ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ (ਐਤਵਾਰ) ਤ੍ਰਿਪੁਰਾ ਦੇ 1 ਲੱਖ 47 ਹਜ਼ਾਰ ਤੋਂ ਵੱਧ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਡੀਬੀਟੀ ਰਾਹੀਂ ਸਿੱਧੇ 700 ਕਰੋੜ ਰੁਪਏ ਟਰਾਂਸਫਰ ਕਰਨਗੇ। ਪ੍ਰਧਾਨ ਮੰਤਰੀ ਆਵਾਸ ਯੋਜਨਾ- ਗ੍ਰਾਮੀਣ (PMAY-G) ਦੇ ਤਹਿਤ ਪਹਿਲੀ ਕਿਸ਼ਤ ਲਾਭਪਾਤਰੀਆਂ ਨੂੰ ਉਨ੍ਹਾਂ ਦੇ ਪੱਕੇ ਮਕਾਨਾਂ ਲਈ ਟਰਾਂਸਫਰ ਕੀਤੀ ਜਾਵੇਗੀ। ਪੀਐੱਮ ਮੋਦੀ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ।
ਪੀ.ਐੱਮ.ਓ. ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਖਲ ਤੋਂ ਬਾਅਦ ਅਤੇ ਤ੍ਰਿਪੁਰਾ ਦੀ ਵਿਲੱਖਣ ਭੂ-ਜਲਵਾਯੂ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਰਾਜ ਲਈ ‘ਕੱਚੇ’ ਘਰਾਂ ਵਿਚ ਬਦਲਾਅ ਕੀਤੇ ਗਏ ਹਨ, ਜਿਸ ਨਾਲ ਕੱਚੇ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ‘ਪੱਕਾ’ ਘਰ ਬਣਾਉਣ ਵਿੱਚ ਮਦਦ ਮਿਲ ਸਕੇਗੀ। ਤੁਹਾਨੂੰ ਦੱਸ ਦੇਈਏ ਕਿ ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਕੇਂਦਰੀ ਪੇਂਡੂ ਵਿਕਾਸ ਮੰਤਰੀ ਨਰਿੰਦਰ ਸਿੰਘ ਤੋਮਰ ਵੀ ਮੌਜੂਦ ਰਹਿਣਗੇ। ਪ੍ਰਧਾਨ ਮੰਤਰੀ ਮੋਦੀ ਅੱਜ ਲਾਭਪਾਤਰੀਆਂ ਦੀ ਪਹਿਲੀ ਕਿਸ਼ਤ ਉਨ੍ਹਾਂ ਦੇ ਬੈਂਕ ਖਾਤੇ ਵਿੱਚ ਟਰਾਂਸਫਰ ਕਰਨਗੇ।
ਜਿਨ੍ਹਾਂ ਲੋਕਾਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਅਪਲਾਈ ਕੀਤਾ ਹੈ, ਉਹ ਇਸ ਤਰ੍ਹਾਂ ਆਪਣੀ ਆਨਲਾਈਨ ਐਪਲੀਕੇਸ਼ਨ ਸਟੇਟਸ ਦੀ ਜਾਂਚ ਕਰ ਸਕਦੇ ਹਨ। ਆਨਲਾਈਨ ਐਪਲੀਕੇਸ਼ਨ ਸਟੇਟਸ ਦੀ ਜਾਂਚ ਕਰਨ ਲਈ, ਸਭ ਤੋਂ ਪਹਿਲਾਂ PMAY ਵੈੱਬਸਾਈਟ ‘ਤੇ ਜਾਓ। ਜਿੱਥੇ ਤੁਹਾਨੂੰ ਸਿਟੀਜ਼ਨ ਅਸੈਸਮੈਂਟ ਦਾ ਵਿਕਲਪ ਮਿਲੇਗਾ। ਇਸ ਵਿਕਲਪ ‘ਤੇ ਕਲਿੱਕ ਕਰੋ। ਜਿਸ ਤੋਂ ਬਾਅਦ ਇੱਕ ਨਵਾਂ ਪੇਜ ਖੁੱਲੇਗਾ। ਇਸ ਪੇਜ ‘ਤੇ ਟ੍ਰੈਕ ਯੂਅਰ ਅਸੈਸਮੈਂਟ ਸਟੇਟਸ ਦਾ ਵਿਕਲਪ ਦਿਖਾਈ ਦੇਵੇਗਾ। ਫਿਰ ਇਸ ‘ਤੇ ਕਲਿੱਕ ਕਰੋ। ਇਸ ਤੋਂ ਬਾਅਦ ਇਸ ਵਿੱਚ ਆਪਣਾ ਰਜਿਸਟ੍ਰੇਸ਼ਨ ਨੰਬਰ ਅਤੇ ਹੋਰ ਜਾਣਕਾਰੀ ਭਰੋ। ਫਿਰ ਆਪਣਾ ਰਾਜ, ਜ਼ਿਲ੍ਹਾ, ਸ਼ਹਿਰ ਚੁਣੋ ਅਤੇ ਸਬਮਿਟ ਕਰੋ। ਇਸ ਤੋਂ ਬਾਅਦ ਤੁਹਾਡੀ ਸਕਰੀਨ ‘ਤੇ ਤੁਹਾਡੀ ਆਨਲਾਈਨ ਐਪਲੀਕੇਸ਼ਨ ਦੀ ਸਥਿਤੀ ਦਿਖਾਈ ਦੇਵੇਗੀ।
ਵੀਡੀਓ ਲਈ ਕਲਿੱਕ ਕਰੋ -: