ਘਰ ਨੂੰ ਸਾਫ਼-ਸੁਥਰਾ ਰੱਖਣਾ ਬਹੁਤ ਜ਼ਰੂਰੀ ਹੈ। ਕਿਉਂਕਿ, ਤੁਹਾਡੇ ਘਰ’ ਆਉਣ ਵਾਲੇ ਲੋਕ ਇਹ ਦੇਖ ਕੇ ਹੀ ਅੰਦਾਜ਼ਾ ਲਗਾਉਂਦੇ ਹਨ ਕਿ ਤੁਸੀਂ ਕਿੰਨੇ ਹਾਈਜੇਨਿਕ ਅਤੇ ਕਿੰਨੇ ਸਫਾਈ ਪਸੰਦ ਹੋ। ਹਾਲਾਂਕਿ, ਤੁਹਾਨੂੰ ਕਦੇ ਵੀ ਗੰਦਗੀ ਵਿੱਚ ਰਹਿਣ ਲਈ ਜੁਰਮਾਨਾ ਨਹੀਂ ਲਗਾਇਆ ਜਾਂਦਾ ਹੈ। ਪਰ ਇੱਕ ਅਜਿਹਾ ਦੇਸ਼ ਵੀ ਹੈ ਜਿੱਥੇ ਜੇ ਤੁਸੀਂ ਘਰੇਲੂ ਕੰਮਾਂ ਨੂੰ ਨਜ਼ਰਅੰਦਾਜ਼ ਕਰਦੇ ਹੋ ਤਾਂ ਤੁਹਾਨੂੰ ਜੁਰਮਾਨਾ ਵੀ ਲੱਗ ਸਕਦਾ ਹੈ।
ਰਿਪੋਰਟ ਮੁਤਾਬਕ ਚੀਨ ਦੇ ਸਿਚੁਆਨ ਸੂਬੇ ਦੀ ਪੁਗਾ ਕਾਊਂਟੀ ‘ਚ ਨਵੀਂ ਨੀਤੀ ਬਣਾਈ ਗਈ ਹੈ, ਜਿਸ ਦੇ ਤਹਿਤ ਜੇ ਕਿਸੇ ਦੇ ਘਰ ਵਿੱਚ ਮੁੱਢਲੇ ਘਰੇਲੂ ਕੰਮਾਂ ਦੀ ਕਮੀ ਪਾਈ ਜਾਂਦੀ ਹੈ ਤਾਂ ਉਸ ਨੂੰ ਹੁਣ ਜੁਰਮਾਨਾ ਕੀਤਾ ਜਾਵੇਗਾ। ਹਾਲਾਂਕਿ ਇਸ ਦੇ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਾਫੀ ਹੰਗਾਮਾ ਹੋਇਆ ਹੈ।
ਪੁਗਾ ਜ਼ਿਲ੍ਹਾ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਹੁਣ ਉਨ੍ਹਾਂ ਲੋਕਾਂ ‘ਤੇ 1.4 ਡਾਲਰ ਦਾ ਜੁਰਮਾਨਾ ਲਗਾਉਣਗੇ ਜੋ ਆਪਣੇ ਬਿਸਤਰੇ ਨੂੰ ਠੀਕ ਨਹੀਂ ਕਰਦੇ ਜਾਂ ਬਰਤਨ ਬਿਨਾਂ ਧੋਅ ਹੀ ਛੱਡ ਦਿੰਦੇ ਹਨ। ਇੰਨਾ ਹੀ ਨਹੀਂ, ਖਾਣ ਦੌਰਾਨ ਲੋਕਾਂ ਦੇ ਬੈਠਣ ਦੇ ਸਟਾਈਲ ਦਾ ਵੀ ਜ਼ਿਕਰ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਜੇ ਉਹ ਗਲਤ ਪੋਸਚਰ ਵਿੱਚ ਖਾਂਦੇ ਹਨ ਤਾਂ ਉਨ੍ਹਾਂ ‘ਤੇ 2.8 ਡਾਲਰ ਦਾ ਵਾਧੂ ਜੁਰਮਾਨਾ ਲਾਇਆ ਜਾਵੇਗਾ।
ਇਹ ਵੀ ਪੜ੍ਹੋ : ਬੰਦੇ ਨੇ ਕਰਾ ਲਈ ਅਜਿਹੀ ਭਿਆ.ਨਕ ਸਰਜਰੀ, 4 ਸਾਲਾਂ ਤੱਕ ਨਹੀਂ ਬੰਦ ਕਰ ਸਕਿਆ ਆਪਣੀਆਂ ਅੱਖਾਂ!
ਸਥਾਨਕ ਪ੍ਰਸ਼ਾਸਨ ਮੁਤਾਬਕ ਉਨ੍ਹਾਂ ਦਾ ਮਕਸਦ ਲੋਕਾਂ ਦੇ ਰਹਿਣ-ਸਹਿਣ ਦੇ ਤਰੀਕੇ ਨੂੰ ਬਿਹਤਰ ਬਣਾਉਣਾ ਹੈ। ਅਧਿਕਾਰੀਆਂ ਨੇ ਕੁੱਲ 14 ਸ਼੍ਰੇਣੀਆਂ ਦੀ ਸੂਚੀ ਬਣਾਈ ਹੈ ਜਿਸ ਵਿੱਚ ਜੁਰਮਾਨੇ ਦੀ ਵਿਵਸਥਾ ਹੈ। ਉਹ ਘਰਾਂ ਦੀ ਅਚਨਚੇਤ ਜਾਂਚ ਕਰਨਗੇ। ਫਿਰ ਅਸੀਂ ਜੁਰਮਾਨੇ ਬਾਰੇ ਫੈਸਲਾ ਲਵਾਂਗੇ। ਇਸ ਦੌਰਾਨ ਲੋਕਾਂ ਦੇ ਘਰਾਂ ‘ਚ ਜਾਲੇ, ਗੰਦਗੀ ਨਾਲ ਭਰੀਆਂ ਚੀਜ਼ਾਂ ਅਤੇ ਗੰਦਗੀ ਦੀ ਜਾਂਚ ਕੀਤੀ ਜਾਵੇਗੀ। ਜੇ ਕੋਈ ਗਲਤੀ ਦੁਹਰਾਉਂਦਾ ਪਾਇਆ ਜਾਂਦਾ ਹੈ ਤਾਂ ਜੁਰਮਾਨਾ ਦੁੱਗਣਾ ਕਰਨ ਦੀ ਵਿਵਸਥਾ ਵੀ ਹੈ।
ਵੀਡੀਓ ਲਈ ਕਲਿੱਕ ਕਰੋ : –