ਹੋਮ ਗਾਰਡਨਿੰਗ ਦਾ ਬਹੁਤ ਸਾਰੇ ਲੋਕਾਂ ਨੂੰ ਸ਼ੌਕ ਹੁੰਦਾ ਹੈ। ਕੁਝ ਲੋਕ ਹਰੀ ਮਿਰਚ, ਧਨੀਆ ਪੱਤੀ, ਸਾਗ, ਸਬਜ਼ੀ ਆਦਿ ਆਪਣੇ ਘਰ ਦੇ ਗਾਰਡਨ ਵਿਚ ਉਗਾਉਂਦੇ ਹਨ ਪਰ ਕੀ ਕਦੇ ਤੁਸੀਂ ਛੋਟੀ ਇਲਾਇਚੀ ਦਾ ਪੌਦਾ ਆਪਣੇ ਬਗੀਚੇ ਵਿਚ ਲਗਾਇਆ ਹੈ। ਸ਼ਾਇਦ ਨਹੀਂ ਲਗਾਇਆ ਹੋਵੇਗਾ ਕਿਉਂਕਿ ਇਸ ਬਾਰੇ ਜ਼ਿਆਦਾਤਰ ਲੋਕਾਂ ਨੂੰ ਜਾਣਕਾਰੀ ਨਹੀਂ ਕਿ ਇਲਾਇਚੀ ਦੇ ਪੌਦੇ ਨੂੰ ਵੀ ਹੋਮ ਗਾਰਡਨ ਵਿਚ ਲਗਾ ਸਕਦੇ ਹੋ। ਛੋਟੀ ਇਲਾਇਚੀ ਹਰ ਘਰ ਵਿਚ ਇਸਤੇਮਾਲ ਹੁੰਦੀ ਹੈ, ਜੋ ਕਾਫੀ ਮਹਿੰਗੀ ਮਿਲਦੀ ਹੈ। ਜੇਕਰ ਤੁਹਾਡੇ ਘਰ ਵਿਚ ਹੀ ਇਲਾਇਚੀ ਉਗਣ ਲੱਗੇ ਤਾਂ ਤੁਹਾਨੂੰ ਮਾਰਕੀਟ ਤੋਂ ਮਹਿੰਗੀ ਇਲਾਇਚੀ ਖਰੀਦਣ ਦੀ ਲੋੜ ਨਾ ਪਵੇ। ਜੇਕਰ ਤੁਸੀਂ ਚਾਹੁੰਦੇ ਹੋ ਕਿ ਇਲਾਇਚੀ ਦੀ ਖੇਤੀ ਕਰਨਾ ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ।
ਜੇਕਰ ਤੁਸੀਂ ਆਪਣੇ ਘਰ ਵਿਚ ਵਿਹੜੇ, ਛੱਤ ਜਾਂ ਗਾਰਡਨ ਵਿਚ ਛੋਟੀ ਇਲਾਇਚੀ ਦਾ ਪੌਦਾ ਲਗਾਉਣਾ ਚਾਹੁੰਦਾ ਹੋ ਤਾਂ ਇਸ ਲਈ ਤੁਹਾਨੂੰ ਚਾਹੀਦਾ ਗਮਲਾ, ਬੀਜ, ਖਾਦ, ਮਿੱਟੀ ਤੇ ਪਾਣੀ, ਗਮਲੇ ਦੀ ਬਜਾਏ ਤੁਸੀਂ ਇਸ ਨੂੰ ਕਿਸੇ ਕੰਟੇਨਰ ਵਿਚ ਵੀ ਲਗਾ ਸਕਦੇ ਹੋ।
ਸਭ ਤੋਂ ਪਹਿਲਾਂ ਤੁਸੀਂ ਗਮਲੇ ਜਾਂ ਕੰਟੇਨਰ ਵਿਚ 50 ਫੀਸਦੀ ਕੋਕੋ ਪੀਟ ਖਾਦ ਯਾਨੀ ਨਾਰੀਅਲ ਦੀ ਭੂਸੀ ਤੇ 50 ਫੀਸਦੀ ਵਰਮੀ ਕੰਪੋਸਟ ਮਿੱਟੀ ਪਾ ਕੇ ਪਾਟਿੰਗ ਕਰ ਲਓ। ਕੋਕੋਪੀਟ ਨੂੰ ਗਾਰਡਨਿੰਗ ਵਿਚ ਇਸਤੇਮਾਲ ਕੀਤਾ ਜਾਂਦਾ ਹੈ। ਪੌਦਿਆਂ ਦਾ ਗ੍ਰੋਥ ਸਹੀ ਹੁੰਦਾ ਹੈ।ਇਸ ਨਾਲ ਪੌਦਿਆਂ ਦੀ ਜੜ੍ਹ ਮਜ਼ਬੂਤ ਰਹਿੰਦੀ ਹੈ। ਹੁਣ ਇਸ ਵਿਚ ਇਲਾਇਚੀ ਦੇ ਪੌਦੇ ਦੇ ਬੀਜ ਨੂੰ ਮਿੱਟੀ ਵਿਚ ਪਾ ਕੇ ਚੰਗੀ ਤਰ੍ਹਾਂ ਦਬਾ ਦਿਓ। ਨਾਲ ਹੀ ਥੋੜ੍ਹਾ ਜਿਹਾ ਪਾਣੀ ਪਾ ਦਿਓ। ਪਾਣੀ ਇਕ ਵਾਰ ਵਵਿਚ ਹੀ ਬਹੁਤ ਜ਼ਿਆਦਾ ਨਾ ਪਾ ਦਿਓ। ਜਦੋਂ ਵੀ ਮਿੱਟੀ ਸੁੱਕ ਜਾਵੇ ਤਾਂ ਤੁਸੀਂ ਗਮਲੇ ਵਿਚ ਪਾਣੀ ਪਾ ਦਿਓ। ਰੋਜ਼ਾਨਾ ਬਹੁਤ ਜ਼ਿਆਦਾ ਪਾਣੀ ਦੇਣ ਤੋਂ ਬਚੋ ਵਰਨਾ ਪੌਦਾ ਖਰਾਬ ਹੋ ਜਾਵੇਗਾ। ਹੌਲੀ-ਹੌਲੀ ਇਸ ਵਿਚ ਪੌਦਾ ਨਿਕਲਣ ਲੱਗੇਗਾ। ਚੰਗੀ ਤਰ੍ਹਾਂ ਤੋਂ ਦੇਖਭਾਲ ਕਰਨ, ਸਹੀ ਤਾਪਮਾਨ, ਪਾਣੀ ਆਦਿ ਦੇਣ ਨਾਲ ਇਲਾਇਚੀ ਦੇ ਪੌਦੇ ਵਿਚ 2-3 ਸਾਲ ਵਿਚ ਕੈਪਸੂਲ ਲੱਗਣ ਲੱਗਦੇ ਹਨ। ਇਹ ਕੈਪਸੂਲ ਚੰਗੀ ਤਰ੍ਹਾਂ ਤੋਂ ਵੱਧ ਜਾਣ ਤਾਂ ਇਨ੍ਹਾਂ ਨੂੰ ਤੋੜਿਆ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ : –