ਪੰਜਾਬ ਸਰਕਾਰ ਵੱਲੋਂ ਲਗਾਤਾਰ ਲੋਕ ਹਿੱਤ ਫੈਸਲੇ ਲਏ ਜਾ ਰਹੇ ਹਨ। ਸੱਤਾ ਵਿਚ ਆਉਣ ਤੋਂ ਬਾਅਦ ਮੁੱਖ ਮੰਤਰੀ ਮਾਨ ਵੱਲੋਂ ਹੁਣ ਤੱਕ ਬਹੁਤ ਸਾਰੇ ਵੱਡੇ ਐਲਾਨ ਕੀਤੇ ਜਾ ਚੁੱਕੇ ਹਨ। ਪੰਜਾਬ ਦੇ ਲੋਕਾਂ ਲਈ ਇਕ ਹੋਰ ਵੱਡਾ ਫੈਸਲਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ- ‘E-Governance ਵੱਲ ਇੱਕ ਹੋਰ ਕਦਮ- ਪੰਜਾਬੀਆਂ ਲਈ ਵੱਡੀ ਰਾਹਤ..ਹੁਣ ਪੰਜਾਬ ਪੁਲਿਸ ਕੋਲ ਤੁਸੀਂ ਘਰ ਬੈਠੇ ਆਨਲਾਈਨ ਸਹੂਲਤ ਜ਼ਰੀਏ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ। ਇਸ ਨਾਲ ਸ਼ਿਕਾਇਤ ਦਰਜ ਕਰਵਾਉਣ ਵੇਲੇ ਹੁੰਦੀ ਖੱਜਲ-ਖੁਆਰੀ ਤੋਂ ਨਿਜਾਤ ਮਿਲੇਗੀ। ਪੰਜਾਬੀਆਂ ਦੀ ਹਰ ਸੁਵਿਧਾ ਲਈ ਤੁਹਾਡੀ ਸਰਕਾਰ ਪੂਰੀ ਵਚਨਬੱਧ ਹੈ।’
ਆਨਲਾਈਨ ਸ਼ਿਕਾਇਤ ਦਰਜ ਕਰਵਾਉਣ ਲਈ ਪੰਜਾਬ ਸਰਕਾਰ ਨੇ www.pgd.punjabpolice.gov.in ਵੈਬਸਾਈਟ ਸ਼ੁਰੂ ਕੀਤੀ ਹੈ। ਸੀਐੱਮ ਮਾਨ ਨੇ ਇਸ ਦੀ ਸ਼ੁਰੂਆਤ ਕੀਤੀ। ਇਸੇ ਵੈਬਸਾਈਟ ‘ਤੇ ਲੋਕ ਉਸ ‘ਤੇ ਹੋ ਰਹੀ ਕਾਰਵਾਈ ਨੂੰ ਵੀ ਦੇਖ ਸਕਣਗੇ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਇਸ ਪੋਰਟਲ ‘ਤੇ ਸ਼ਿਕਾਇਤ ਦੇ ਬਾਅਦ ਲੋਕ ਉਸ ਨੂੰ ਟਰੈਕ ਕਰ ਸਕਣਗੇ। ਇਹੀ ਨਹੀਂ ਇਸ ਪੋਰਟਲ ‘ਤੇ ਲੋਕਾਂ ਨੂੰ ਉਨ੍ਹਾਂ ਦੀ ਸ਼ਿਕਾਇਤ ‘ਤੇ ਹੋਈ ਕਾਰਵਾਈ ਦੀ ਰਿਪੋਰਟ ਵੀ ਮਿਲੇਗਾ। ਇਸ ਜ਼ਰੀਏ ਲੋਕਾਂ ਨੂੰ ਪੁਲਿਸ ਕੋਲ ਜਾਣ ਦੀ ਲੋੜ ਨਹੀਂ ਹੋਵੇਗੀ। ਉੁਨ੍ਹਾਂ ਨੂੰ ਇਸ ਪੋਰਟਲ ‘ਤੇ ਨਾਂ ਤੇ ਮੋਬਾਈਲ ਨੰਬਰ ਤੋਂ ਅਕਾਊਂਟ ਬਣਾਉਣਾ ਹੋਵੇਗਾ। ਇਸ ਦੇ ਬਾਅਦ ਸ਼ਿਕਾਇਤ ਦਰਜ ਕੀਤੀ ਜਾ ਸਕੇਗੀ।
CM ਮਾਨ ਨੇ ਕਿਹਾ ਕਿ ਜੇਕਰ ਕਾਰਵਾਈ ਤੋਂ ਸੰਤੁਸ਼ਟ ਨਹੀਂ ਤਾਂ ਫਿਰ ਉੁਹ ਅਪੀਲ ਕਰ ਸਕਦੇ ਹਨ। ਸ਼ਿਕਾਇਤ ਦੀ ਜਾਂਚ ਦੌਰਾਨ ਜੇਕਰ ਲੋੜ ਪਈ ਤਾਂ ਪੁਲਿਸ ਥਾਣੇ ਨੂੰ ਬੁਲਾਇਆ ਜਾਵੇਗਾ. ਪੰਜਾਬ ਸਰਕਾਰ ਦੀ ਇਸ ਪਹਿਲ ਨਾਲ ਉਨ੍ਹਾਂ ਲੋਕਾਂ ਨੂੰ ਸਹੂਲਤ ਮਿਲੇਗੀ, ਜੋ ਪੁਲਿਸ ਥਾਣੇ ਜਾਂ ਅਫਸਰਾਂ ਦੇ ਦਫਤਰਾਂ ਦੇ ਚੱਕਰ ਕੱਟਣ ਤੋਂ ਡਰਦੇ ਹਨ।