ਰੂਸ ਨੇ ਯੂਕਰੇਨ ‘ਤੇ ਹਮਲਾ ਕਰ ਦਿੱਤਾ ਹੈ, ਜਿਸ ਪਿੱਛੋਂ ਯੂਕਰੇਨ ਵਿੱਚ ਹਾਲਾਤ ਕਾਫੀ ਖਰਾਬ ਹੋ ਗਏ ਹਨ। ਯੂਕਰੇਨ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਭਾਰਤੀ ਅਜੇ ਵੀ ਫਸੇ ਹੋਏ ਹਨ, ਜਿਨ੍ਹਾਂ ਨੂੰ ਭਾਰਤ ਸਰਕਾਰ ਵਾਪਿਸ ਦੇਸ਼ ਲਿਆਉਣਾ ਚਾਹੁੰਦੀ ਹੈ, ਪਰ ਨਾਗਰਿਕ ਫਲਾਈਟ ਦੀ ਉਡਾਨ ‘ਤੇ ਪਾਬੰਦੀ ਲਾ ਦੇਣ ਤੋਂ ਬਾਅਦ ਇੱਕ ਵੀ ਜਹਾਜ਼ ਯੂਕਰੇਨ ਨਹੀਂ ਜਾ ਪਾ ਰਿਹਾ ਹੈ। ਅਜਿਹੇ ਵਿੱਚ ਉਥੇ ਫਸੇ ਭਾਰਤੀਆਂ ਦੀ ਮਦਦ ਲਈ ਭਾਰਤ ਸਰਕਾਰ ਨੇ 24 ਘੰਟੇ ਦੀ ਹੈਲਪਲਾਈਨ ਸ਼ੁਰੂ ਕੀਤੀ ਹੈ।
ਯੂਕਰੇਨ ਵਿੱਚ ਮੌਜੂਦਾ ਹਾਲਾਤਾਂ ਨੂੰ ਵੇਖਦੇ ਹੋਏ ਵਿਦੇਸ਼ ਮੰਤਰਾਲਾ ਨੇ ਕੰਟਰੋਲ ਰੂਮ ਸਥਾਪਤ ਕੀਤਾ ਹੈ ਜਿਥੇ 1800118797 (ਟੋਲ ਫ੍ਰੀ), +91-11-23012113, +91-11-23014104, +91-11-23017905 ‘ਤੇ ਕਾਲ ਕਰਕੇ ਜਾਣਕਾਰੀ ਤੇ ਮਦਦ ਹਾਸਲ ਕੀਤੀ ਜਾ ਸਕਦੀ ਹੈ।
ਇਸੇ ਤਰ੍ਹਾਂ ਦਾ ਇੱਕ ਕੰਟਰੋਲ ਹਰਿਆਣਾ ਵਿੱਚ ਵਿਦੇਸ਼ ਸਹਿਯੋਗ ਵਿਭਾਗ ਰਾਹੀਂ ਸਥਾਪਤ ਕੀਤਾ ਗਿਆ ਹੈ। ਯੂਕਰੇਨ ਵਿੱਚ ਬੈਠੇ ਭਾਰਤ ਦੇ ਲੋਕ ਹੈਲਪਲਾਈਨ ਨੰਬਰ $91-9212314595 (ਵ੍ਹਾਟਸਐਪ) ਤੇ ਈਮੇਲ contractusatfc@gmail.com ‘ਤੇ ਸੰਪਰਕ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਹਰਿਆਣਾ ਸਰਕਾਰ ਵੱਲੋਂ ਯੂਕਰੇਨ ਵਿੱਚ ਫਸੇ ਭਾਰ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅੱਗੇ ਆਉਣ ਤੇ ਦੇਸ਼ ਵਿੱਚ ਸੁਰੱਖਿਅਤ ਵਾਪਸ ਆਉਣ ਨੂੰ ਯਕੀਨੀ ਬਣਾਉਣ ਲਈ ਸਮਰਥਨ ਤੇ ਸਹਾਇਦਾ ਮੰਗਣ। ਇਹ ਇੱਕ ਨਾਜ਼ੁਕ ਸਮਾਂ ਹੇ ਤੇ ਹਰਿਆਣਾ ਸਰਕਾਰ ਵਿਦੇਸ਼ ਮੰਤਰਾਲਾ ਦੇ ਨੇੜਲੇ ਸਹਿਯੋਗ ਨਾਲ ਭਾਰਤ ਦੇ ਨਾਗਰਿਕਾਂ ਨੂੰ ਭਾਰਤ ਵਾਪਿਸ ਲਾਉਣ ਲਈ ਹਰ ਸੰਭਵ ਮਦਦ ਕਰੇਗੀ।