਰੋਸੈਸ ਨੂੰ ਸ਼ੁਰੂ ਕਰ ਨਦੇ ਬਾਅਦ ਸਟਾਕ ਐਕਸਚੇਂਜ ਨੂੰ ਆਪਣੀ ਉਪਰੋਕਤ ਸਹੂਲਤ ਬਾਰੇ ਰੈਗੂਲੇਟਰ ਨੂੰ 31 ਅਗਸਤ ਤੱਕ ਕੰਪਲੀਅਨਸ ਰਿਪੋਰਟ ਜਮ੍ਹਾ ਕਰਨੀ ਜ਼ਰੂਰੀ ਹੈ। ਇਕ ਹੋਰ ਸਰਕੂਲਰ ਵਿਚ ਸੇਬੀ ਨੇ ਕਿਹਾ ਕਿ ਸਟਾਕ ਐਕਸਚੇਂਜ ਨੂੰ ਸਟਾਕ ਬ੍ਰੋਕਰਾਂ ਨਾਲ ਮਿਲ ਕੇ ਨਿਵੇਸ਼ਕਾਂ ਦੇ ਫੰਡ ਦੀ ਨਿਗਰਾਨੀ ਲਈ ਸਿਸਟਮ ਬਣਾਉਣ ਦੀ ਜ਼ਰੂਰਤ ਹੈ।