ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਜਨਮ ਦਿਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਤੇ ਸੀਐੱਮ ਮਾਨ ਦੀ ਪਤਨੀ ਸਣੇ ਕਈ ਆਗੂਆਂ ਵੱਲੋਂ ਉਨ੍ਹਾਂ ਨੂੰ ਵਧਾਈ ਦਿੱਤੀ ਗਈ।
PM ਨਰਿੰਦਰ ਮੋਦੀ ਨੇ CM ਭਗਵੰਤ ਮਾਨ ਨੂੰ ਜਨਮਦਿਨ ਵਧਾਈ ਦਿੰਦਿਆਂ ਟਵੀਟ ਕਰਦਿਆਂ ਲਿਖਿਆ-CM ਭਗਵੰਤ ਮਾਨ ਨੂੰ ਜਨਮਦਿਨ ਦੀ ਵਧਾਈ ਤੇ ਨਾਲ ਹੀ ਉਨ੍ਹਾਂ ਨੇ ਲੰਬੀ ਤੇ ਸਿਹਤਮੰਦ ਜ਼ਿੰਦਗੀ ਦੀ ਕਾਮਨਾ ਵੀ ਕੀਤੀ।
ਇਸੇ ਤਰ੍ਹਾਂ ਸੀਐੱਮ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਮਾਨ ਨੇ CM ਭਗਵੰਤ ਮਾਨ ਨੂੰ ਜਨਮਦਿਨ ਦੀ ਵਧਾਈ ਦਿੱਤੀ। ਤਸਵੀਰ ਸਾਂਝੀ ਕਰ ਕੇ ਲਿਖਿਆ -“ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਮਾਨ ਸਾਬ੍ਹ, ਹਮੇਸ਼ਾ ਚੜ੍ਹਦੀਕਲਾ ‘ਚ ਰਹੋ। ਪੰਜਾਬ ਤੇ ਪੰਜਾਬੀਆਂ ਲਈ ਇਸੇ ਤਰ੍ਹਾਂ ਕੰਮ ਕਰਦੇ ਰਹੋ।

AAP ਸੁਪਰੀਮੋ ਅਰਵਿੰਦ ਕੇਜਰੀਵਾਲ ਨੇ CM ਭਗਵੰਤ ਮਾਨ ਨੂੰ ਦਿੱਤੀ ਜਨਮਦਿਨ ਦੀ ਵਧਾਈ। ਉਨ੍ਹਾਂ ਕਿਹਾ- “ਪਰਮਾਤਮਾ ਤੁਹਾਨੂੰ ਲੰਬੀ ਉਮਰ, ਚੰਗੀ ਸਿਹਤ ਤੇ ਲੋਕਾਂ ਦੀ ਸੇਵਾ ਕਰਨ ਦੀ ਤਾਕਤ ਦੇਣ। ਤੁਸੀਂ ਇਸੇ ਤਰ੍ਹਾਂ ਪੰਜਾਬ ਦੇ ਹਰ ਘਰ ‘ਚ ਖੁਸ਼ੀਆਂ ਵੰਡਦੇ ਰਹੋ। ਭਗਵਾਨ ਤੁਹਾਨੂੰ ਲੰਬੀ ਉਮਰ, ਚੰਗੀ ਸਿਹਤ ਤੇ ਲੋਕਾਂ ਦੀ ਸੇਵਾ ਕਰਨ ਦੀ ਨਿਰੰਤਰ ਊਰਜਾ ਦੇਣ। ਤੁਸੀਂ ਇੰਝ ਹੀ ਪੰਜਾਬ ਦੇ ਹਰ ਘਰ ਵਿਚ ਖੁਸ਼ੀਆਂ ਵੰਡਦੇ ਰਹੋ।
ਇਹ ਵੀ ਪੜ੍ਹੋ : ਰਿਸ਼ਵਤ ਮਾਮਲੇ ‘ਚ ਗ੍ਰਿਫਤਾਰ DIG ਹਰਚਰਨ ਸਿੰਘ ਭੁੱਲਰ ਦਾ ਕਰਵਾਇਆ ਗਿਆ ਮੈਡੀਕਲ, ਅੱਜ ਕੋਰਟ ‘ਚ ਹੋਵੇਗੀ ਪੇਸ਼ੀ
ਮਨੀਸ਼ ਸਿਸੋਦੀਆ ਨੇ CM ਮਾਨ ਨੂੰ ਜਨਮਦਿਨ ਦੀ ਵਧਾਈ ਦਿੱਤੀ ਤੇ ਕਿਹਾ ਕਿ “ਮੇਰੇ ਪਿਆਰੇ ਦੋਸਤ, ਮਿਸ਼ਨ ਰੰਗਲਾ ਪੰਜਾਬ ਦੇ ਕਮਾਂਡਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ। ਪਰਮਾਤਮਾ ਅੱਗੇ ਅਰਦਾਸ ਹੈ ਕਿ ਤੁਹਾਡਾ ‘ਰੰਗਲਾ ਪੰਜਾਬ’ ਬਣਾਉਣ ਦਾ ਸੁਪਨਾ ਸਾਕਾਰ ਹੋਵੇ। ਪੰਜਾਬ ਦੇ ਭਵਿੱਖ ਦੀ ਵਾਗਡੋਰ ਤੁਹਾਡੇ ਮਜ਼ਬੂਤ ਮੋਢਿਆਂ ‘ਤੇ ਹੈ। ਭਗਵਾਨ ਤੁਹਾਨੂੰ ਸਿਹਤਮੰਦ, ਖੁਸ਼ ਤੇ ਊਰਜਾ ਨਾਲ ਭਰਪੂਰ ਰੱਖਣ ਤੇ ਤੁਹਾਨੂੰ ਲਗਾਤਾਰ ਲੰਬੇ ਸਮੇਂ ਤੱਕ ਮੁੱਖ ਮੰਤਰੀ ਵਜੋਂ ਪੰਜਾਬ ਦੇ ਲੋਕਾਂ ਦੀ ਸੇਵਾ ਵਿਚ ਲਗਾ ਕੇ ਰੱਖਣ।
ਵੀਡੀਓ ਲਈ ਕਲਿੱਕ ਕਰੋ -:
























