ਚੰਡੀਗੜ੍ਹ ਵਿੱਚ ਹੁਣ ਰੈਸਟੋਰੈਂਟ, ਬਾਰ ਅਤੇ ਹੋਟਲਾਂ ਸਵੇਰੇ 3 ਵਜੇ ਤੱਕ ਖੁੱਲ੍ਹੇ ਰਹਿਣਗੇ। ਨਵੀਂ ਆਬਕਾਰੀ ਨੀਤੀ ਤਹਿਤ ਇਹ ਇਜਾਜ਼ਤ ਦਿੱਤੀ ਗਈ ਹੈ। ਨਵੀਂ ਆਬਕਾਰੀ ਨੀਤੀ ਨੂੰ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਨੇ ਸਾਲ 2022-23 ਲਈ ਪ੍ਰਵਾਨਗੀ ਦਿੱਤੀ ਹੈ।
2021-22 ਆਬਕਾਰੀ ਨੀਤੀ ਮੁਤਾਬਕ ਵਾਧੂ ਲਾਇਸੈਂਸ ਫੀਸਾਂ ਦੇ ਭੁਗਤਾਨ ‘ਤੇ ਰੈਸਟੋਰੈਂਟਾਂ/ ਬਾਰਾਂ/ ਹੋਟਲਾਂ ਨੂੰ ਬੰਦ ਹੋਣ ਦੇ ਸਮੇਂ ਵਿੱਚ 2 ਘੰਟੇ ਦੇ ਵੱਧ ਸਮੇਂ ਦੀ ਸਹੂਲਤ ਦਿੱਤੀ ਗਈ ਸੀ।
ਪ੍ਰਸ਼ਾਸਕ ਦੇ ਸਲਾਹਕਾਰ, ਵਿੱਤ ਸਕੱਤਰ-ਕਮ-ਸਕੱਤਰ (ਈਐਂਡਟੀ), ਡਿਪਟੀ ਕਮਿਸ਼ਨਰ-ਕਮ-ਆਬਕਾਰੀ ਅਤੇ ਕਰ ਕਮਿਸ਼ਨਰ ਅਤੇ ਆਬਕਾਰੀ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀਆਂ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼, ਚੰਡੀਗੜ੍ਹ ਦੇ ਪ੍ਰਸ਼ਾਸਕ ਵੱਲੋਂ ਵਿਸਤ੍ਰਿਤ ਪੇਸ਼ਕਾਰੀ ਤੋਂ ਬਾਅਦ ਬਨਵਾਰੀਲਾਲ ਪੁਰੋਹਿਤ ਨੇ 2022-23 ਲਈ ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦਿੱਤੀ।
ਵੀਡੀਓ ਲਈ ਕਲਿੱਕ ਕਰੋ :