ਗੂਗਲ ਬਹੁਤ ਜਲਦ ਪਾਸਵਰਡ ਸਿਸਟਮ ਦਾ ਰਿਜੈਕਟ ਕਰਨ ਵਾਲਾ ਹੈ। ਇਸ ਦੇ ਬਾਅਦ ਤੁਹਾਨੂੰ ਆਪਣੇ ਗੂਗਲ, ਜੀਮੇਲ, ਲਿੰਕਇਡਨ ਤੇ ਦੂਜੇ ਅਕਾਊਂਟ ਲਈ ਵੱਖ-ਵੱਖ ਪਾਸਪਰਟ ਰੱਖਣ ਅਤੇ ਉਨ੍ਹਾਂ ਨੂੰ ਯਾਦ ਰੱਖਣ ਦੀ ਲੋੜ ਨਹੀਂ ਹੋਵੇਗੀ। ਦਰਅਸਲ ਗੂਗਲ ਇਸਦੀ ਜਗ੍ਹਾ PassKeys ਨੂੰ ਜਗ੍ਹਾ ਦੇਵੇਗਾ, ਜਿਸ ‘ਤੇ ਕੰਪਨੀ ਕਾਫੀ ਸਮੇਂ ਤੋਂ ਕੰਮ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਅਜੇ ਤੱਕ ਗੂਗਲ ਦੇ ਸਾਰੇ ਅਕਾਊਂਟ ਲਈ ਤੁਹਾਨੂੰ ਪਾਸਵਰਡ ਦੀ ਲੋੜ ਹੁੰਦੀ ਹੈ ਤੇ ਉਨ੍ਹਾਂ ਨੂੰ ਯਾਦ ਰੱਖਣਾ ਪੈਂਦਾ ਹੈ।
ਗੂਗਲ ਬਲਾਗ ਪੋਸਟ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਗੂਗਲ ਅਕਾਊਂਟ ਨੂੰ ਲਾਗਇਨ ਕਰਨ ਲਈ ਵੱਖ-ਵੱਖ ਪਾਸਵਰਡ ਦੀ ਲੋੜ ਨਹੀਂ ਹੋਵੇਗੀ। ਗੂਗਲ ਦੇ ਬੀਤੇ ਮੰਗਲਵਾਰ ਨੂੰ ਆਪਣੇ ਬਲਾਕ ਪੋਸਟ ਵਿਚ ਐਲਾਨ ਕੀਤਾ ਹੈ ਕਿ ਉਹ ਪਰਸਨਲ ਗੂਗਲ ਅਕਾਊਂਟ ਲਈ ਡਿਫਾਲਟ ਆਪਸ਼ਨ ਵਜੋਂ ਪਾਸਕੀਜ ਬਣਾ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਪਾਸਕੀਜ ਨੂੰ ਲੈ ਕੇ ਯੂਜਰਸ ਵੱਲੋਂ ਪਾਜੀਟਿਵ ਰਿਸਪਾਂਸ ਮਿਲ ਰਿਹਾ ਹੈ।
ਦੱਸ ਦੇਈਏ ਕਿ ਗੂਗਲ ਵੱਲੋਂ ਪਾਸਕੀਜ ਦੀ ਸ਼ੁਰੂਆਤ ਮਈ ਵਿਚ ਕੀਤੀ ਗਈ ਸੀ। ਇਹ ਮੌਜੂਦਾ ਪਾਸਵਰਡ ਸਿਸਟਮ ਦਾ ਇਕ ਤੇਜ਼ ਤੇ ਸੁਰੱਖਿਅਤ ਬਦਲ ਹੈ। ਇਸ ਵਿਚ ਯੂਜਰਸ ਨੂੰ ਬਹੁਤ ਸਾਰੇ ਪਾਸਵਰਡ ਯਾਦ ਰੱਖਣ ਦੀ ਲੋੜ ਨਹੀਂ ਹੁੰਦੀ ਹੈ। ਪਾਸਕੀਜ ਨਾਰਮਲ ਪਾਸਵਰਡ ਦੇ ਮੁਕਾਬਲੇ ਕਾਫੀ ਸੁਰੱਖਿਅਤ ਹੁੰਦੀ ਹੈ ਕਿਉਂਕਿ ਇਸ ਵਿਚ ਤੁਹਾਨੂੰ ਆਪਣੇ ਪਾਸਵਰਡ ਦੇ ਚੋਰੀ ਹੋਣ ਦਾ ਖਤਰਾ ਨਹੀਂ ਰਹਿੰਦਾ ਹੈ। ਨਾਲ ਹੀ ਤੁਹਾਡੇ ਲਾਗਇਨ ਕ੍ਰਿਡੈਂਸ਼ੀਅਲ ਨੂੰ ਸ਼ੇਅਰ ਨਹੀਂ ਕੀਤਾ ਜਾ ਸਕਦਾ ਹੈ। ਇਸ ਨਾਲ ਹੈਕਿੰਗ ਦੀ ਸੰਭਾਵਨਾ ਵੀ ਖਤਮ ਹੋ ਜਾਂਦੀ ਹੈ।
ਇਹ ਵੀ ਪੜ੍ਹੋ : ਤਿਓਹਾਰੀ ਸੀਜ਼ਨ ‘ਚ Axis ਬੈਂਕ ਨੇ ਗਾਹਕਾਂ ਨੂੰ ਦਿੱਤੀ ਗੁੱਡ ਨਿਊਜ਼, ਲਾਂਚ ਕੀਤਾ ਬਿਨਾਂ ਨੰਬਰ ਵਾਲਾ ਕ੍ਰੈਡਿਟ ਕਾਰਡ
ਪਾਸਕੀਜ ਤੁਹਾਡੇ ਫੇਸ਼ੀਅਲ ਰਿਕਗਿਨਸ਼ਨ, ਫਿੰਗਰਪ੍ਰਿੰਟ ਸਕੈਨ ਜਾਂ ਫਿਰ ਪਿਨ ਤੋਂ ਚੱਲਦੀ ਹੈ, ਅਜਿਹੇ ਵਿਚ ਫਿਸ਼ਿੰਗ ਅਟੈਕ ਨੂੰ ਰੋਕਣ ਵਿਚ ਪਾਸਕੀਜ ਅਹਿਮ ਰੋਲ ਅਦਾ ਕਰ ਰਹੀ ਹੈ। ਜੇਕਰ ਤੁਹਾਡੀ ਡਿਵਾਈਸ ਗੁਆਚ ਜਾਂਦੀ ਹੈ ਤਾਂ ਤੁਹਾਨੂੰ ਲਾਗਇਨ ਕਰਨ ਲਈ ਬਾਇਓਮੀਟਰਕ ਇਨਫਰਮੇਸ਼ਨ ਜਾਂ ਫਿਰ ਪਿਨ ਦੀ ਲੋੜ ਹੁੰਦੀ ਹੈ।
ਦੱਸ ਦੇਈਏ ਕਿ ਅਜਿਹੇ ਸਮੇਂ ਕਈ ਸਾਰੇ ਐਪਸ ਤੇ ਉਨ੍ਹਾਂ ਦੇ ਅਕਾਊਂਟ ਮੌਜੂਦ ਹਨ। ਨਾਲ ਹੀ ਬੈਂਕਿੰਗ ਤੇ ਹੋਰ ਪਰਸਨਲ ਅਕਾਊਂਟ ਹਨ, ਜਿਸ ਦੇ ਵੱਖ-ਵੱਖ ਪਾਸਵਰਡ ਹੁੰਦੇ ਹਨ। ਇਨ੍ਹਾਂ ਸਾਰੇ ਪਾਸਵਰਡ ਨੂੰ ਯਾਦ ਰੱਖਣਾ ਮੁਸ਼ਕਲ ਹੁੰਦਾ ਹੈ। ਅਜਿਹੇ ਵਿਚ ਪਾਸਕੀਜ ਇਕ ਸ਼ਾਨਦਾਰ ਆਪਸ਼ਨ ਸਾਬਤ ਹੋ ਸਕਦਾ ਹੈ।