PAN Card ਇਕ ਮਹੱਤਵਪੂਰਨ ਦਸਤਾਵੇਜ਼ ਹੈ ਜੋ ਕਈ ਵਿੱਤੀ ਲੈਣ-ਦੇਣ ਲਈ ਜ਼ਰੂਰੀ ਹੈ। ਜੇਕਰ ਤੁਹਾਡਾ ਪੈਨ ਕਾਰਡ ਗੁਆਚ ਗਿਆ ਹੈ, ਚੋਰੀ ਹੋ ਗਿਆ ਹੈ ਜਾਂ ਨੁਕਸਾਨਿਆ ਗਿਆ ਹੈ ਤਾਂ ਤੁਹਾਨੂੰ ਡੁਪਲੀਕੇਟ ਕਾਪੀ ਲਈ ਅਪਲਾਈ ਕਰਨਾ ਹੋਵੇਗਾ।
ਇੰਝ ਆਨਲਾਈਨ ਪ੍ਰਾਪਤ ਕਰੋ PAN Card
ਆਮਦਨ ਟੈਕਸ ਵਿਭਾਗ ਦੀ ਵੈੱਬਸਾਈਟ ‘ਤੇ ਜਾਓ।
PAN Services ਟੈਬ ‘ਤੇ ਕਲਿੱਕ ਕਰੋ।
Request for Duplicate PAN Card ਲਿੰਕ ‘ਤੇ ਕਲਿੱਕ ਕਰੋ।
ਆਪਣਾ PAN ਨੰਬਰ ਦਰਜ ਕਰੋ।
ਆਪਣਾ ਨਾਂ, ਜਨਮ ਤਰੀਕ ਤੇ ਪਤਾ ਦਰਜ ਕਰੋ।
ਆਪਣਾ ਮੋਬਾਈਲ ਨੰਬਰ ਤੇ ਈ-ਮੇਲ ਆਈਡੀ ਦਰਜ ਕਰੋ।
ਆਪਣੇ ਹਸਤਾਖਰ ਦਾ ਸਕੈਨ ਅਪਲੋਡ ਕਰੋ।
ਆਪਣੇ ਆਧਾਰ ਕਾਰਡ ਜਾਂ ਡਰਾਈਵਿੰਗ ਲਾਇਸੈਂਸ ਦਾ ਸਕੈਨ ਅਪਲੋਡ ਕਰੋ।
Submit ਬਟਨ ‘ਤੇ ਕਲਿੱਕ ਕਰੋ।
ਆਮਦਨ ਟੈਕਸ ਵਿਭਾਗ ਤੁਹਾਡੀ ਅਰਜ਼ੀ ਦੀ ਜਾਂਚ ਕਰੇਗਾ ਤੇ 15 ਦਿਨਾਂ ਦੇ ਅੰਦਰ ਤੁਹਾਨੂੰ ਡੁਪਲੀਕੇਟ ਪੈਨਕਾਰਡ ਭੇਜ ਦੇਵੇਗਾ।
ਡੁਬਲੀਕੇਟ PAN Card ਲਈ 100 ਰੁਪਏ ਫੀਸ ਹੈ। ਪੈਨਕਾਰਡ ਦੀ ਡੁਪਲੀਕੇਟ ਕਾਪੀ ਹਾਸਲ ਕਰਨ ਲਈ ਤੁਸੀਂ ਆਫਲਾਈਨ ਵੀ ਅਪਲਾਈ ਕਰ ਸਕਦੇ ਹੋ। ਇਸ ਲਈ ਤੁਹਾਨੂੰ ਆਮਦਨ ਟੈਕਸ ਵਿਭਾਗ ਦੇ ਕਿਸੇ ਵੀ ਖੇਤਰੀ ਦਫਤਰ ਵਿਚ ਜਾਣਾ ਹੋਵੇਗਾ।
PAN Card ਇਨ੍ਹਾਂ ਕੰਮਾਂ ‘ਚ ਹੁੰਦਾ ਹੈ ਇਸਤੇਮਾਲ
ਆਮਦਨ ਟੈਕਸ ਰਿਟਰਨ ਦਾਖਲ ਕਰਨਾ
ਬੈਂਕ ਖਾਤਾ ਖੋਲ੍ਹਣਾ
Mutual Funds ‘ਚ ਨਿਵੇਸ਼ ਕਰਨਾ
ਪਰਸਨਲ ਲੋਨ ਜਾਂ ਹੋਮ ਲੋਨ ਲੈਣਾ
ਸ਼ੇਅਰ ਬਾਜ਼ਾਰ ਵਿਚ ਨਿਵੇਸ਼ ਕਰਨਾ
ਫਿਕਸਡ ਡਿਪਾਜਿਟ ਖੋਲ੍ਹਣਾ
ਪ੍ਰਾਪਰਟੀ ਖਰੀਦਣਾ ਜਾਂ ਵੇਚਣਾ
ਵਿਦੇਸ਼ ਯਾਤਰਾ ਲਈ ਵੀਜ਼ਾ ਅਪਲਾਈ ਕਰਨਾ
ਆਨਲਾਈਨ ਸ਼ਾਪਿੰਗ ਕਰਨਾ
ਜੇਕਰ ਤੁਹਾਡੇ ਕੋਲ ਪੈਨ ਕਾਰਡ ਨਹੀਂ ਹੈ ਤਾਂ ਤੁਸੀਂ ਇਨ੍ਹਾਂ ਵਿਚੋਂ ਕਿਸੇ ਵੀ ਕੰਮ ਨੂੰ ਨਹੀਂ ਕਰ ਸਕਦੇ ਹੋ। ਤੁਸੀਂ ਪੈਨ ਕਾਰਡ ਆਨਲਾਈਨ ਜਾਂ ਆਫਲਾਈਨ ਆਮਦਨ ਟੈਕਸ ਵਿਭਾਗ ਦੀ ਵੈੱਬਸਾਈਟ ਜਾਂ ਕਿਸੇ ਵੀ ਖੇਤਰੀ ਦਫਤਰ ਤੋਂ ਬਹੁਤ ਹੀ ਆਸਾਨੀ ਨਾਲ ਬਣਵਾ ਸਕਦੇ ਹੋ ਜੋ ਤੁਹਾਡੇ ਲਈ ਬਹੁਤ ਹੀ ਜ਼ਰੂਰੀ ਹੈ।
ਵੀਡੀਓ ਲਈ ਕਲਿੱਕ ਕਰੋ –