ਮੁੱਖ ਮੰਤਰੀ ਭਗਵੰਤ ਮਾਨ ਅੱਜ ਡਾ. ਗੁਰਪ੍ਰੀਤ ਕੌਰ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਆਪਣੀ ਪਤਨੀ ਸੁਨੀਤਾ ਤੇ ਧੀ ਹਰਸ਼ਿਤਾ ਨਾਲ ਪਹੁੰਚੇ। ਇਸ ਦੌਰਾਨ ਸਾਂਸਦ ਰਾਜ ਸਭਾ ਸਾਂਸਦ ਸੰਜੇ ਸਿੰਘ ਤੇ ਰਾਘਵ ਚੱਢਾ ਵੀ ਮੌਜੂਦ ਰਹੇ।
ਕੇਜਰੀਵਾਲ ਨੇ ਸੀ.ਐੱਮ. ਮਾਨ ਵਿਆਹ ਦੀ ਵਧਾਈ ਦਿੰਦਿਆਂ ਕਿਹਾ ਕਿ ਭਗਵੰਤ ਮਾਨ ਤੇ ਗੁਰਪ੍ਰੀਤ ਭਾਬੀ ਨੂੰ ਵਿਆਹ ਦੀਆਂ ਖੂਬ ਸਾਰੀਆਂ ਸ਼ੁਭਕਾਮਨਾਵਾਂ। ਤੁਹਾਨੂੰ ਦੋਵਾਂ ਨੂੰ ਭਗਵਾਨ ਖੂਬ ਖੁਸ਼ ਰਖੇ ਤੇ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਦੇਵੇ।
ਕੇਜਰੀਵਾਲ ਨੇ ਸੀ.ਐੱਮ. ਮਾਨ ਦੇ ਵਿਆਹ ਵਿੱਚ ਪਿਤਾ ਦੀਆਂ ਰਸਮਾਂ ਨਿਭਾਈਆਂ, ਜਦਕਿ ਰਾਘਵ ਚੱਢਾ ਨੇ ਭਰਾ ਦੀਆਂ ਰਸਮਾਂ ਨਿਭਾਈਆਂ। ਮੁੱਖ ਮੰਤਰੀ ਦਾ ਭਾਣਜਾ ਉਨ੍ਹਾਂ ਦਾ ਸਰਬਾਲਾ ਬਣਿਆ। ਇਸ ਦੌਰਾਨ ਸੀ.ਐੱਮ. ਕੇਜਰੀਵਾਲ ਤੇ ਉਨ੍ਹਾਂ ਦਾ ਪਰਿਵਾਰ ਬਹੁਤ ਖੁਸ਼ ਨਜ਼ਰ ਆਏ। ਕੇਜਰੀਵਾਲ ਨੇ ਸੀ.ਐੱਮ. ਮਾਨ ਨੂੰ ਗਲੇ ਲਗ ਕੇ ਵਧਾਈ ਦਿੱਤੀ ਤੇ ਵਿਆਹ ਦਾ ਤੋਹਫਾ ਭੇਟ ਕੀਤਾ।
ਦੱਸ ਦੇਈਏ ਕਿ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਮੁੱਖ ਮੰਤਰੀ ਦਾ ਸੀਐਮ ਹਾਊਸ ਦੇ ਅੰਦਰ ਹੀ ਵਿਆਹ ਹੋਇਆ ਹੋਵੇ। ਸਿੱਖ ਰੀਤੀ ਰਿਵਾਜਾਂ ਅਨੁਸਾਰ ਸੀਐਮ ਮਾਨ ਨੇ ਸੀਐਮ ਹਾਊਸ ਅੰਦਰ ਆਨੰਦ ਕਾਰਜ ਕਰਵਾਏ।
ਵੀਡੀਓ ਲਈ ਕਲਿੱਕ ਕਰੋ -: