ਚੰਡੀਗੜ੍ਹ ਵਿੱਚ ਕੋਰੋਨਾ ਦੇ ਮਾਮਲੇ ਮੁੜ ਵਧਣ ਲੱਗੇ ਹਨ, ਜਿਸ ਨੂੰ ਵੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ ਅਲਰਟ ਹੋ ਗਿਆ ਹੈ। ਪ੍ਰਸ਼ਾਸਨ ਨੇ ਲੋਕਾਂ ਲਈ ਐਡਵਾਇ਼ਜ਼ਰੀ ਜਾਰੀ ਕੀਤੀ ਹੈ, ਜਿਸ ਵਿੱਚ ਕੋਰੋਨਾ ਤੋਂ ਬਚਣ ਲਈ ਲੋਕਾਂ ਨੂੰ ਸਾਵਧਾਨੀਆਂ ਦੱਸੀਆਂ ਗਈਆਂ ਹਨ। ਲੋਕਾਂ ਨੂੰ ਭੀੜ-ਭੜੱਕੇ ਵਾਲੀਆਂ ਥਾਵਾਂ ‘ਤੇ ਜਾਣ ਤੋਂ ਬਚਣ ਤੇ ਕੋਰੋਨਾ ਨਿਯਮਾਂ ਦੀ ਪਾਲਣਾ ਨੂੰ ਜ਼ਰੂਰੀ ਬਣਾਉਣ ਦੀ ਵੀ ਅਪੀਲ ਕੀਤੀ ਗਈ ਹੈ।

ਅਡਵਾਇਜ਼ਰੀ ਵਿੱਚ ਹੇਠਾਂ ਦਿੱਤੀਆਂ ਸਾਵਧਾਨੀਆਂ ਵਰਤਣ ਲਈ ਕਿਹਾ ਗਿਆ ਹੈ-
- ਵਾਰ-ਵਾਰ ਹੱਥ ਧੌਂਦੇ ਰਹੋ ਜਾਂ ਅਲਕੋਹਲ ਵਾਲੇ ਹੈਂਡ ਰਬ ਦੀ ਵਰਤੋਂ ਕਰੋ।
- ਛਿੱਕਣ ਜਾਂ ਖੰਘਣ ਵੇਲੇ ਆਪਣੇ ਨੱਕ ਅਤੇ ਮੂੰਹ ਨੂੰ ਰੁਮਾਲ/ਟਿਸ਼ੂ ਨਾਲ ਢੱਕੋ।
- ਟਿਸ਼ੂਆਂ ਨੂੰ ਵਰਤਣ ਤੋਂ ਤੁਰੰਤ ਬਾਅਦ ਬੰਦ ਡੱਬਿਆਂ ਵਿੱਚ ਸੁੱਟ ਦਿਓ।
- ਭੀੜ ਅਤੇ ਬੰਦ ਥਾਵਾਂ ਤੋਂ ਬਚੋ।
- ਜਨਤਕ ਥਾਵਾਂ ‘ਤੇ ਸਮਾਜਿਕ ਦੂਰੀ (ਘੱਟੋ-ਘੱਟ ਇੱਕ ਮੀਟਰ) ਜ਼ਰੂਰ ਬਣਾਈ ਜਾਵੇ।
- ਜਨਤਕ ਥਾਵਾਂ ‘ਤੇ ਹਮੇਸ਼ਾ ਮਾਸਕ ਪਹਿਨੋ।
- ਬੀਮਾਰ ਮਹਿਸੂਸ ਕਰਨ ‘ਤੇ (ਬੁਖਾਰ, ਸਾਹ ਲੈਣ ਵਿੱਚ ਮੁਸ਼ਕਲ ਅਤੇ ਖੰਘ) ਡਾਕਟਰ ਨਾਲ ਸੰਪਰਕ ਕਰੋ। ਡਾਕਟਰ ਕੋਲ ਜਾਣ ਵੇਲੇ ਮੂੰਹ ਅਤੇ ਨੱਕ ਮਾਸਕ ਜਾਂ ਕੱਪੜੇ ਨਾਲ ਢਕਿਆ ਹੋਵੇ।
- ਕੋਵਿਡ ਦੇ ਲੱਛਣ ਪਾਏ ਜਾਣ ‘ਤੇ ਕੋਵਿਡ ਹੈਲਪਲਾਈਨ ਨੰਬਰ 9779558282 ‘ਤੇ ਕਾਲ ਕਰੋ।
ਵੀਡੀਓ ਲਈ ਕਲਿੱਕ ਕਰੋ -:

Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet

ਇਹ ਸਭ ਨਾ ਕਰੋ-
- ਖੰਘ ਤੇ ਬੁਖਾਰ ਹੋਣ ‘ਤੇ ਕਿਸੇ ਵੀ ਵਿਅਕਤੀ ਦੇ ਨੇੜਲੇ ਸੰਪਰਕ ਤੋਂ ਬਚੋ।
- ਆਪਣੇ ਹੱਥਾਂ ਨਾਲ ਆਪਣੀਆਂ ਅੱਖਾਂ, ਨੱਕ ਅਤੇ ਮੂੰਹ ਨੂੰ ਛੂਹਣ ਤੋਂ ਬਚੋ।
- ਜਨਤਕ ਥਾਵਾਂ ‘ਤੇ ਨਾ ਥੁੱਕੋ
ਇਹ ਵੀ ਪੜ੍ਹੋ : ਬਹਾਦਰੀ ਦੀ ਮਿਸਾਲ ਬਣੀ ਕਪੂਰਥਲਾ ਦੀ ਕੁੜੀ, ਇਕੱਲਿਆਂ ਕਾਬੂ ਕੀਤੇ ਲੁਟੇਰੇ, ਹੋਇਆ ਸਨਮਾਨ






















