ਅੱਜਕੱਲ੍ਹ ਟੈਲੀਗ੍ਰਾਮ ‘ਤੇ ਵੀ ਸਕੀਮਾਂ ਅਤੇ ਪੇਸ਼ਕਸ਼ਾਂ ਦੀ ਇਸ਼ਤਿਹਾਰਬਾਜ਼ੀ ਸ਼ੁਰੂ ਹੋ ਗਈ ਹੈ। ਗਰੁੱਪ ਚੈਟ ‘ਤੇ ਕਈ ਤਰ੍ਹਾਂ ਦੇ ਕਾਰਡ ਅਤੇ ਲਿੰਕ ਸ਼ੇਅਰ ਕੀਤੇ ਜਾਂਦੇ ਹਨ, ਜਿਸ ‘ਚ ਫੋਨ ਆਫਰਸ ਦਾ ਵੇਰਵਾ ਦਿੱਤਾ ਜਾਂਦਾ ਹੈ। ਇਨ੍ਹਾਂ ਵਿੱਚੋਂ ਸਭ ਤੋਂ ਆਕਰਸ਼ਕ ਸਸਤੇ ਦਰਾਂ ‘ਤੇ ਆਈਫੋਨ ਪ੍ਰਾਪਤ ਕਰਨ ਦੀਆਂ ਪੇਸ਼ਕਸ਼ਾਂ ਹਨ। ਜੇ ਤੁਹਾਨੂੰ ਵੀ ਅਜਿਹਾ ਕੋਈ ਮੈਸੇਜ ਮਿਲਦਾ ਹੈ ਤਾਂ ਆਰਡਰ ਕਰਨ ਤੋਂ ਪਹਿਲਾਂ ਸਾਵਧਾਨ ਹੋ ਜਾਓ।
ਆਈਫੋਨ ਡਿਸਕਾਊਂਟ ਆਫਰ ਨੂੰ ਟੈਲੀਗ੍ਰਾਮ ‘ਤੇ ਬਹੁਤ ਹੀ ਚਲਾਕੀ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ। ਇਕ ਤਸਵੀਰ ਦੇ ਮੁਤਾਬਕ 8 ਹਜ਼ਾਰ ਰੁਪਏ ‘ਚ ਆਈਫੋਨ ਅਤੇ 4 ਤੋਂ 5 ਹਜ਼ਾਰ ਰੁਪਏ ‘ਚ ਗੂਗਲ ਪਿਕਸਲ ਅਤੇ ਹੋਰ ਪ੍ਰੀਮੀਅਮ ਕੁਆਲਿਟੀ ਦੇ ਸਮਾਰਟਫੋਨ ਲੈਣ ਦੇ ਦਾਅਵੇ ਕੀਤੇ ਜਾ ਰਹੇ ਹਨ। ਇਹ ਪੇਸ਼ਕਸ਼ਾਂ ਪੂਰੀ ਤਰ੍ਹਾਂ ਝੂਠੀਆਂ ਹਨ। ਧਿਆਨ ਰਹੇ ਕਿ ਆਈਫੋਨ ਜਾਂ ਹੋਰ ਸਮਾਰਟਫੋਨ ‘ਤੇ ਆਨਲਾਈਨ ਆਫਰ ਜ਼ਰੂਰ ਉਪਲਬਧ ਹਨ ਪਰ ਇੰਨੀਆਂ ਸਸਤੀਆਂ ਕੀਮਤਾਂ ‘ਤੇ ਪ੍ਰੀਮੀਅਮ ਡਿਵਾਈਸ ਪ੍ਰਾਪਤ ਕਰਨਾ ਸੰਭਵ ਨਹੀਂ ਹੈ। ਇਹ ਸਰਾਸਰ ਧੋਖਾਧੜੀ ਦਾ ਮਾਮਲਾ ਹੈ, ਇਸ ਲਈ ਅਜਿਹੀਆਂ ਪੇਸ਼ਕਸ਼ਾਂ ਤੋਂ ਦੂਰ ਰਹੋ।
🚨 Don't get lured into the trap of carding schemes on Telegram promising cheap iPhones! 📱 Protect yourself from fraud and stay vigilant online. #ScamAlert #StaySafe #I4C #MHA #Cyberdost #Cybercrime #Cybersecurity #Stayalert #News pic.twitter.com/6enWVMelc0
— Cyber Dost (@Cyberdost) February 29, 2024
ਸਾਈਬਰ ਦੋਸਤ ਨੇ ਅਲਰਟ ਦੇਣ ਵਾਲੇ ਐਕਸ-ਹੈਂਡਲ ‘ਤੇ ਪੋਸਟ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਟੈਲੀਗ੍ਰਾਮ ‘ਤੇ ਕਾਰਡਿੰਗ ਸਕੀਮਾਂ ਸਸਤੇ ਆਈਫੋਨ ਵੇਚਣ ਦੇ ਵਾਅਦੇ ਨਾਲ ਲੋਕਾਂ ਨੂੰ ਆਕਰਸ਼ਿਤ ਕਰ ਰਹੀਆਂ ਹਨ, ਪਰ ਇਹ ਧੋਖਾਧੜੀ ਹੋ ਸਕਦੀ ਹੈ। ਤੁਸੀਂ ਕਿਸੇ ਘੁਟਾਲੇ ਵਿੱਚ ਫਸ ਸਕਦੇ ਹੋ।
ਇਹ ਵੀ ਪੜ੍ਹੋ : ਰੁਕ ਗਈ ਸੀ ਦਿਲ ਦੀ ਧੜਕਨ, 50 ਮਿੰਟ ਮਗਰੋਂ ਜਿਊਂਦਾ ਹੋ ਗਿਆ ਬੰਦਾ, ਫਿਰ ਹਸਪਤਾਲ ‘ਚ ਹੀ ਘੁੰਮਣ ਲੱਗਾ
ਟੈਲੀਗ੍ਰਾਮ ‘ਤੇ 8000 ਰੁਪਏ ਵਿੱਚ ਉਪਲਬਧ ਆਈਫੋਨ ਖਰੀਦਣਾ ਇੱਕ ਜੋਖਮ ਭਰਿਆ ਕੰਮ ਹੋ ਸਕਦਾ ਹੈ। ਇਹ ਧੋਖਾਧੜੀ ਹੋ ਸਕਦੀ ਹੈ। ਇਹ ਵੀ ਸੰਭਵ ਹੈ ਕਿ ਤੁਸੀਂ ਆਈਫੋਨ ਲਈ ਭੁਗਤਾਨ ਕਰੋ ਅਤੇ ਤੁਹਾਨੂੰ ਆਈਫੋਨ ਨਾ ਮਿਲੇ। ਜੇ ਵੇਚਣ ਵਾਲਾ ਤੁਹਾਡੇ ‘ਤੇ ਤੁਰੰਤ ਪੈਸੇ ਭੇਜਣ ਲਈ ਦਬਾਅ ਪਾ ਰਿਹਾ ਹੈ ਤਾਂ ਇਹ ਧੋਖਾਧੜੀ ਹੋ ਸਕਦੀ ਹੈ।
ਇਹ ਵੀ ਸੰਭਵ ਹੈ ਕਿ ਸਸਤੇ ਭਾਅ ‘ਤੇ ਵੇਚਿਆ ਜਾ ਰਿਹਾ ਆਈਫੋਨ ਨੁਕਸਦਾਰ ਜਾਂ ਚੋਰੀ ਦਾ ਮਾਲ ਹੋਵੇ। ਨਾਲ ਹੀ, ਅਜਿਹੀਆਂ ਡਿਵਾਈਸਾਂ ‘ਤੇ ਕੋਈ ਵਾਰੰਟੀ ਜਾਂ ਵਾਪਸੀ ਨੀਤੀ ਨਹੀਂ ਹੋਵੇਗੀ।