ਪੰਜਾਬ ਦੇ ਅਬੋਹਰ ਕਸਬੇ ਦਾ 6 ਸਾਲ ਦਾ ਇੱਕ ਬੱਚਾ ਰਾਮ ਲੱਲਾ ਦੀ ਮੁਹੱਬਤ ਵਿਚ ਦੌੜਦੇ ਹੋਏ ਅਯੁੱਧਿਆ ਦੇ ਰਾਮ ਮੰਦਰ ਤੱਕ ਜਾ ਪਹੁੰਚਿਆ ਤੇ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੀ ਪਹਿਲੀ ਵਰ੍ਹੇਗੰਢ ‘ਤੇ ਆਯੋਜਿਤ ਪ੍ਰੋਗਰਾਮ ਵਿਚ ਸਭ ਦੇ ਆਕਰਸ਼ਣ ਦਾ ਕੇਂਦਰ ਬਣ ਗਿਆ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਯਨਾਥ ਨੇ ਇਸ ਅਦਭੁਤ ਸਫਰ ਲਈ ਬੱਚੇ ਦਾ ਸਵਾਗਤ ਕੀਤਾ ਤੇ ਉਸ ਨੂੰ ਖਾਸ ਤੋਹਫ਼ਾ ਦਿੱਤਾ।
ਮੁਹੱਬਤ ਨੇ 14 ਨਵੰਬਰ ਨੂੰ ਆਪਣੇ ਪਿੰਡ ਤੋਂ ਦੌੜਣਾ ਸ਼ੁਰੂ ਕੀਤਾ ਅਤੇ ਕਰੀਬ 1200 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ 10 ਜਨਵਰੀ ਨੂੰ ਸਰਯੂ ਤੱਟ ‘ਤੇ ਪਹੁੰਚਿਆ। ਹਰ ਰੋਜ਼ ਉਹ 19-20 ਕਿਲੋਮੀਟਰ ਦੌੜਦਾ ਸੀ। ਰਾਮ ਮੰਦਿਰ ‘ਚ ਆਯੋਜਿਤ ਪ੍ਰੋਗਰਾਮ ‘ਚ ਜਦੋਂ ਮੁਹੱਬਤ ਸਟੇਜ ‘ਤੇ ਪਹੁੰਚਿਆ ਤਾਂ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਉਸ ਦੀ ਸਾਰਿਆਂ ਨਾਲ ਜਾਣ-ਪਛਾਣ ਕਰਵਾਈ। ਚੰਪਤ ਰਾਏ ਨੇ ਦੱਸਿਆ ਕਿ ਮੁਹੱਬਤ ਦੇ ਪਿਤਾ ਨਾਈ ਹਨ ਅਤੇ ਇਸ ਬੱਚੇ ਨੂੰ ਦੌੜਨ ਦਾ ਸ਼ੌਕ ਹੈ।
ਮੁੱਖ ਮੰਤਰੀ ਯੋਗੀ ਨੇ ਮੁਹੱਬਤ ਨਾਲ ਮੁਲਾਕਾਤ ਕੀਤੀ, ਉਸ ਦੀ ਪਿੱਠ ਥਾਪੜੀ ਅਤੇ “ਜੈ ਸ਼੍ਰੀ ਰਾਮ” ਦਾ ਨਾਅਰਾ ਵੀ ਲਗਾਇਆ। ਇਸ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ ਮੁਹੱਬਤ ਨੂੰ ਚਾਕਲੇਟ ਅਤੇ ਇੱਕ ਮੋਬਾਈਲ ਫ਼ੋਨ ਤੋਹਫ਼ੇ ਵਜੋਂ ਦਿੱਤਾ।
ਇਹ ਵੀ ਪੜ੍ਹੋ : ਬਾਲੀਵੁੱਡ ਅਦਾਕਾਰਾ ਅਨੰਨਿਆ ਪਾਂਡੇ ਭੈਣ ਤੇ ਮਾਂ ਨਾਲ ਸ੍ਰੀ ਦਰਬਾਰ ਸਾਹਿਬ ਹੋਈ ਨਤਮਸਤਕ, ਕੀਤਾ ਸ਼ੁਕਰਾਨਾ
ਦੱਸ ਦਈਏ ਕਿ ਅਯੁੱਧਿਆ ‘ਚ ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਦੀ ਪਹਿਲੀ ਵਰ੍ਹੇਗੰਢ ‘ਤੇ ਅੱਜ ਤੋਂ ਤਿੰਨ ਰੋਜ਼ਾ ਵਿਸ਼ਾਲ ਉਤਸਵ ਸ਼ੁਰੂ ਹੋ ਗਿਆ ਹੈ। ਇਸ ਪ੍ਰੋਗਰਾਮ ਦਾ ਉਦਘਾਟਨ ਅੱਜ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕੀਤਾ। ਸਾਰਾ ਅਯੁੱਧਿਆ ਧਾਮ ਰਾਮਮਈ ਦਿਸਣ ਲੱਗ ਪਿਆ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸਾਧੂ-ਸੰਤ ਪਹੁੰਚੇ। ਇਹ ਸ਼ਾਨਦਾਰ ਉਤਸਵ 11 ਤੋਂ 13 ਜਨਵਰੀ ਤੱਕ ਚੱਲੇਗਾ, ਜਿੱਥੇ ਸੰਗੀਤ ਅਤੇ ਕਲਾ ਜਗਤ ਦੀਆਂ ਮਸ਼ਹੂਰ ਹਸਤੀਆਂ ਹਿੱਸਾ ਲੈਣਗੀਆਂ।
ਵੀਡੀਓ ਲਈ ਕਲਿੱਕ ਕਰੋ -: