ਦੇਸ਼ ਭਰ ‘ਚ ਲੋਹੜੀ ‘ਤੇ ਪਤੰਗ ਉਡਾਉਣ ਦਾ ਵੀ ਕ੍ਰੇਜ਼ ਹੈ। ਲੁਧਿਆਣਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਲੋਕ ਵੱਡੀ ਗਿਣਤੀ ਵਿੱਚ ਪਤੰਗ ਉਡਾਉਂਦੇ ਹਨ ਅਤੇ ਇਸ ਤਿਉਹਾਰ ਦਾ ਆਨੰਦ ਮਾਣਦੇ ਹਨ। ਇਸ ਦੇ ਨਾਲ ਹੀ ਪਤੰਗ ਉਡਾਉਣ ਦੌਰਾਨ ਲਾਪਰਵਾਹੀ ਮਹਿੰਗੀ ਪੈ ਜਾਂਦੀ ਹੈ। ਖੰਨਾ ‘ਚ ਪਤੰਗ ਉਡਾਉਂਦੇ ਹੋਏ ਛੱਤ ਤੋਂ ਬੱਚਾ ਡਿੱਗ ਗਿਆ, ਜਿਸ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜ਼ਖ਼ਮੀ ਦੀ ਪਛਾਣ ਰੌਬਿਨ ਸ਼ਰਮਾ (10) ਵਾਸੀ ਇਕੋਲਾਹਾ ਵਜੋਂ ਹੋਈ ਹੈ।
ਪਿਤਾ ਕਪਿਲ ਸ਼ਰਮਾ ਨੇ ਦੱਸਿਆ ਕਿ ਪਿੰਡ ਵਿੱਚ ਪਤੰਗਬਾਜ਼ੀ ਚੱਲ ਰਹੀ ਸੀ। ਉਸ ਦਾ ਬੱਚਾ ਵੀ ਸਵੇਰ ਤੋਂ ਹੀ ਛੱਤ ‘ਤੇ ਪਤੰਗ ਉਡਾ ਰਿਹਾ ਸੀ। ਇਸ ਦੌਰਾਨ ਪਤਾ ਨਹੀਂ ਲੱਗਾ ਕਿ ਕਦੋਂ ਬੱਚੇ ਦਾ ਪੈਰ ਤਿਲਕ ਗਿਆ ਅਤੇ ਉਹ ਸਿੱਧਾ ਹੇਠਾਂ ਡਿੱਗ ਗਿਆ। ਬੱਚੇ ਦੀਆਂ ਚੀਕਾਂ ਸੁਣ ਕੇ ਉਹ ਤੁਰੰਤ ਉਸ ਨੂੰ ਹਸਪਤਾਲ ਲੈ ਗਏ। ਖੁਸ਼ਕਿਸਮਤੀ ਰਹੀ ਕਿ ਬੱਚੇ ਦੇ ਸਿਰ ‘ਤੇ ਕੋਈ ਗੰਭੀਰ ਸੱਟ ਨਹੀਂ ਲੱਗੀ।
ਇਹ ਵੀ ਪੜ੍ਹੋ : ਜਲੰਧਰ : ਵਿਜੇ ਏਜੰਸੀ ‘ਚ ਲੁੱਟ, ਬੰਦੂ.ਕ ਦੀ ਨੋ.ਕ ‘ਤੇ ਮੁਲਾਜ਼ਮ ਤੋਂ ਲੁੱਟੇ ਲੱਖਾਂ ਰੁਪਏ, ਘਟਨਾ CCTV ‘ਚ ਕੈਦ
ਸਿਵਲ ਹਸਪਤਾਲ ਵਿੱਚ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾਕਟਰ ਫਰੈਂਕੀ ਨੇ ਦੱਸਿਆ ਕਿ ਬੱਚੇ ਨੂੰ ਦਾਖਲ ਕਰਵਾਇਆ ਗਿਆ ਹੈ। ਹਾਦਸੇ ਵਿੱਚ ਬੱਚੇ ਦੀ ਇੱਕ ਬਾਂਹ ਟੁੱਟ ਗਈ। ਸਰੀਰ ‘ਤੇ ਕਈ ਸੱਟਾਂ ਦੇ ਨਿਸ਼ਾਨ ਹਨ। ਬੱਚੇ ਨੂੰ ਠੀਕ ਹੋਣ ਵਿੱਚ ਕੁਝ ਸਮਾਂ ਲੱਗੇਗਾ।