ਭਾਰਤੀ ਸਟੇਟ ਬੈਂਕ ਦੇ ਗ੍ਰਾਹਕਾਂ ਲਈ ਬਹੁਤ ਮਹੱਤਵਪੂਰਨ ਖਬਰ ਹੈ. ਬੈਂਕ ਵੱਲੋਂ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਗ੍ਰਾਹਕ ਨੂੰ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਚਾਹੀਦਾ ਹੈ।
ਇਸ ਦੇ ਲਈ ਬੈਂਕ ਵੱਲੋਂ 30 ਸਤੰਬਰ ਦੀ ਸਮਾਂ ਸੀਮਾ ਦਿੱਤੀ ਗਈ ਹੈ। ਬੈਂਕ ਦੇ ਅਨੁਸਾਰ, ਜੇਕਰ ਗ੍ਰਾਹਕ ਸਮੇਂ ਸਿਰ ਇਹ ਕੰਮ ਨਹੀਂ ਕਰਦੇ, ਤਾਂ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
ਬੈਂਕ ਵਲੋਂ ਟਵੀਟ ਕਰਦੇ ਹੋਏ ਲਿਖਿਆ ਗਿਆ ਸੀ, ‘ਅਸੀਂ ਆਪਣੇ ਗ੍ਰਾਹਕਾਂ ਨੂੰ ਸਲਾਹ ਦਿੰਦੇ ਹਾਂ ਕਿ ਉਹ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਤੋਂ ਬਚਿਆ ਜਾ ਸਕੇ’ ਜੇਕਰ ਗਾਹਕ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਇਹ ਮਹੱਤਵਪੂਰਣ ਕੰਮ ਨਹੀਂ ਕਰਦੇ ਤਾਂ ਪੈਨ ਕਾਰਡ ਅਵੈਧ ਮੰਨਿਆ ਜਾਵੇਗਾ। ਤੁਹਾਨੂੰ ਦੱਸ ਦੇਈਏ, ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਜੋੜਨਾ ਲਾਜ਼ਮੀ ਹੋ ਗਿਆ ਹੈ।
ਦੇਖੋ ਵੀਡੀਓ : 80 ਸਾਲਾਂ ਨੌਕਬਜ਼ੁਰਗ ਸ਼ਮਸ਼ਾਨ ਘਾਟਰੀ ਕਰ ਭਰ ਰਿਹਾ ਆਪਣਾ ਤੇ ਆਪਣੀ ਬਿਮਾਰ ਧੀ ਦਾ ਢਿੱਡ…