ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਲੁਧਿਆਣਾ ਦੇ ਮਾਛੀਵਾੜੇ ਸਥਿਤ ਫਾਰਮ ਹਾਊਸ ਵਿਚ ਅੱਜ ਸੀਬੀਆਈ ਪਹੁੰਚੀ ਹੈ। ਮੰਡ ਸ਼ੇਰੀਆ ਪਿੰਡ ਵਿਚ ਬਣੇ ਫਾਰਮ ਹਾਊਸ ਵਿਚ ਦੁਪਹਿਰ 12.30 ਵਜੇ ਤੋਂ ਟੀਮ ਜਾਂਚ ਕਰ ਰਹੀ ਹੈ। ਫਾਰਮ ਹਾਊਸ ਦੇ ਨਾਲ ਖੇਤ ਹੈ, ਇਥੇ ਵੀ ਟੀਮ ਪੁੱਜੀ। ਇਥੇ ਡੀਆਈਜੀ ਦੀ 55 ਏਕੜ ਜ਼ਮੀਨ ਹੈ।ਜਾਣਕਾਰੀ ਮੁਤਾਬਕ ਫਾਰਮ ਹਾਊਸ ਵਿਚੋਂ ਸਾਮਾਨ ਪਹਿਲਾਂ ਹੀ ਕੱਢ ਦਿੱਤਾ ਗਿਆ ਸੀ। ਸੀਬੀਆਈ ਉਨ੍ਹਾਂ ਲੋਕਾਂ ਨੂੰ ਵੀ ਟ੍ਰੇਸ ਕਰੇਗੀ ਜੋ ਡੀਆਈਜੀ ਦੀ ਗ੍ਰਿਫਤਾਰੀ ਦੇ ਬਾਅਦ ਇਸ ਫਾਰਮ ਹਾਊਸ ਵਿਚ ਆਏ ਸੀ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਟੀਮ ਚੰਡੀਗੜ੍ਹ ਦੇ ਸੈਕਟਰ-40 ਸਥਿਤ ਭੁੱਲਰ ਦੀ ਕੋਠੀ ਵਿਚ ਪਹੁੰਚੀ ਸੀ। ਘਰ ਦੀ ਹਰ ਚੀਜ਼ ਦੀ ਵੀਡੀਓਗ੍ਰਾਫੀ ਕਰਵਾਈ ਗਈ। ਹਰ ਚੀਜ਼ ਦੀ ਸੂਚੀ ਬਣਾ ਕੇ ਉਸ ਦੀ ਕੀਮਤ ਕੱਢੀ ਜਾਵੇਗੀ। ਇਹ ਰੇਡ ਲਗਭਗ 9 ਘੰਟੇ ਤੱਕ ਚੱਲੀ। ਦੱਸ ਦੇਈਏ ਕਿ 16 ਅਕਤੂਬਰ ਨੂੰ ਡੀਆਈਜੀ ਭੁੱਲਰ ਤੇ ਉਸ ਦੇ ਵਿਚੌਲੀਏ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਦੋਵੇਂ 31 ਅਕਤੂਬਰ ਤੱਕ ਨਿਆਇਕ ਹਿਰਾਸਤ ਵਿਚ ਹਨ।
ਇਹ ਵੀ ਪੜ੍ਹੋ : ਪਿਕਅਪ ਗੱਡੀ ਤੇ ਮੋਟਰਸਾਈਕਲ ਦੀ ਹੋਈ ਭਿ.ਆਨ/ਕ ਟੱ.ਕ.ਰ, ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਗਈ ਜਾ/ਨ
ਸੀਬੀਆਈ ਵੱਲੋਂ 6 ਸਾਲ ਵਿਚ ਡੀਆਈਜੀ ਵੱਲੋਂ ਬਣਾਈ ਗਈ ਜਾਇਦਾਦ ਦਾ ਪਤਾ ਲਗਾਇਆ ਜਾ ਰਿਹਾ ਹੈ। ਲਾਕਰ ਖੋਲ੍ਹੇ ਜਾ ਰਹੇ ਹਨ।ਹਾਲਾਂਕਿ ਗ੍ਰਿਫਤਾਰੀ ਦੇ ਬਾਅਦ ਸੀਬੀਆਈ ਨੇ ਉਨ੍ਹਾਂ ਦਾ ਰਿਮਾਂਡ ਨਹੀਂ ਲਿਆ ਸੀ ਪਰ ਹੁਣ ਮੰਨਿਆ ਜਾ ਰਿਹਾ ਹੈ ਕਿ ਸੀਬੀਆਈ ਰਿਮਾਂਡ ਲਵੇਗੀ।
ਵੀਡੀਓ ਲਈ ਕਲਿੱਕ ਕਰੋ -:
























