ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਇੰਡਸਟਰੀਜ਼ ਨੇ ‘ਆਪ੍ਰੇਸ਼ਨ ਸਿੰਦੂਰ’ ਦੇ ਟ੍ਰੇਡਮਾਰਕ ਨੂੰ ਖਰੀਦਣ ਤੋਂ ਇਨਕਾਰ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਇਸਨੂੰ ਨਹੀਂ ਖਰੀਦਣਾ ਚਾਹੁੰਦੀ। ਕੰਪਨੀ ਦਾ ਕਹਿਣਾ ਹੈ ਕਿ ਇਹ ਨਾਮ ਹੁਣ ਰਾਸ਼ਟਰੀ ਚੇਤਨਾ ਦਾ ਹਿੱਸਾ ਬਣ ਗਿਆ ਹੈ ਅਤੇ ਭਾਰਤੀ ਬਹਾਦਰੀ ਦਾ ਪ੍ਰਤੀਕ ਹੈ।
ਇਹ ਜਾਣਕਾਰੀ ਰਿਲਾਇੰਸ ਵੱਲੋਂ ਜਾਰੀ ਇੱਕ ਬਿਆਨ ਵਿੱਚ ਦਿੱਤੀ ਗਈ। ਕੰਪਨੀ ਨੇ ਕਿਹਾ ਹੈ ਕਿ ਰਿਲਾਇੰਸ ਇੰਡਸਟਰੀਜ਼ ਦੀ ਇਕਾਈ ਜੀਓ ਸਟੂਡੀਓਜ਼ ਨੇ ਆਪਣੀ ਟ੍ਰੇਡਮਾਰਕ ਐਪਲੀਕੇਸ਼ਨ ਵਾਪਸ ਲੈ ਲਈ ਹੈ। ਇਹ ਅਰਜ਼ੀ ਗਲਤੀ ਨਾਲ ਇੱਕ ਜੂਨੀਅਰ ਕਰਮਚਾਰੀ ਵੱਲੋਂ ਬਿਨਾਂ ਇਜਾਜ਼ਤ ਦੇ ਦਾਇਰ ਕੀਤੀ ਗਈ ਸੀ।
ਕੰਪਨੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਰਿਲਾਇੰਸ ਇੰਡਸਟਰੀਜ਼ ਅਤੇ ਇਸ ਦੇ ਸਾਰੇ ਲੋਕਾਂ ਨੂੰ ‘ਆਪ੍ਰੇਸ਼ਨ ਸਿੰਦੂਰ’ ‘ਤੇ ਬਹੁਤ ਮਾਣ ਹੈ। ਇਹ ਕਾਰਵਾਈ ਪਾਕਿਸਤਾਨ ਸਪਾਂਸਰਡ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਕੀਤੀ ਗਈ ਸੀ। ਇਹ ਹਮਲਾ ਪਹਿਲਗਾਮ ਵਿੱਚ ਹੋਇਆ। ‘ਆਪ੍ਰੇਸ਼ਨ ਸਿੰਦੂਰ’ ਭਾਰਤ ਦੇ ਬਹਾਦਰ ਹਥਿਆਰਬੰਦ ਬਲਾਂ ਦੀ ਅੱਤਵਾਦ ਵਿਰੁੱਧ ਲੜਾਈ ਵਿੱਚ ਇੱਕ ਮਾਣ ਵਾਲਾ ਪਲ ਹੈ। ਰਿਲਾਇੰਸ ਇਸ ਲੜਾਈ ਵਿੱਚ ਸਰਕਾਰ ਅਤੇ ਹਥਿਆਰਬੰਦ ਫੌਜਾਂ ਦੇ ਨਾਲ ਪੂਰੀ ਤਰ੍ਹਾਂ ਖੜ੍ਹਾ ਹੈ।

ਕੰਪਨੀ ਕਹਿੰਦੀ ਹੈ ਕਿ ਉਸ ਦਾ ਨਾਅਰਾ ‘ਇੰਡੀਆ ਫਸਟ’ ਹੈ। ਕੰਪਨੀ ਹਮੇਸ਼ਾ ਭਾਰਤ ਨੂੰ ਪਹਿਲ ਦਿੰਦੀ ਹੈ। ਰਿਲਾਇੰਸ ਇੰਡਸਟਰੀਜ਼ ਦੇ ਮੁਤਾਬਕ, “ਰਿਲਾਇੰਸ ਅੱਤਵਾਦ ਵਿਰੁੱਧ ਲੜਾਈ ਵਿੱਚ ਸਰਕਾਰ ਅਤੇ ਹਥਿਆਰਬੰਦ ਬਲਾਂ ਦੇ ਨਾਲ ਖੜ੍ਹਾ ਹੈ। ‘ਇੰਡੀਆ ਫਸਟ’ ਦੇ ਨਾਅਰੇ ਪ੍ਰਤੀ ਸਾਡੀ ਵਚਨਬੱਧਤਾ ਹਮੇਸ਼ਾ ਬਣੀ ਰਹੇਗੀ।”
ਦੱਸ ਦੇਈਏ ਕਿ ਕਿ ਰਿਲਾਇੰਸ ਨੇ ਆਪ੍ਰੇਸ਼ਨ ਸਿੰਦੂਰ ਦੇ ਟ੍ਰੇਡਮਾਰਕ ਲਈ ਅਰਜ਼ੀ ਦਿੱਤੀ ਸੀ। ਵਣਜ ਅਤੇ ਉਦਯੋਗ ਮੰਤਰਾਲੇ ਦੀ ਵੈੱਬਸਾਈਟ ‘ਤੇ ਬੌਧਿਕ ਸੰਪਤੀ ਜਾਣਕਾਰੀ ਮੁਤਾਬਕ 7 ਮਈ, 2025 ਨੂੰ ਸਵੇਰੇ 10:42 ਵਜੇ ਤੋਂ ਸ਼ਾਮ 6:27 ਵਜੇ ਦੇ ਵਿਚਕਾਰ ਚਾਰ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸਨ। ਇਹ ਟ੍ਰੇਡਮਾਰਕ ਅਰਜ਼ੀਆਂ Nice ਕਲਾਸੀਫਿਕੇਸ਼ਨ ਦੀ ਸ਼੍ਰੇਣੀ 41 ਦੇ ਤਹਿਤ ਕੀਤੀਆਂ ਗਈਆਂ ਹਨ। ਕਲਾਸ 41 ਵਿੱਚ ਸਿੱਖਿਆ, ਮਨੋਰੰਜਨ, ਮੀਡੀਆ ਅਤੇ ਸੱਭਿਆਚਾਰਕ ਸੇਵਾਵਾਂ ਸ਼ਾਮਲ ਹਨ। ਅਰਜ਼ੀ ਦੇਣ ਵਾਲਿਆਂ ਵਿੱਚ ਰਿਲਾਇੰਸ ਇੰਡਸਟਰੀਜ਼, ਮੁੰਬਈ ਦੇ ਮੁਕੇਸ਼ ਚੇਤਰਾਮ ਅਗਰਵਾਲ, ਭਾਰਤੀ ਹਵਾਈ ਸੈਨਾ ਦੇ ਸੇਵਾਮੁਕਤ ਅਧਿਕਾਰੀ ਗਰੁੱਪ ਕੈਪਟਨ ਕਮਲ ਸਿੰਘ ਓਬਰਾਏ ਅਤੇ ਦਿੱਲੀ ਸਥਿਤ ਵਕੀਲ ਆਲੋਕ ਕੋਠਾਰੀ ਸ਼ਾਮਲ ਹਨ। ਹਰ ਅਰਜ਼ੀ ਵਿੱਚ ‘ਆਪਰੇਸ਼ਨ ਸਿੰਦੂਰ’ ਦਾ ਜ਼ਿਕਰ “ਪ੍ਰਸਤਾਵਿਤ ਵਰਤੋਂ” ਵਜੋਂ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਭਾਰਤ-ਪਾਕਿ ਸਰਹੱਦ ‘ਤੇ BSF ਦਾ ਐਕਸ਼ਨ, ਜਵਾਨਾਂ ਨੇ ਦੇਰ ਰਾਤ ਮਾ.ਰ ਸੁੱਟਿਆ ਪਾਕਿਸਤਾਨ ਦਾ ਘੁਸਪੈਠੀਆ
ਰਿਲਾਇੰਸ ਇੰਡਸਟਰੀਜ਼ ਨੇ ਸਭ ਤੋਂ ਪਹਿਲਾਂ 7 ਮਈ ਨੂੰ ਸਵੇਰੇ 10:42 ਵਜੇ ‘ਆਪ੍ਰੇਸ਼ਨ ਸਿੰਦੂਰ’ ਲਈ ਟ੍ਰੇਡਮਾਰਕ ਲਈ ਅਰਜ਼ੀ ਦਿੱਤੀ। ਬਾਕੀ 3 ਅਰਜ਼ੀਆਂ ਵੀ ਅਗਲੇ 24 ਘੰਟਿਆਂ ਵਿੱਚ ਦਾਇਰ ਕੀਤੀਆਂ ਗਈਆਂ। ਇਹ ਸਾਰੇ ਕਲਾਸ 41 ਦੇ ਤਹਿਤ ਵਿਸ਼ੇਸ਼ ਅਧਿਕਾਰ ਚਾਹੁੰਦੇ ਹਨ। ਇਸ ਕਲਾਸ ਵਿੱਚ ਮਨੋਰੰਜਨ, ਸਿੱਖਿਆ, ਸੱਭਿਆਚਾਰਕ ਅਤੇ ਮੀਡੀਆ ਸੇਵਾਵਾਂ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -:
























