ਪਾਲਿਵਿਨਾਇਲ ਕਲੋਰਾਇਡ ਆਧਾਰ ਕਾਰਡ ਕਈ ਲੋਕਾਂ ਨੇ ਬਣਵਾਉਣਾ ਹੋਵੇਗਾ। ਹਾਲਾਂਕਿ ਜੇਕਰ ਤੁਸੀਂ ਕਿਸੇ ਸਾਈਬਰ ਕੈਫੇ ਤੋਂ ਕਿਸੇ ਦੁਕਾਨ ਤੋਂ ਆਪਣੇ ਆਧਾਰ ਦਾ ਪੀਵੀਸੀ ਕਾਰਡ ਬਣਵਾਉਂਦੇ ਹਨ ਤਾਂ ਤੁਸੀਂ ਬੁਰੇ ਫਸ ਸਕਦੇ ਹੋ। ਤੁਹਾਨੂੰ ਹਰ ਹਾਲ ਵਿਚ UIDAI ਤੋਂ ਹੀ ਪੀਵੀਸੀ ਆਧਾਰ ਬਣਵਾਉਣਾ ਚਾਹੀਦਾ ਹੈ। ਤੁਹਾਡੇ ਵਿਚੋਂ ਬਹੁਤ ਹੀ ਘੱਟ ਲੋਕਾਂ ਨੂੰ ਇਸ ਬਾਰੇ ਪਤਾ ਹੋਵੇਗਾ ਕਿ ਪੂਰੇ ਪਰਿਵਾਰ ਲਈ ਇਕ ਹੀ ਫੋਨ ਨਾਲ ਪੀਵੀਸੀ ਆਧਾਰ ਕਾਰਡ ਆਰਡਰ ਕਰ ਸਕਦੇ ਹੋ।
PVC ਕਾਰਡ ‘ਤੇ ਆਧਾਰ ਨੂੰ ਪ੍ਰਿੰਟ ਕਰਵਾਉਣ ਤੇ ਘਰ ਤੱਕ ਮੰਗਵਾਉਣ ਲਈ ਤੁਹਾਨੂੰ ਸਿਰਫ 50 ਰੁਪਏ ਫੀਸ ਦੇਣੀ ਹੋਵੇਗੀ। ਤੁਸੀਂ ਜਿੰਨੇ ਲੋਕਾਂ ਦਾ ਪੀਸੀਵੀ ਆਧਾਰ ਕਾਰਡ ਬਣਾਉਣਾ ਚਾਹੁੰਦੇ ਹੋ, ਓਨੇ ਲੋਕਾਂ ਲਈ ਤੁਹਾਨੂੰ ਫੀਸ ਜਮ੍ਹਾ ਕਰਾਉਣੀ ਹੋਵੇਗ। ਜੇਕਰ ਤੁਹਾਡੇ ਪਰਿਵਾਰ ਵਿਚ 5 ਲੋਕ ਹਨ ਤਾਂ ਤੁਹਾਨੂੰ 250 ਰੁਪਏ ਦੀ ਫੀਸ ਅਦਾ ਕਰਨੀ ਹੋਵੇਗੀ।
ਪੀਵੀਸੀ ਆਧਾਰ ਕਾਰਡ ਆਰਡਰ ਕਰਨ ਲਈ ਇਸ ਲਿੰਕ ‘ਤੇ ਕਲਿੱਕ ਕਰੋ। https://residentpvc.uidai.gov.in/order-pvcreprint ਇਸ ਦੇ ਬਾਅਦ 12 ਅੰਕਾਂ ਦਾ ਆਧਾਰ ਨੰਬਰ ਪਾਓ ਤੇ ਸਕਿਓਰਿਟੀ ਕੋਰਡ ਵੀ ਪਾਓ ਜੋ ਤੁਹਾਡੀ ਸਕ੍ਰੀਨ ਤੇ ਹੀ ਦਿਖੇਗਾ।
ਇਸ ਦੇ ਬਾਅਦ ਤੁਹਾਨੂੰ ਦੋ ਬਦਲ ਮਿਲਣਗੇ ਜਿਨ੍ਹਾਂ ਵਿਚ ਮੋਬਾਈਲ ਨੰਬਰ ਰਜਿਸਟਰਡ ਹੋਣ ਤੇ ਨਾ ਹੋਣ ਦੇ ਬਦਲ ਸ਼ਾਮਲ ਹਨ। ਇਨ੍ਹਾਂ ਵਿਚੋਂ ਕੋਈ ਵੀ ਬਦਲ ਤੁਸੀਂ ਸਹੂਲਤ ਮੁਤਾਬਕ ਚੁਣ ਸਕਦੇ ਹੋ। ਜੇਕਰ ਤੁਸੀਂ ਪਰਿਵਾਰ ਦੇ ਹੋਰ ਮੈਂਬਰਾਂ ਲਈ ਪੀਵੀਸੀ ਆਧਾਰ ਕਾਰਡ ਬਣਵਾਉਣਾ ਚਾਹੁੰਦੇ ਹੋ ਤਾਂ ਉਨ੍ਹਾਂ ਦਾ ਆਧਾਰ ਨੰਬਰ ਤੇ ਤੁਸੀਂ ਆਪਣਾ ਮੋਬਾਈਲ ਨੰਬਰ ਪਾ ਕੇ ਓਟੀਪੀ ਮੰਗ ਕੇ ਆਰਡਰ ਕਰ ਸਕਦੇ ਹੋ।
ਇਹ ਵੀ ਪੜ੍ਹੋ : ਜਲੰਧਰ ਪੁਲਿਸ ਨੂੰ ਮਿਲੀ ਸਫਲਤਾ, 5 ਕਰੋੜ ਦੀ ਹੈਰੋ.ਇਨ ਸਣੇ ਇਕ ਤਸਕਰ ਗ੍ਰਿਫਤਾਰ
ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ ਕਿ PVC ਆਧਾਰ ਕਾਰਡ, ਏਟੀਐੱਮ ਕਾਰਡ ਦੀ ਤਰ੍ਹਾਂ ਹੀ ਹਨ। ਅਜਿਹੇ ਵਿਚ ਪਾਣੀ ਨਾਲ ਖਰਾਬ ਹੋਣ ਜਾਂ ਟੁੱਟਣ ਦਾ ਡਰ ਨਹੀਂ ਰਹੇਗਾ। ਇਸ ਤੋਂ ਇਲਾਵਾ ਨਵੇਂ ਪੀਸੀਸੀ ਆਧਾਰ ਕਾਰਡ ਵਿਚ ਕਈ ਨਵੇਂ ਸਕਿਓਰਿਟੀ ਫੀਚਰਸ ਦਿੱਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ –