ਲੁਧਿਆਣਾ ਦੇ ਦੁੱਗਰੀ ਥਾਣੇ ਤੋਂ ਕਰੀਬ ਅੱਧਾ ਕਿਲੋਮੀਟਰ ਦੂਰ ਇੱਕ ਘਰ ਦੇ ਬਾਹਰੋਂ ਕਾਰ ਚੋਰੀ ਹੋ ਗਈ। ਕਾਰ ਚੋਰੀ ਕਰਕੇ ਭੱਜਣ ਵਾਲੇ ਚੋਰਾਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਚੋਰਾਂ ਨੇ ਤੜਕੇ 4 ਵਜੇ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰਾਂ ਨੇ ਕਾਰ ਦਾ ਕੋਈ ਪਾਰਟ ਖੋਲ੍ਹ ਕੇ ਉਸ ਨੂੰ ਸਟਾਰਟ ਕਰਕੇ ਲੈ ਗਏ।
ਕਾਰ ਦੇ ਮਾਲਕ ਮੋਹਿਤ ਨੇ ਦੱਸਿਆ ਕਿ ਕੰਮ ਤੋਂ ਵਾਪਸ ਆ ਕੇ ਉਸ ਨੇ ਕਾਰ ਘਰ ਦੇ ਬਾਹਰ ਖੜ੍ਹੀ ਕੀਤੀ ਸੀ। ਸਵੇਰੇ ਜਦੋਂ ਉਹ ਉੱਠਿਆ ਤਾਂ ਘਰ ਦੇ ਬਾਹਰ ਕਾਰ ਨਹੀਂ ਸੀ। ਇਸ ‘ਤੇ ਉਸ ਨੇ ਰੌਲਾ ਪਾਇਆ। ਨੇੜਲੀਆਂ ਗਲੀਆਂ ਵਿੱਚ ਦੇਖਿਆ ਪਰ ਕਾਰ ਦਾ ਕੋਈ ਸੁਰਾਗ ਨਹੀਂ ਮਿਲਿਆ।
ਮੋਹਿਤ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਦੁੱਗਰੀ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ ਪਰ ਪੁਲਿਸ ਇਸ ਮਾਮਲੇ ਵਿੱਚ ਗੰਭੀਰਤਾ ਨਹੀਂ ਦਿਖਾ ਰਹੀ। ਘਟਨਾ ਤੋਂ ਬਾਅਦ ਪੁਲਿਸ ਨੇ ਸੜਕ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਵੱਲ ਵੀ ਨਹੀਂ ਦੇਖਿਆ। ਮੋਹਿਤ ਨੇ ਦੱਸਿਆ ਕਿ ਉਸ ਨੇ ਕੁਝ ਸਮਾਂ ਪਹਿਲਾਂ ਕਾਰ ਖਰੀਦੀ ਸੀ। ਕਾਰ ਆਸ-ਪਾਸ ਦੀਆਂ ਗਲੀਆਂ ਦੇ ਸੀਸੀਟੀਵੀ ਕੈਮਰਿਆਂ ਵਿੱਚ ਦਿਖਾਈ ਦੇ ਰਹੀ ਹੈ।
ਇਹ ਵੀ ਪੜ੍ਹੋ : ਮੰਤਰੀ ਹਰਜੋਤ ਬੈਂਸ ਨੇ ਹਸਪਤਾਲ ‘ਚ ਬੀਮਾਰ ਬੱਚਿਆਂ ਦਾ ਜਾਣਿਆ ਹਾਲ, ਪ੍ਰਿੰਸੀਪਲ ਸਸਪੈਂਡ
ਮੋਹਿਤ ਨੇ ਦੱਸਿਆ ਕਿ ਪਹਿਲਾਂ ਵੀ ਉਸ ਦੇ ਘਰ ਦੇ ਬਾਹਰੋਂ ਐਕਟਿਵਾ ਚੋਰੀ ਹੋ ਚੁੱਕੀ ਹੈ ਪਰ ਪੁਲਿਸ ਕੋਈ ਠੋਸ ਕਾਰਵਾਈ ਨਹੀਂ ਕਰ ਰਹੀ। ਦੂਜੇ ਪਾਸੇ ਥਾਣਾ ਦੁੱਗਰੀ ਦੀ ਪੁਲੀਸ ਨੇ ਮਾਮਲੇ ਦੀ ਜਾਂਚ ਕਰਕੇ ਜਲਦੀ ਹੀ ਚੋਰਾਂ ਨੂੰ ਫੜਨ ਦਾ ਦਾਅਵਾ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ : –