ਰਾਂਚੀ ‘ਚ ‘I.N.D.I.A’ ਗਠਜੋੜ ਦੀ ਰੈਲੀ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਲਈ ਸਟੇਜ ‘ਤੇ ਦੋ ਕੁਰਸੀਆਂ ਖਾਲੀ ਰੱਖੀਆਂ ਗਈਆਂ। ਕੇਜਰੀਵਾਲ ਅਤੇ ਸੋਰੇਨ ਵੱਖ-ਵੱਖ ਮਾਮਲਿਆਂ ਵਿੱਚ ਜੇਲ੍ਹ ਵਿੱਚ ਹਨ। ‘ਉਲਗੁਲਨ ਨਿਆਏ ਮਹਾਰੈਲੀ’ ਮੁੱਖ ਤੌਰ ‘ਤੇ ਝਾਰਖੰਡ ਮੁਕਤੀ ਮੋਰਚਾ (ਜੇਐਮਐਮ) ਵੱਲੋਂ ਆਯੋਜਿਤ ਕੀਤੀ ਗਈ ਸੀ। ਵੱਡੀ ਗਿਣਤੀ ‘ਚ ਪਾਰਟੀ ਵਰਕਰ ਸੋਰੇਨ ਦਾ ‘ਮਾਸਕ’ ਪਹਿਨੀਂ ਨਜ਼ਰ ਆਏ।
ਸੋਰੇਨ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ 31 ਜਨਵਰੀ ਦੀ ਰਾਤ ਨੂੰ ਕਥਿਤ ਜ਼ਮੀਨ ਧੋਖਾਧੜੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਈਡੀ ਨੇ 21 ਮਾਰਚ ਨੂੰ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਇੱਕ ਮਾਮਲੇ ਵਿੱਚ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ ਸੀ।
ਜੇਐਮਐਮ ਦੇ ਕਾਰਜਕਾਰੀ ਪ੍ਰਧਾਨ ਸੋਰੇਨ ਅਤੇ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਕੇਜਰੀਵਾਲ ਲਈ ਸਟੇਜ ‘ਤੇ ਕੁਰਸੀਆਂ ਖਾਲੀ ਰੱਖੀਆਂ ਗਈਆਂ ਸਨ। ਰੈਲੀ ਦੌਰਾਨ ਹੇਮੰਤ ਸੋਰੇਨ ਦੀ ਪਤਨੀ ਕਲਪਨਾ ਸੋਰੇਨ ਅਤੇ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਸਟੇਜ ‘ਤੇ ਬੈਠੇ ਸਨ। ਰੈਲੀ ‘ਚ ਮੌਜੂਦ ਲੋਕਾਂ ਨੇ ‘ਜੇਲ੍ਹਾਂ ਦੇ ਤਾਲੇ ਟੁੱਟਣਗੇ, ਹੇਮੰਤ ਸੋਰੇਨ ਛੁੱਟਣਗੇ’ ਦੇ ਨਾਅਰੇ ਲਾਏ ਗਏ।
ਝਾਰਖੰਡ ਦੀ ਰਾਜਧਾਨੀ ਰਾਂਚੀ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਦੇ ਆਸ-ਪਾਸ ਹੋਣ ਦੇ ਬਾਵਜੂਦ, ਵਰਕਰ ਭਿਆਨਕ ਗਰਮੀ ਨੂੰ ਝੱਲਦੇ ਹੋਏ ਉਲਗੁਲਨ ਨਿਆਂ ਮਹਾਰੈਲੀ ਲਈ ਇਕੱਠੇ ਹੋਏ। ਕਲਪਨਾ ਅਤੇ ਸੁਨੀਤਾ ਤੋਂ ਇਲਾਵਾ ਜੇਐਮਐਮ ਦੇ ਸੁਪਰੀਮੋ ਸ਼ਿਬੂ ਸੋਰੇਨ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ, ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਨੇਤਾ ਅਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ, ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ ਅਤੇ ਰੈਲੀ ਵਿੱਚ ਹੋਰਨਾਂ ਆਗੂਆਂ ਨੇ ਸ਼ਮੂਲੀਅਤ ਕੀਤੀ।
ਇਹ ਵੀ ਪੜ੍ਹੋ : 10ਵੀਂ ‘ਚ ਉਮੀਦ ਤੋਂ ਵੱਧ ਨੰਬਰ ਆਉਣ ‘ਤੇ ਵਿਦਿਆਰਥੀ ਹੋਇਆ ਬੇਹੋਸ਼! ICU ‘ਚ ਭਰਤੀ
ਰਾਂਚੀ ਦੇ ਪ੍ਰਭਾਤ ਤਾਰਾ ਮੈਦਾਨ ਵਿੱਚ ਹੋਈ ਰੈਲੀ ਵਿੱਚ ਕੁੱਲ 28 ਸਿਆਸੀ ਪਾਰਟੀਆਂ ਨੇ ਹਿੱਸਾ ਲਿਆ। ਰੈਲੀ ਦੇ ਮੱਦੇਨਜ਼ਰ ਰਾਜਧਾਨੀ ਵਿੱਚ ਵਾਧੂ ਸੁਰੱਖਿਆ ਬਲਾਂ ਦੀ ਤਾਇਨਾਤੀ ਦੇ ਨਾਲ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: