ਲੁਧਿਆਣਾ ‘ਚ ਬਿਜਲੀ ਦਾ ਆਨਲਾਈਨ ਭੁਗਤਾਨ ਕਰਨ ਦੇ ਨਾਂ ‘ਤੇ ਲੋਕਾਂ ਨਾਲ ਠੱਗੀ ਕੀਤੀ ਜਾ ਰਹੀ ਹੈ। ਠੱਗ ਆਨਲਾਈਨ ਲਿੰਕ ਭੇਜਦੇ ਹਨ। ਜਿਵੇਂ ਹੀ ਲੋਕ ਉਸ ਲਿੰਕ ‘ਤੇ ਕਲਿੱਕ ਕਰਦੇ ਹਨ, ਉਨ੍ਹਾਂ ਦੇ ਬੈਂਕ ਖਾਤੇ ਤੋਂ ਪੈਸੇ ਕਢਵਾ ਲਏ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਥਾਣਾ ਮਾਡਲ ਟਾਊਨ ਅਧੀਨ ਪੈਂਦੇ ਮਾਡਲ ਹਾਊਸ ਇਲਾਕੇ ਦਾ ਸਾਹਮਣੇ ਆਇਆ ਹੈ।
ਪੁਲਿਸ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਦਲਜੀਤ ਸਿੰਘ ਨੇ ਦੱਸਿਆ ਕਿ 21 ਨਵੰਬਰ 2022 ਨੂੰ ਉਸ ਦੇ ਮੋਬਾਇਲ ਨੰਬਰ 9988824241 ‘ਤੇ 7735372922 ਨੰਬਰ ਤੋਂ ਕਾਲ ਆਈ ਸੀ। ਗੱਲ ਕਰਨ ਵਾਲੇ ਵਿਅਕਤੀ ਨੇ ਉਸ ਨੂੰ ਆਪਣੇ ਘਰ ਦਾ ਬਿਜਲੀ ਬਿੱਲ ਆਨਲਾਈਨ ਭਰਨ ਲਈ ਕਿਹਾ। ਉਹ ਇੱਕ ਲਿੰਕ ਭੇਜੇਗਾ, ਤੁਸੀਂ ਉਸ ‘ਤੇ ਕਲਿੱਕ ਕਰਕੇ ਬਿੱਲ ਜਮ੍ਹਾ ਕਰਵਾ ਸਕਦੇ ਹੋ।
ਪੀੜਤ ਦਲਜੀਤ ਸਿੰਘ ਮੁਤਾਬਕ ਜਿਵੇਂ ਹੀ ਉਸ ਨੇ ਠੱਗ ਵੱਲੋਂ ਭੇਜਿਆ ਲਿੰਕ ਖੋਲ੍ਹਿਆ ਤਾਂ ਉਸ ਦਾ ਫ਼ੋਨ ਹੈਂਗ ਹੋ ਗਿਆ। ਕੁਝ ਸਮੇਂ ਬਾਅਦ ਉਸ ਦੇ ਖਾਤੇ ‘ਚੋਂ 6 ਐਂਟਰੀਆਂ ‘ਚੋਂ 5 ਲੱਖ 74 ਹਜ਼ਾਰ 676 ਰੁਪਏ ਕਢਵਾ ਲਏ ਗਏ। ਉਨ੍ਹਾਂ ਤੁਰੰਤ ਇਸ ਸਬੰਧੀ ਥਾਣਾ ਮਾਡਲ ਟਾਊਨ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ : ‘ਬੰਦੇ ਨੂੰ ਜ਼ੁਬਾਨ ‘ਤੇ ਲਗਾਮ ਰੱਖਣੀ ਚਾਹੀਦੀ ਏ, ਜੇ ਤੁਸੀਂ…’ ਕੰਗਨਾ ਥੱਪੜ ਮਾਮਲੇ ‘ਚ ਬੋਲੇ ਹਰਸਿਮਰਤ ਬਾਦਲ
8 ਮਹੀਨਿਆਂ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਦੋਸ਼ੀ ਮਨੀਸ਼ ਦੱਖਣੀ ਪੱਛਮੀ ਦਿੱਲੀ, ਵਿਜੇ ਸਿੰਘ ਚੌਹਾਨ ਜੈਪੁਰ, ਅਜੈ ਵਾਸੀ ਪੰਚਕੂਲਾ, ਪ੍ਰਕਾਸ਼ ਪਰਸ਼ਾਕਾ ਵਾਸੀ ਉੜੀਸਾ ਦੇ ਖ਼ਿਲਾਫ਼ ਆਈਪੀਸੀ ਐਕਟ 420,120-ਬੀ, 66-ਡੀ ਆਈ.ਟੀ. ਤਹਿਤ ਮਾਮਲਾ ਦਰਜ ਕਰ ਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: