ਵਿਸ਼ਵ ਸਿਹਤ ਸੰਗਠਨ (WHO) ਦਾ ਅੰਦਾਜ਼ਾ ਹੈ ਕਿ ਪਿਛਲੇ ਦੋ ਸਾਲਾਂ ਵਿੱਚ ਲਗਭਗ 1.5 ਕਰੋੜ ਲੋਕਾਂ ਨੇ ਜਾਂ ਤਾਂ ਕੋਰੋਨਾ ਵਾਇਰਸ ਨਾਲ ਜਾਂ ਸਹਿਤ ਪ੍ਰਣਾਲੀਆਂ ‘ਤੇ ਪਏ ਇਸ ਦੇ ਅਸਰ ਕਰਕੇ ਜਾਨ ਗੁਆਈ। ਇਹ ਅੰਕੜਾ ਦੇਸ਼ਾਂ ਵੱਲੋਂ ਮੁਹੱਈਆ ਕਰਵਾਏ ਗਏ ਅਧਿਕਾਰਕ ਅੰਕੜਿਆਂ ਤੋਂ 60 ਲੱਖ ਮੌਤਾਂ ਦੇ ਦੁੱਗਣੇ ਤੋਂ ਵੀ ਵੱਧ ਹਨ। ਜ਼ਿਆਦਾਤਰ ਮੌਤਾਂ ਦੱਖਣੀ ਪੂਰਬੀ ਏਸ਼ੀਆ, ਯੂਰਪ ਤੇ ਅਮਰੀਕਾ ਵਿੱਚ ਹੋਈਆਂ।
WHO ਦੇ ਮੁਖੀ ਡਾ. ਟੇਡ੍ਰੋਸ ਐਡਨਾਮ ਘੇਬ੍ਰੇਈਅਸ ਨੇ ਇਸ ਅੰਕੜੇ ਨੂੰ ਗੰਭੀਰ ਦੱਸਦੇ ਹੋਏ ਕਿਹਾ ਕਿ ਇਸ ਨਾਲ ਦੇਸ਼ਾਂ ਨੂੰ ਭਵਿੱਖ ਹੀ ਹੈਲਥ ਐਮਰਜੈਂਸੀ ਨਾਲ ਨਜਿੱਠਣ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਵਿਸ਼ਵ ਸਿਹਤ ਸੰਗਠਨ ਵੱਲੋਂ ਪੇਸ਼ ਕੀਤੇ ਗਏ ਨਵੇਂ ਅੰਦਾਜ਼ੇ ਮੁਤਾਬਕ ਭਾਰਤ ਵਿੱਚ 1 ਜਨਵਰੀ 2020 ਤੋਂ 31 ਦਸੰਬਰ 2021 ਦੌਰਾਨ ਕੋਰੋਨਾ ਨਾਲ 47 ਲੱਖ ਤੋਂ ਵੱਧ ਮੌਤਾਂ ਹੋਈਆਂ।
WHO ਦੇ ਇਸ ਅਨੁਮਾਨ ‘ਤੇ ਭਾਰਤ ਸਰਕਾਰ ਨੇ ਆਪਣਆ ਵਿਰੋਧ ਪ੍ਰਗਟਾਉਂਦੇ ਹੋਏ ਕਿਹਾ ਕਿ ਜ਼ਿਆਦਾ ਮੌਤਾਂ ਦਰ ਅਨੁਮਾਨਾਂ ਨੂੰ ਪੇਸ਼ ਕਰਨ ਲਈ ਗਣਿਤ ਮਾਡਲ ਦੀ ਵਰਤੋਂ ‘ਤੇ ਭਾਰਤ ਦੇ ਸਖਤ ਇਤਰਾਜ਼ ਦੇ ਬਾਵਜੂਦ WHO ਨੇ ਭਾਰਤ ਦੀਾਂ ਚਿੰਤਾਵਾਂ ਨੂੰ ਬਿਨਾਂ ਸਮਝੇ ਹੀ ਮੌਤ ਦਰ ਅਨੁਮਾਨ ਜਾਰੀ ਕੀਤਾ ਹੈ। ਨਾਲ ਹੀ ਕਿਹਾ ਹੈ ਕਿ ਇਸਤੇਮਾਲ ਕੀਤੇ ਗਏ ਮਾਡਲਾਂ ਦੀ ਵੈਧਤਾ ਦੇ ਡਾਟਾ ਕਾਰਜਪ੍ਰਣਾਲੀ ਸ਼ੱਕੀ ਹੈ।
ਨਾਲ ਹੀ ਕਿਹਾ ਕਿ ਭਾਰਤ ਦੇ ਰਜਿਸਟਰਾਰ ਜਨਰਲ ਵੱਲੋਂ ਸਿਟੀਜ਼ਨ ਰਜਿਸਟ੍ਰੇਸ਼ਨ ਸਿਸਟਨ ਰਾਹੀਂ ਜਾਹਰੀ ਡਾਟਾ ਦੀ ਉਪਲੱਭਤਾ ਬਾਰੇ ਹੈਲਥ ਬਾਡੀਜ਼ ਨੂੰ ਸੂਚਿਤ ਕੀਤਾ ਗਿਆ ਸੀ ਤੇ ਕਿਹਾ ਗਿਆ ਸੀ ਕਿ ਗਣਿਤ ਮਾਡਲ ਦਾ ਇਸਤੇਮਾਲ ਭਾਰਤ ਲਈ ਵਾਧੂ ਮੌਤ ਗਿਣਤੀ ਨੂੰ ਪੇਸ਼ ਕਰਨ ਲਈ ਨਹੀਂ ਕੀਤਾ ਜਾਣਾ ਚਾਹੀਦਾ। ਭਾਰਤ ਵਿੱਚ ਜਨਮ ਤੇ ਮੌਤ ਦਾ ਰਜਿਸਟ੍ਰੇਸ਼ਨ ਬਹੁਤ ਮਜ਼ਬੂਤ ਹੈ। 3 ਮਈ ਨੂੰ ਭਾਰਤ ਵਿੱਚ ਅਧਿਕਾਰਕ ਤੌਰ ‘ਤੇ ਕੋਵਿਡ-19 ਨਾਲ ਮਰਨ ਵਾਲਿਆਂ ਦੀ ਕੁਲ ਗਿਣਤੀ 5,22,676 ਹੈ।
WHO ਦੇ ਤਹਿਤ ਵਿਗਿਆਨੀਆਂ ਨੂੰ ਜਨਵਰੀ 2020 ਅਤੇ ਪਿਛਲੇ ਸਾਲ ਦੇ ਅੰਤ ਤੱਕ ਮੌਤਾਂ ਦੀ ਅਸਲ ਗਿਣਤੀ ਦਾ ਮੁਲਾਂਕਣ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਰਿਪੋਰਟ ਮੁਤਾਬਕ 1.33 ਕਰੋੜ ਤੋਂ 1.66 ਕਰੋੜ ਲੋਕਾਂ ਦੀ ਮੌਤ ਜਾਂ ਤਾਂ ਕੋਰੋਨਵਾਇਰਸ ਜਾਂ ਸਿਹਤ ਸੰਭਾਲ ‘ਤੇ ਇਸ ਦੇ ਪ੍ਰਭਾਵ ਕਾਰਨ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਉਦਾਹਰਣ ਵਜੋਂ, ਹਸਪਤਾਲ ਕੋਵਿਡ ਦੇ ਮਰੀਜ਼ਾਂ ਨਾਲ ਭਰੇ ਹੋਣ ਕਾਰਨ ਕੈਂਸਰ ਦੇ ਮਰੀਜ਼ ਇਲਾਜ ਨਹੀਂ ਕਰਵਾ ਸਕੇ। ਇਹ ਅੰਕੜਾ ਦੇਸ਼ਾਂ ਦੁਆਰਾ ਪ੍ਰਦਾਨ ਕੀਤੇ ਗਏ ਡਾਟਾ ਅਤੇ ਅੰਕੜਾ ਮਾਡਲਿੰਗ ‘ਤੇ ਅਧਾਰਤ ਹੈ। WHO ਨੇ ਕੋਵਿਡ-19 ਨਾਲ ਹੋਈਆਂ ਮੌਤਾਂ ਦਾ ਸਿੱਧਾ ਵੇਰਵਾ ਨਹੀਂ ਦਿੱਤਾ ਹੈ।
ਇਸ ਹਫਤੇ ਦੇ ਸ਼ੁਰੂ ਵਿੱਚ, ਭਾਰਤ ਸਰਕਾਰ ਨੇ ਨਵੇਂ ਅੰਕੜੇ ਜਾਰੀ ਕੀਤੇ ਜੋ ਦਰਸਾਉਂਦੇ ਹਨ ਕਿ 2020 ਵਿੱਚ ਪਿਛਲੇ ਸਾਲ ਨਾਲੋਂ 4,74,806 ਵੱਧ ਮੌਤਾਂ ਹੋਈਆਂ। ਭਾਰਤ ਨੇ 2021 ਲਈ ਮੌਤ ਦਾ ਅਨੁਮਾਨ ਜਾਰੀ ਨਹੀਂ ਕੀਤਾ।
ਇਸ ਦੇ ਨਾਲ ਹੀ, ਯੂਕੇ ਦੀ ਐਕਸੀਟਰ ਯੂਨੀਵਰਸਿਟੀ ਦੇ ਸਿਹਤ ਮਾਹਿਰ ਡਾ. ਭਰਤ ਪੰਖਾਨੀਆ ਨੇ ਕਿਹਾ ਕਿ ਕੋਵਿਡ -19 ਕਾਰਨ ਹੋਣ ਵਾਲੀਆਂ ਮੌਤਾਂ ਦੀ ਸਹੀ ਗਿਣਤੀ ਦਾ ਕਦੇ ਵੀ ਪਤਾ ਨਹੀਂ ਲੱਗ ਸਕੇਗਾ, ਖਾਸ ਕਰਕੇ ਗਰੀਬ ਦੇਸ਼ਾਂ ਵਿੱਚ।