ਮਾਈਕ੍ਰੋ-ਬਲੌਗਿੰਗ ਪਲੇਟਫਾਰਮ ਟਵਿੱਟਰ ‘ਤੇ ਯੂਜ਼ਰਸ ਦੀ ਪ੍ਰਾਈਵੇਸੀ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਹੈ । ਜਿਸ ਕਾਰਨ ਟਵਿੱਟਰ ‘ਤੇ 15 ਕਰੋੜ ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਨਿਰਦੇਸ਼ ਦਿੱਤਾ ਗਿਆ ਹੈ ਕਿ ਕੰਪਨੀ ਆਪਣੇ ਯੂਜ਼ਰਸ ਦੇ ਡੇਟਾ ਦੀ ਸੁਰੱਖਿਆ ਲਈ ਮਾਪਦੰਡ ਤਿਆਰ ਕਰੇ । ਜਾਣਕਾਰੀ ਮੁਤਾਬਕ ਅਮਰੀਕੀ ਕੰਪਨੀ ‘ਤੇ ਨਿਆਂ ਵਿਭਾਗ ਅਤੇ ਸੰਘੀ ਵਪਾਰ ਕਮਿਸ਼ਨ ਨੇ ਟਵਿੱਟਰ ਨਾਲ ਸਮਝੌਤਾ ਕਰਨ ਦਾ ਐਲਾਨ ਕੀਤਾ ਹੈ । ਰੈਗੂਲੇਟਰਾਂ ਦਾ ਦੋਸ਼ ਹੈ ਕਿ ਟਵਿੱਟਰ ਨੇ ਆਪਣੇ ਯੂਜ਼ਰਸ ਨੂੰ ਧੋਖੇ ਵਿੱਚ 2011 ਦੇ FTC ਆਦੇਸ਼ ਦੀ ਉਲੰਘਣਾ ਕੀਤੀ । ਇਸ ਆਦੇਸ਼ ਦੇ ਮੁਤਾਬਕ ਕੰਪਨੀਆਂ ਨੂੰ ਯੂਜ਼ਰਸ ਦੇ ਡੇਟਾ ਅਤੇ ਨਿੱਜੀ ਵੇਰਵਿਆਂ ਨੂੰ ਗੁਪਤ ਅਤੇ ਸੁਰੱਖਿਅਤ ਰੱਖਿਆ ਜਾਂਦਾ ਹੈ।
ਸਰਕਾਰ ਨੇ ਦੋਸ਼ ਲਾਇਆ ਕਿ ਮਈ 2013 ਤੋਂ ਸਤੰਬਰ 2019 ਤੱਕ ਟਵਿੱਟਰ ਨੇ ਯੂਜ਼ਰਸ ਨੂੰ ਕਿਹਾ ਕਿ ਉਹ ਖਾਤਿਆਂ ਦੀ ਸੁਰੱਖਿਆ ਦੇ ਉਦੇਸ਼ ਨਾਲ ਉਨ੍ਹਾਂ ਦੇ ਫੋਨ ਨੰਬਰਾਂ ਅਤੇ ਈਮੇਲਾਂ ਦਾ ਡੇਟਾ ਇਕੱਠਾ ਕਰ ਰਿਹਾ ਸੀ, ਪਰ ਕੰਪਨੀ ਨੇ ਯੂਜ਼ਰਸ ਦੇ ਨਿੱਜੀ ਡੇਟਾ ਦੂਜੀਆਂ ਕੰਪਨੀਆਂ ਨਾਲ ਸਾਂਝਾ ਕੀਤਾ । ਇਸ ਡੇਟਾ ਦੀ ਵਰਤੋਂ ਕਰਕੇ ਯੂਜ਼ਰਸ ਨੂੰ ਆਨਲਾਈਨ ਇਸ਼ਤਿਹਾਰ ਭੇਜੇ ਜਾਣ ਲੱਗੇ।
ਦੱਸ ਦੇਈਏ ਕਿ ਰੈਗੂਲੇਟਰਾਂ ਨੇ ਬੁੱਧਵਾਰ ਨੂੰ ਦਾਇਰ ਇੱਕ ਕੇਸ ਵਿੱਚ ਇਹ ਵੀ ਦੋਸ਼ ਲਗਾਇਆ ਕਿ ਟਵਿੱਟਰ ਨੇ ਝੂਠਾ ਦਾਅਵਾ ਕੀਤਾ ਕਿ ਉਸਨੇ ਯੂਰੋਪੀਅਨ ਸੰਘ ਅਤੇ ਸਵਿਟਜ਼ਰਲੈਂਡ ਦੇ ਨਾਲ ਅਮਰੀਕੀ ਗੁਪਤਤਾ ਸਮਝੌਤਿਆਂ ਦੀ ਪਾਲਣਾ ਕੀਤੀ ਹੈ। ਇਸ ਮੁਕੱਦਮੇ ਦੇ ਨਿਪਟਾਰੇ ਤੋਂ ਬਾਅਦ ਟਵਿੱਟਰ ‘ਤੇ 15 ਕਰੋੜ ਡਾਲਰ ਦਾ ਜੁਰਮਾਨਾ ਲਗਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -: