ਯੂਜੀਸੀ ਨੇ ਟੈਕਨਾਲੋਜੀ ਦੀ ਦੁਨੀਆ ਵਿਚ ਇਕ ਹੋਰ ਕਦਮ ਵਧਾਉਂਦੇ ਹੋਏ ਵ੍ਹਟਸਐਪ ਚੈਨਲ ਦੀ ਸ਼ੁਰੂਆਤ ਕੀਤੀ ਹੈ। ਇਸ ਨਾਲ ਸਾਰਿਆਂ ਨੂੰ ਆਸਾਨੀ ਨਾਲ ਅਪਡੇਟ ਮਿਲਣਗੇ। ਕਨੈਕਟੇਡ ਰਹਿਣ ਦਾ ਇਹ ਤਰੀਕਾ ਬਾਕੀ ਤਰੀਕਿਆਂ ਤੋਂ ਬੇਹਤਰ ਕੰਮ ਕਰ ਸਕਦਾ ਹੈ ਕਿਉਂਕਿ ਅੱਜ ਦੇ ਸਮੇਂ ਲਗਭਗ ਹਰ ਕਿਸੇ ਕੋਲ ਵ੍ਹਟਸਐਪ ਇੰਸਟਾਲ ਹੁੰਦਾ ਹੈ। ਸਾਰੇ ਇਸ ਦਾ ਇਸਤੇਮਾਲ ਕਰਦੇ ਹਨ ਤੇ ਜਿੰਨੀ ਤੇਜ਼ੀ ਨਾਲ ਮੈਸੇਜ ਇਥੇ ਫੈਲਦੇ ਹਨ, ਓਨੀ ਤੇਜ਼ੀ ਨਾਲ ਕਿਤੇ ਹੋਰ ਨਹੀਂ। ਇਸ ਦਾ ਫਾਇਦਾ ਵਿਦਿਆਰਥੀਆਂ, ਟੀਚਰਾਂ, ਹਾਇਰ ਐਜੂਕੇਸ਼ਨਲ ਇੰਸਟੀਚਿਊਟਸ ਸਾਰਿਆਂ ਨੂੰ ਮਿਲੇਗਾ।
ਯੂਜੀਸੀ ਚੇਅਰਮੈਨ ਜਗਦੀਸ਼ ਕੁਮਾਰ ਦਾ ਕਹਿਣਾ ਹੈ ਕਿ ਯੂਜੀਸੀ ਵ੍ਹਟਸਐਪ ਚੈਨਲ, ਹਾਇਰ ਐਜੂਕੇਸ਼ਨ ਦੇ ਏਰੀਆ ਵਿਚ ਇਸ ਖੇਤਰ ਦੇ ਲੋਕਾਂ ਨਾਲ ਗੱਲਬਾਤ ਕਰਨ ਦਾ ਸਿੱਧਾ ਤਰੀਕਾ ਹੈ। ਇਹ ਇਕ ਮਹੱਤਵਪੂਰਨ ਕਦਮ ਹੈ ਜਿਸ ਦਾ ਫਾਇਦਾ ਹਰ ਕਿਸੇ ਨੂੰ ਮਿਲੇਗਾ। ਇਸ ਨਾਲ ਲੇਟੈਸਟ ਹਾਇਰ ਐਜੂਕੇਸ਼ਨ ਨਿਊਜ਼ ਸਾਰਿਆਂ ਤੱਕ ਪਹੁੰਚ ਜਾਵੇਗੀ। ਇਸ ਮੌਕੇ ਉਨ੍ਹਾਂ ਟਵੀਟ ਕੀਤਾ ਤੇ ਕਿਊਆਰ ਕੋਡ ਵੀ ਸ਼ੇਅਰ ਕੀਤਾ।ਇਸ ਕਿਊਆਰ ਕੋਡ ਨੂੰ ਸਕੈਨ ਕਰਕੇ ਇਸ ਚੈਨਲ ਨੂੰ ਫਾਲੋ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਵਿਜੀਲੈਂਸ ਸਾਹਮਣੇ ਪੇਸ਼ ਹੋਏ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ, ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਹੋਈ ਪੁੱਛਗਿਛ
ਯੂਜੀਸੀ ਇਸ ਮਾਡਰਨ ਟੈਕਨਾਲੋਜੀ ਦੇ ਇਸਤੇਮਾਲ ਨਾਲ ਵੱਡੇ ਗਰੁੱਪ ਦੇ ਨਾਲ ਆਸਾਨੀ ਨਾਲ ਕਮਿਊਨੀਕੇਟ ਕਰ ਸਕੇਗਾ ਤੇ ਜ਼ਰੂਰੀ ਜਾਣਕਾਰੀਆਂ ਬਹੁਤ ਹੀ ਘੱਟ ਸਮੇਂ ਵਿਚ ਟਾਰਗੈੱਟ ਆਡੀਅੰਸ ਤੱਕ ਪਹੁੰਚ ਜਾਣਗੀਆਂ। ਵ੍ਹਟਸਐਪ ਚੈਨਲ ਦਾ ਇਸਤੇਮਾਲ ਇੰਨੇ ਵੱਡੇ ਪੱਧਰ ‘ਤੇ ਹੁੰਦਾ ਹੈ ਕਿ ਇਸ ਨਾਲ ਮਿਲਣ ਵਾਲੇ ਫਾਇਦੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
- ਯੂਜੀਸੀ ਇੰਡੀਆ ਦਾ ਵ੍ਹਟਸਐਪ ਚੈਨਲ ਜੁਆਇਨ ਕਰਨ ਲਈ ਸਭ ਤੋਂ ਪਹਿਲਾਂ ਆਪਣੇ ਵ੍ਹਟਸਐਪ ‘ਤੇ ਜਾਓ।
- ਇਥੇ ਅਪਡੇਟਸ ਸੈਕਸ਼ਨ ਵਿਚ ਜਾ ਕੇ UGC India ਲਿਖੋ।
- ਇੰਝ ਕਰਦੇ ਹੀ ਤੁਹਾਨੂੰ ਯੂਜੀਸੀ ਦਾ ਵ੍ਹਟਸਐਪ ਚੈਨਲ ਦਿਖ ਜਾਵੇਗਾ।
- ਇਸ ਨੂੰ ਫਾਲੋਕਰੋ ਤੇ ਇਥੋਂ ਲੇਟੇਸਟ ਅਪਡੇਟ ਦੇਖੋ।
ਵੀਡੀਓ ਲਈ ਕਲਿੱਕ ਕਰੋ -: