ਰਾਮ ਨੌਮੀ ਕੱਲ੍ਹ ਯਾਨੀ ਕਿ 17 ਅਪ੍ਰੈਲ ਨੂੰ ਮਨਾਈ ਗਈ ਸੀ। ਇਸ ਮੌਕੇ ਅਯੁੱਧਿਆ ਵਿੱਚ ਰਾਮਲੱਲਾ ਦਾ ਸੂਰਿਆ ਤਿਲਕ ਲਗਾਇਆ ਗਿਆ। ਤੁਹਾਨੂੰ ਦੱਸ ਦੇਈਏ ਕਿ ਸੂਰਿਆ ਤਿਲਕ ਦੀ ਪ੍ਰਕਿਰਿਆ ਸ਼ੀਸ਼ੇ ਅਤੇ ਲੈਂਸਾਂ ਵਾਲੇ ਇੱਕ ਵਿਸਤ੍ਰਿਤ ਸਿਸਟਮ ਰਾਹੀ ਕੀਤੀ ਗਈ ਹੈ। ਇਸ ਸਿਸਟਮ ਦੀ ਮਦਦ ਨਾਲ, ਸੂਰਜ ਦੀਆਂ ਕਿਰਨਾਂ ਰਾਮਲੱਲਾ ਦੇ ਮੱਥੇ ‘ਤੇ ਬਿਲਕੁਲ ਉਸੇ ਸਥਾਨ ‘ਤੇ ਪਹੁੰਚਾਈਆਂ ਗਈਆਂ ਜਿੱਥੇ ਹਰ ਕੋਈ ਤਿਲਕ ਲਗਾਉਂਦਾ ਹੈ। ਰਾਮਲੱਲਾ ਦੇ ਸੂਰਿਆ ਤਿਲਕ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਤੋਂ ਇਲਾਵਾ ਇਕ ਹੋਰ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਦੇਖ ਕੇ ਤੁਸੀਂ ਪੂਰੀ ਤਰ੍ਹਾਂ ਹੈਰਾਨ ਰਹਿ ਜਾਓਗੇ। ਆਓ ਤੁਹਾਨੂੰ ਦੱਸਦੇ ਹਾਂ ਕਿ ਵੀਡੀਓ ‘ਚ ਕੀ ਦੇਖਿਆ ਗਿਆ।
#WATCH | Uttar Pradesh | A young boy – K Ayushmaan Rao – dresses up as Ram Lalla and arrives in Ayodhya, on the occasion of #RamNavami. The boy has come to the city from Bilaspur, Chhattisgarh. pic.twitter.com/WD242kYj0W
— ANI (@ANI) April 17, 2024
ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਬੱਚਾ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਨਜ਼ਰ ਆ ਰਿਹਾ ਬੱਚੇ ਨੇ ਕੋਈ ਆਮ ਰੂਪ ਨਹੀਂ, ਸਗੋਂ ਰਾਮਲੱਲਾ ਦਾ ਰੂਪ ਧਾਰਨ ਕੀਤਾ ਹੋਇਆ ਹੈ। ਵੀਡੀਓ ਨੂੰ ਇੱਕ ਨਿਊਜ਼ ਏਜੰਸੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਪਹਿਲਾਂ ਟਵਿੱਟਰ) ‘ਤੇ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਗਿਆ ਹੈ ਕਿ ਕਿ ਇਸ ਬੱਚੇ ਦਾ ਨਾਂ ਕੇ. ਆਯੁਸ਼ਮਾਨ ਰਾਓ ਹੈ, ਜਿਸ ਨੇ ਰਾਮ ਨੌਮੀ ਦੇ ਮੌਕੇ ‘ਤੇ ਰਾਮਲੱਲਾ ਦਾ ਰੂਪ ਧਾਰਨ ਕੀਤਾ ਹੈ। ਇਹ ਬਿਲਾਸਪੁਰ, ਛੱਤੀਸਗੜ੍ਹ ਤੋਂ ਆਇਆ ਹੈ।
ਇਹ ਵੀ ਪੜ੍ਹੋ : ਪੁਰਾਣਾ ਫੋਨ ਵੇਚਣ ਤੋਂ ਪਹਿਲਾਂ ਇਸ ਤਰ੍ਹਾਂ ਗਾਇਬ ਕਰੋ ਆਪਣਾ ਸਾਰਾ ਡਾਟਾ, ਇਹ ਸੈਟਿੰਗਸ ਬਦਲਣੀ ਬਹੁਤ ਜ਼ਰੂਰੀ
ਦੱਸ ਦਈਏ ਕਿ ਰਾਮ ਮੰਦਰ ‘ਚ ਭਗਵਾਨ ਰਾਮ ਦੀ ਮੂਰਤੀ ਦੀ ਸਥਾਪਨਾ ਤੋਂ ਬਾਅਦ ਕੱਲ੍ਹ ਯਾਨੀ ਕਿ 17 ਅਪ੍ਰੈਲ ਨੂੰ ਪਹਿਲੀ ਰਾਮ ਨੌਮੀ ਸੀ, ਜੋ ਕਿ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਮਨਾਈ ਗਈ। ਰਾਮਲੱਲਾ ਦੇ ਸੂਰਿਆ ਤਿਲਕ ਦੀਆਂ ਤਿਆਰੀਆਂ ਪਹਿਲਾਂ ਹੀ ਹੋ ਚੁੱਕੀਆਂ ਸਨ। ਰਾਮ ਲੱਲਾ ਦਾ ‘ਸੂਰਿਆ ਅਭਿਸ਼ੇਕ’ ਦੁਪਹਿਰ ਕਰੀਬ 12:15 ਵਜੇ ਸ਼ੁਰੂ ਹੋਇਆ ਅਤੇ ਚਾਰ ਮਿੰਟ ਤੱਕ ਚੱਲਿਆ। ਇਸ ਦੌਰਾਨ ਸੂਰਜ ਦੀਆਂ ਕਿਰਨਾਂ ਰਾਮ ਲੱਲਾ ਦੇ ਮੱਥੇ ‘ਤੇ 75 ਮਿਲੀਮੀਟਰ ਦਾ ‘ਤਿਲਕ’ ਬਣਾਉਂਦੀਆਂ ਰਹੀਆਂ।
ਵੀਡੀਓ ਲਈ ਕਲਿੱਕ ਕਰੋ -: