ਸ੍ਰੀ ਚਮਕੌਰ ਸਾਹਿਬ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਚਮਕੌਰ ਸਾਹਿਬ ਵਿਖੇ ਆਪਣੇ ‘ਡ੍ਰੀਮ ਪ੍ਰਾਜੈਕਟ’ ਥੀਮ ਪਾਰਕ ਦੇ ਉਦਘਾਟਨ ਤੋਂ ਪਹਿਲਾਂ ਇਸ ਨੂੰ ਅੰਤਿਮ ਰੂਪ ਦੇਣ ਲਈ ਦੇਰ ਰਾਤ ਹਰ ਪਹਿਲੂ ਦਾ ਕਈ ਘੰਟੇ ਮੁਆਇਨਾ ਕੀਤਾ।
ਮੁੱਖ ਮੰਤਰੀ ਨੇ ਇਸ ਪ੍ਰਾਜੈਕਟ ਨਾਲ ਜੁੜੇ ਅਧਿਕਾਰੀਆਂ ਅਤੇ ਮਾਹਿਰਾਂ ਨੂੰ ਅੰਤਿਮ ਸੋਧਾਂ ਕਰਨ ਲਈ ਬੁਲਾਇਆ। ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਥੀਮ ਪਾਰਕ ਦੇ ਉਦਘਾਟਨ ਤੋਂ ਪਹਿਲਾਂ ਆਲੇ-ਦੁਆਲੇ ਦੀਆਂ ਸਾਰੀਆਂ ਸੜਕਾਂ ਨੂੰ ਚੌੜਾ ਅਤੇ ਮਜ਼ਬੂਤ ਕਰਨ ਦੇ ਹੁਕਮ ਦਿੱਤੇ।
ਦੱਸ ਦੇਈਏ ਕਿ ਸ੍ਰੀ ਚਮਕੌਰ ਸਾਹਿਬ ਵਿਖੇ 55 ਕਰੋੜ ਰੁਪਏ ਦੀ ਲਾਗਤ ਨਾਲ ਥੀਮ ਪਾਰਕ ਤਿਆਰ ਕੀਤਾ ਗਿਆ ਹੈ। ਇਹ ਥੀਮ ਪਾਰਕ ਦੁਨੀਆ ਦੇ ਕਿਸੇ ਅਜੂਬੇ ਤੋਂ ਘੱਟ ਨਹੀਂ ਹੈ।
ਥੀਮ ਪਾਰਕ ਵਿੱਚ 10-10 ਮੀਟਰ ਉੱਚੀਆਂ ਤਲਵਾਰਾਂ, ਖੰਡੇ ਸਮੇਤ ਵਾਟਰ ਸ਼ੋਅ ਅਤੇ 5 ਤਾਂਬੇ ਦੇ ਘੋੜੇ ਹਨ, ਜਿਨ੍ਹਾਂ ‘ਤੇ ਯੋਧੇ ਸਵਾਰ ਹਨ। 10 ਮੀਟਰ ਉੱਚੇ ਖੰਡੇ ‘ਤੇ ਆਧਾਰਿਤ ਹਾਈ ਕੁਆਲਿਟੀ ਵਾਲਾ ਵਾਟਰ ਸ਼ੋਅ ਪੇਸ਼ ਕੀਤਾ ਜਾਵੇਗਾ, ਜਿਸ ਨਾਲ ਗੀਤ ਵੀ ਚੱਲਣਗੇ।
ਵੀਡੀਓ ਲਈ ਕਲਿੱਕ ਕਰੋ-:
Coconut Burfi Recipe in Hindi | 400 ਰੁਪਏ ਦੀ ਬਰਫ਼ੀ ਘਰ ‘ਚ ਬਣਾਓ 100 ਰੁਪਏ ‘ਚ |Nariyal Ki Barfi Recipe
ਉਥੇ ਹੀ ਜ਼ਿਕਰਯੋਗ ਹੈ ਕਿ ਇਸ ਥੀਮ ਪਾਰਕ ਦੀ ਡਾਕੂਮੈਂਟਰੀਜ਼ ਵਿੱਚ ਸੜਕ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਦਿਲਜਾਨ ਨੇ ਆਵਾਜ਼ ਦਿੱਤੀ ਹੈ। ਇਸ ਵਿੱਚ ਸਿੱਖ ਇਤਿਹਾਸ ਨੂੰ ਦਰਸਾਇਆ ਗਿਆ ਹੈ। ਪੰਜ ਤਾਂਬੇ ਦੇ ਘੋੜਿਆਂ ‘ਤੇ ਯੋਧੇ ਬੰਗਾਲ ਦੇ ਕਾਰੀਗਰਾਂ ਵੱਲੋਂ ਬਣਾਏ ਗਏ ਹਨ।
ਇਹ ਵੀ ਪੜ੍ਹੋ : ਕਿੱਕੀ ਢਿੱਲੋਂ ਨੇ ਸੰਭਾਲਿਆ ਮਾਰਕਫੈੱਡ ਚੇਅਰਮੈਨ ਦਾ ਅਹੁਦਾ, CM ਸਣੇ ਪਹੁੰਚੇ ਕਈ ਮੰਤਰੀ
ਇਸ ਦੌਰਾਨ ਮੁੱਖ ਮੰਤਰੀ ਚੰਨੀ ਨੇ ਦਿਲਜਾਨ ਦੇ ਪਿਤਾ ਨਾਲ ਨਾਲ ਇਸ ਦੌਰਾਨ ਵੀਡੀਓ ਕਾਲ ‘ਤੇ ਗੱਲਬਾਤ ਕੀਤੀ ਅਤੇ ਕਿਹਾ ਕਿ ਅਸੀਂ ਚਾਹੁੰਦੇ ਸੀ ਕਿ ਉਹ ਲੰਮੇ ਸਮੇਂ ਤੱਕ ਪੰਜਾਬ ਦੀ ਸੇਵਾ ਕਰੇ। ਉਨ੍ਹਾਂ ਕਿਹਾ ਕਿ ਉਹ ਪਾਰਕ ਦੇ ਉਦਘਾਟਨ ਵੇਲੇ ਉਨ੍ਹਾਂ ਨੂੰ ਜ਼ਰੂਰ ਸੱਦਣਗੇ।