ਕੋਰੋਨਾ ਦੀ ਤੀਜੀ ਲਹਿਰ ਦੇ ਵਿਚਕਾਰ ਦੇਸ਼ ਵਿੱਚ ਬੇਰੁਜ਼ਗਾਰੀ ਫਿਰ ਤੋਂ ਵਧਣੀ ਸ਼ੁਰੂ ਹੋ ਗਈ ਹੈ। ਪ੍ਰਾਈਵੇਟ ਥਿੰਕ ਟੈਂਕ ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕਾਨਮੀ (ਸੀਐਮਆਈਈ) ਦੀ ਇੱਕ ਰਿਪੋਰਟ ਦੇ ਅਨੁਸਾਰ, ਦਸੰਬਰ ਵਿੱਚ ਬੇਰੁਜ਼ਗਾਰੀ ਦਰ 7.9 ਫ਼ੀਸਦ ਰਹੀ, ਜੋ ਨਵੰਬਰ (7.0%) ਨਾਲੋਂ ਵੱਧ ਹੈ। CMIE ਅਨੁਸਾਰ ਅਗਸਤ 2021 (8.3%) ਤੋਂ ਬਾਅਦ ਇਹ ਬੇਰੁਜ਼ਗਾਰੀ ਦਰ ਸਭ ਤੋਂ ਜ਼ਿਆਦਾ ਹੈ।
CMIE ਦੇ ਤਾਜ਼ਾ ਅੰਕੜਿਆਂ ਅਨੁਸਾਰ ਦਸੰਬਰ ਵਿੱਚ ਸ਼ਹਿਰੀ ਖੇਤਰ ਵਿੱਚ ਬੇਰੁਜ਼ਗਾਰੀ ਦੀ ਦਰ 9.3 ਫ਼ੀਸਦ ਤੱਕ ਪਹੁੰਚ ਗਈ ਹੈ। ਨਵੰਬਰ ‘ਚ ਇਹ 8.2 ਫੀਸਦੀ ਸੀ। ਦਿਹਾਤੀ ਬੇਰੁਜ਼ਗਾਰੀ ਦੀ ਦਰ ਵੀ ਦਸੰਬਰ ਵਿੱਚ ਵਧ ਕੇ 7.3 ਫ਼ੀਸਦ ਹੋ ਗਈ ਹੈ। ਬਹੁਤ ਸਾਰੇ ਅਰਥਸ਼ਾਸਤਰੀਆਂ ਨੂੰ ਚਿੰਤਾ ਹੈ ਕਿ ਓਮੀਕਰੋਨ ਪਿਛਲੀ ਤਿਮਾਹੀ ਵਿੱਚ ਦੇਖੀ ਗਈ ਆਰਥਿਕ ਰਿਕਵਰੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਰਾਜਾਂ ਦੀ ਗੱਲ ਕਰੀਏ ਤਾਂ ਨਵੰਬਰ ਮਹੀਨੇ ਵਿੱਚ ਹਰਿਆਣਾ ਵਿੱਚ ਸਭ ਤੋਂ ਵੱਧ ਬੇਰੁਜ਼ਗਾਰੀ ਦਰ 34.1 ਫ਼ੀਸਦ ਹੈ। ਇਸ ਤੋਂ ਬਾਅਦ ਰਾਜਸਥਾਨ 27.1 ਫ਼ੀਸਦ, ਝਾਰਖੰਡ 17.3 ਫ਼ੀਸਦ, ਬਿਹਾਰ 16 ਫ਼ੀਸਦ ਅਤੇ ਜੰਮੂ-ਕਸ਼ਮੀਰ 15 ਫ਼ੀਸਦ ਰਹੀ। ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਦਸੰਬਰ ਵਿੱਚ ਇੱਥੇ ਬੇਰੁਜ਼ਗਾਰੀ ਦਰ 9.8 ਫ਼ੀਸਦ ਸੀ।
CMIE ਦੇ ਅਨੁਸਾਰ ਸਤੰਬਰ 2021 ਵਿੱਚ ਬੇਰੁਜ਼ਗਾਰੀ ਦੀ ਦਰ 11.84 ਫ਼ੀਸਦ ਤੱਕ ਪਹੁੰਚ ਗਈ ਸੀ। ਹਾਲਾਂਕਿ ਇਸ ਤੋਂ ਬਾਅਦ ਇਸ ‘ਚ ਗਿਰਾਵਟ ਦੇਖਣ ਨੂੰ ਮਿਲੀ ਅਤੇ ਸਤੰਬਰ ‘ਚ ਇਹ 6.86 ਫੀਸਦੀ ‘ਤੇ ਆ ਗਈ ਹੈ। ਪਰ ਹੁਣ ਇਹ ਫਿਰ ਤੋਂ ਵਧਣੀ ਸ਼ੁਰੂ ਹੋ ਗਈ ਹੈ।
CMIE ਦੇ ਅਨੁਸਾਰ ਭਾਰਤੀ ਅਰਥਵਿਵਸਥਾ ਦੀ ਸਿਹਤ ਨੂੰ ਬੇਰੁਜ਼ਗਾਰੀ ਦੀ ਦਰ ਸਹੀ ਰੂਪ ਵਿੱਚ ਦਰਸਾਉਂਦੀ ਹੈ। ਕਿਉਂਕਿ ਇਹ ਦੱਸਦਾ ਹੈ ਕਿ ਦੇਸ਼ ਦੀ ਕੁੱਲ ਆਬਾਦੀ ਵਿੱਚ ਕਿੰਨੀਆਂ ਨੌਕਰੀਆਂ ਹਨ। ਥਿੰਕ ਟੈਂਕ ਨੂੰ ਉਮੀਦ ਹੈ ਕਿ ਹਾੜੀ ਦੀ ਫਸਲ ਦੀ ਬਿਜਾਈ ਸ਼ੁਰੂ ਹੋਣ ਨਾਲ ਤੇਜ਼ੀ ਦੇਖਣ ਨੂੰ ਮਿਲੇਗੀ। ਇਸ ਦਾ ਮਤਲਬ ਹੈ ਕਿ ਮੌਜੂਦਾ ਵਿੱਤੀ ਸਾਲ ‘ਚ ਖੇਤੀ ਸੈਕਟਰ ਇਕ ਵਾਰ ਫਿਰ ਚੰਗਾ ਪ੍ਰਦਰਸ਼ਨ ਕਰੇਗਾ। ਇਸ ਨਾਲ ਪ੍ਰਵਾਸੀ ਮਜ਼ਦੂਰ ਖੇਤਾਂ ਵਿੱਚ ਪਰਤਣਗੇ।
ਵੀਡੀਓ ਲਈ ਕਲਿੱਕ ਕਰੋ -: