ਚੰਡੀਗੜ੍ਹ ਦੀ ਸੁਖਨਾ ਝੀਲ ‘ਤੇ ਸ਼ਨੀਵਾਰ ਨੂੰ ਏਅਰ ਫੋਰਸ ਏਅਰ ਸ਼ੋਅ ਦੌਰਾਨ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਦੇ ਪ੍ਰੋਟੋਕੋਲ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ ਹੈ। ਇਸ ‘ਤੇ ਹਰਿਆਣਾ ਸਰਕਾਰ ਨੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਇਸ ਸਬੰਧੀ ਕੇਂਦਰ ਸਰਕਾਰ ਨੂੰ ਵੀ ਸ਼ਿਕਾਇਤ ਕੀਤੀ ਹੈ।
ਏਅਰ ਸ਼ੋਅ ਦੌਰਾਨ ਹਰਿਆਣਾ ਦੇ ਰਾਜਪਾਲ ਰਾਸ਼ਟਰਪਤੀ ਤੋਂ ਦੋ ਸੀਟਾਂ ਛੱਡ ਕੇ ਬੈਠੇ ਸਨ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਰਾਸ਼ਟਰਪਤੀ ਦੇ ਕੋਲ ਬੈਠੇ ਸਨ।
ਰਾਸ਼ਟਰਪਤੀ ਦੇ ਕਿਸੇ ਵੀ ਪ੍ਰੋਗਰਾਮ ਦੇ ਪ੍ਰੋਟੋਕੋਲ ਮੁਤਾਬਕ ਜੇ ਕੋਈ ਉਪ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਨਾ ਹੋਵੇ ਤਾਂ ਰਾਜਪਾਲ ਨੂੰ ਉਸ ਦੇ ਕੋਲ ਬੈਠਣਾ ਚਾਹੀਦਾ ਹੈ। ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਹੈ। ਅਜਿਹੇ ‘ਚ ਰਾਸ਼ਟਰਪਤੀ ਦੇ ਕੋਲ ਬੈਠਣਾ ਉਨ੍ਹਾਂ ਦਾ ਪ੍ਰੋਟੋਕੋਲ ਸੀ। ਹਾਲਾਂਕਿ ਬੀਤੇ ਦਿਨੀਂ ਚੰਡੀਗੜ੍ਹ ‘ਚ ਹੋਏ ਏਅਰ ਸ਼ੋਅ ਦੌਰਾਨ ਅਜਿਹਾ ਨਹੀਂ ਹੋਇਆ ਅਤੇ ਹਰਿਆਣਾ ਦੇ ਰਾਜਪਾਲ ਨੂੰ ਰਾਸ਼ਟਰਪਤੀ ਦੇ ਨਾਲ ਵਾਲੀ ਸੀਟ ਦੀ ਬਜਾਏ ਏਅਰ ਚੀਫ ਮਾਰਸ਼ਲ ਅਤੇ ਉਨ੍ਹਾਂ ਦੀ ਪਤਨੀ ਤੋਂ ਬਾਅਦ ਬਿਠਾਇਆ ਗਿਆ।
ਪ੍ਰਬੰਧਕ ਦਾਅਵਾ ਕਰ ਰਹੇ ਹਨ ਕਿ ਇਹ ਗਲਤੀ ਰਾਜ ਭਵਨ ਪੱਧਰ ‘ਤੇ ਹੋਈ ਹੈ। ਪ੍ਰੋਗਰਾਮ ਦਾ ਬੈਠਣ ਦਾ ਪਲਾਨ ਪਹਿਲਾਂ ਹੀ ਚੰਡੀਗੜ੍ਹ ਤੋਂ ਰਾਜ ਭਵਨ ਭੇਜਿਆ ਗਿਆ ਸੀ ਪਰ ਉਥੋਂ ਕੋਈ ਵੀ ਅਧਿਕਾਰੀ ਨਿਰੀਖਣ ਲਈ ਗਰਾਊਂਡ ਵਿੱਚ ਨਹੀਂ ਪਹੁੰਚਿਆ। ਬੈਠਣ ਦੀ ਯੋਜਨਾ ‘ਤੇ ਕੋਈ ਇਤਰਾਜ਼ ਨਾ ਹੋਣ ‘ਤੇ ਹਰਿਆਣਾ ਦੇ ਰਾਜਪਾਲ ਨੂੰ ਪ੍ਰਦਰਸ਼ਨ ਦੌਰਾਨ ਪਹਿਲਾਂ ਤੋਂ ਤੈਅ ਜਗ੍ਹਾ ‘ਤੇ ਬੈਠਣਾ ਪਿਆ।
ਇਹ ਵੀ ਪੜ੍ਹੋ : ਕਰਜ਼ੇ ਨੇ ਪੰਜਾਬ ‘ਚ ਲਈ ਇੱਕ ਹੋਰ ਜਾਨ, ਖੇਤ ਮਜ਼ਦੂਰ ਨੇ ਫਾਹਾ ਲੈ ਮੁਕਾਈ ਜ਼ਿੰਦਗੀ
ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ ਆਈਏਐਸ ਧਰਮਪਾਲ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ ਚੰਡੀਗੜ੍ਹ ਪ੍ਰਸ਼ਾਸਨ ਦਾ ਨਹੀਂ ਸੀ। ਪ੍ਰਸ਼ਾਸਨ ਨੇ ਪ੍ਰਬੰਧਾਂ ਵਿੱਚ ਸਹਿਯੋਗ ਦਿੱਤਾ ਪਰ ਪ੍ਰੋਗਰਾਮ ਰੱਖਣ ਵਾਲਿਆਂ ਦੀ ਤਰਫੋਂ ਬੈਠਣ ਦਾ ਪਲਾਨ ਤਿਆਰ ਕੀਤਾ ਗਿਆ ਹੈ। ਇਸ ਮੁਤਾਬਕ ਸ਼ੋਅ ਵਿੱਚ ਆਏ ਮਹਿਮਾਨਾਂ ਨੂੰ ਬਿਠਾਇਆ ਗਿਆ।
ਦੱਸ ਦੇਈਏ ਕਿ ਦੇਸ਼ ਦੇ ਰਾਸ਼ਟਰਪਤੀ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਸਿਰਫ਼ ਉੱਘੇ ਵਿਅਕਤੀ ਅਤੇ ਅਧਿਕਾਰੀ ਹੀ ਸ਼ਾਮਲ ਹੋ ਸਕਦੇ ਹਨ। ਇਸ ਵਿੱਚ ਸਿਰਫ਼ ਰਾਜ ਦੇ ਰਾਜਪਾਲ, ਮੁੱਖ ਮੰਤਰੀ, ਮੁੱਖ ਸਕੱਤਰ, ਡਾਇਰੈਕਟਰ ਜਨਰਲ ਅਤੇ ਪੁਲਿਸ ਇੰਸਪੈਕਟਰ ਜਨਰਲ, ਸਰਕਾਰ ਦੇ ਸਕੱਤਰ (ਰਾਜਨੀਤਕ), ਪੁਲਿਸ ਕਮਿਸ਼ਨਰ, ਜ਼ਿਲ੍ਹਾ ਮੈਜਿਸਟ੍ਰੇਟ, ਰੱਖਿਆ ਸੇਵਾਵਾਂ ਦੇ ਸੀਨੀਅਰ ਅਧਿਕਾਰੀ ਹੀ ਰਾਸ਼ਟਰਪਤੀ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋ ਸਕਦੇ ਹਨ। ਹਵਾਈ ਅੱਡੇ ‘ਤੇ ਰਾਜਪਾਲ ਅਤੇ ਮੁੱਖ ਮੰਤਰੀ ਨੇ ਰਾਸ਼ਟਰਪਤੀ ਦਾ ਸਵਾਗਤ ਕਰੇ ਹਨ।
ਵੀਡੀਓ ਲਈ ਕਲਿੱਕ ਕਰੋ -: