ਇੱਕ ਦਿਨ ਪਹਿਲਾਂ ਹੀ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਬਜਟ ਵਿਚ ਜਿਸ ਵੱਡੀ ਸਮੱਸਿਆ ਦਾ ਜ਼ਿਕਰ ਕੀਤਾ ਸੀ, ਅੱਜ ਉਨ੍ਹਾਂ ਦਾ ਖੁਦ ਇਸ ਨਾਲ ਸਾਹਮਣਾ ਵੀ ਹੋ ਗਿਆ। ਦਰਅਸਲ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਦੇ ਕਾਫਲੇ ਨੂੰ ਰਾਸ਼ਟਰੀ ਰਾਜਧਾਨੀ ਦੇ ਹੈਦਰਪੁਰ ਫਲਾਈਓਵਰ ‘ਤੇ ਅਚਾਨਕ ਰੁਕਣਾ ਪਿਆ। ਸੜਕ ’ਤੇ 4-5 ਅਵਾਰਾ ਪਸ਼ੂਆਂ ਨੂੰ ਵੇਖ ਕੇ ਕਾਫਲਾ ਰੁਕਵਾ ਲਿਆ। ਇਸ ਦੌਰਾਨ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਾਰ ਤੋਂ ਹੇਠਾਂ ਉਤਰ ਕੇ ਅਧਿਕਾਰੀਆਂ ਨੂੰ ਉਥੇ ਹੀ ਸੱਦ ਲਿਆ ਤੇ ਪਸ਼ੂਆਂ ਨੂੰ ਸੜਕ ‘ਤੇ ਆਉਣ ਤੋਂ ਰੋਕਣ ਲਈ ਉਪਾਅ ਲਾਗੂ ਕਰਨ ਦੇ ਨਿਰਦੇਸ਼ ਦਿੱਤੇ, ਤਾਂਜੋ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਏ।
ਇੱਕ ਦਿਨ ਪਹਿਲਾਂ ਆਪਣਾ ਪਹਿਲਾ ਬਜਟ ਪੇਸ਼ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਨੇ ਇਸ ਸਮੱਸਿਆ ਬਾਰੇ ਚਿੰਤਾ ਪ੍ਰਗਟਾਈ ਸੀ ਅਤੇ ਉਪਾਵਾਂ ਦਾ ਐਲਾਨ ਵੀ ਕੀਤਾ ਸੀ। ਉਨ੍ਹਾਂ ਇਸ ਲਈ ਆਧੁਨਿਕ ਗਊਸ਼ਾਲਾ ਬਣਾਉਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਘੁੰਮਣ ਖੇੜਾ ਵਿੱਚ ਆਧੁਨਿਕ ਗਊ ਸ਼ੈੱਡ ਬਣਾਉਣ ਲਈ 40 ਕਰੋੜ ਰੁਪਏ ਦਾ ਉਪਬੰਧ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦਿੱਲੀ ਵਿੱਚ ਹੋਰ ਨਵੇਂ ਗਊ ਸ਼ੈਲਟਰ ਬਣਾਉਣ ਅਤੇ ਸੜਕਾਂ ਤੋਂ ਪਸ਼ੂਆਂ ਨੂੰ ਹਟਾਉਣ ਦਾ ਭਰੋਸਾ ਦਿੱਤਾ ਹੈ।
ਮੁੱਖ ਮੰਤਰੀ ਦਾ ਕਾਫਲਾ ਕਰੀਬ 15 ਮਿੰਟ ਤੱਕ ਫਲਾਈਓਵਰ ‘ਤੇ ਰੁਕਿਆ ਰਿਹਾ। ਡਰਾਈਵਰ ਨੇ ਸਮੇਂ ਸਿਰ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਸੀਐਮ ਰੇਖਾ ਗੁਪਤਾ ਅੱਜ ਯਾਨੀ ਬੁੱਧਵਾਰ ਨੂੰ ਮੈਟਰੋ ਦੇ ਖੰਭਿਆਂ ਦਾ ਨਿਰੀਖਣ ਕਰਨ ਲਈ ਬਾਹਰ ਗਏ ਸਨ। ਇਸ ਦੌਰਾਨ ਉਨ੍ਹਾਂ ਮੈਟਰੋ ਦੇ ਖੰਭਿਆਂ ‘ਤੇ ਲੱਗੇ ਪੋਸਟਰ ਅਤੇ ਹੋਰਡਿੰਗਜ਼ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ। ਮੈਟਰੋ ਦੇ ਖੰਭਿਆਂ ‘ਤੇ ਚਿਪਕਾਏ ਗਏ ਪੋਸਟਰਾਂ ਅਤੇ ਹੋਰਡਿੰਗਾਂ ‘ਤੇ ਇਤਰਾਜ਼ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਦਿੱਲੀ ਨੂੰ ਸਾਫ਼-ਸੁਥਰਾ ਬਣਾਉਣਾ ਹੈ।
ਇਹ ਵੀ ਪੜ੍ਹੋ : ਡੇਰਾ ਬਿਆਸ ਦੀਆਂ ਸੰਗਤਾਂ ਲਈ ਖ਼ੁਸ਼ਖਬਰੀ, ਰੇਲਵੇ ਨੇ ਸ਼ੁਰੂ ਕੀਤੀਆਂ 2 ਸਪੈਸ਼ਲ ਟ੍ਰੇਨਾਂ
ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਅਧਿਕਾਰ ਨਹੀਂ ਹੈ ਮੁੱਖ ਮੰਤਰੀ ਤੋਂ ਲੈ ਕੇ ਕਿਸੇ ਹੋਰ ਵਿਅਕਤੀ ਤੱਕ। ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਦਿੱਲੀ ਨੂੰ ਪ੍ਰਦੂਸ਼ਿਤ ਨਾ ਕਰੋ।
ਜ਼ਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਆਪਣਾ ਪਹਿਲਾ ਬਜਟ ਪੇਸ਼ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਨੇ ਇਸ ਸਮੱਸਿਆ ਬਾਰੇ ਚਿੰਤਾ ਪ੍ਰਗਟਾਈ ਸੀ ਅਤੇ ਉਪਾਵਾਂ ਦਾ ਐਲਾਨ ਵੀ ਕੀਤਾ ਸੀ। ਉਨ੍ਹਾਂ ਇਸ ਲਈ ਆਧੁਨਿਕ ਗਊਸ਼ਾਲਾ ਬਣਾਉਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਘੁੰਮਣ ਖੇੜਾ ਵਿੱਚ ਆਧੁਨਿਕ ਗਊ ਸ਼ੈੱਡ ਬਣਾਉਣ ਲਈ 40 ਕਰੋੜ ਰੁਪਏ ਦੀ ਵਿਵਸਥਾ ਰੱਖੀ। ਇਸ ਤੋਂ ਇਲਾਵਾ ਉਨ੍ਹਾਂ ਦਿੱਲੀ ਵਿੱਚ ਹੋਰ ਨਵੇਂ ਗਊ ਸ਼ੈਲਟਰ ਬਣਾਉਣ ਅਤੇ ਸੜਕਾਂ ਤੋਂ ਪਸ਼ੂਆਂ ਨੂੰ ਹਟਾਉਣ ਦਾ ਭਰੋਸਾ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -:
