ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਸ਼ੁੱਕਰਵਾਰ ਨੂੰ 24 ਕਰੋਨਾ ਦੇ ਮਰੀਜ਼ ਮਿਲੇ ਹਨ। ਸਭ ਤੋਂ ਵੱਧ ਮਰੀਜ਼ ਪਟਿਆਲਾ ਅਤੇ ਮੋਹਾਲੀ ਜ਼ਿਲ੍ਹਿਆਂ ਵਿੱਚ ਪਾਏ ਗਏ ਹਨ। ਪੰਜਾਬ ਵਿੱਚ ਸਰਕਾਰ ਦਾ ਪੂਰਾ ਧਿਆਨ ਕੋਰੋਨਾ ਦੀ ਪਾਜ਼ੀਟਿਵ ਦਰ ਨੂੰ 1 ਫ਼ੀਸਦ ਤੋਂ ਹੇਠਾਂ ਰੱਖਣ ‘ਤੇ ਹੈ। ਇਹੀ ਕਾਰਨ ਹੈ ਕਿ ਕੇਸ ਵਧਣ ਨਾਲ ਟੈਸਟਿੰਗ ਨੂੰ ਵਧਾਇਆ ਜਾ ਰਿਹਾ ਹੈ। ਪੰਜਾਬ ਵਿੱਚ ਕਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 282 ਹੋ ਗਈ ਹੈ।
3 ਮਈ ਨੂੰ ਸਰਕਾਰ ਨੇ 8 ਹਜ਼ਾਰ ਟੈਸਟ ਕੀਤੇ। ਫਿਰ 0.37 ਫ਼ੀਸਦ ਪਾਜ਼ੀਟਿਵ ਦਰ ਦੇ ਨਾਲ 29 ਮਰੀਜ਼ ਪਾਏ ਗਏ। ਇਸ ਨੂੰ ਦੇਖਦੇ ਹੋਏ ਸਰਕਾਰ ਨੇ 4 ਮਈ ਨੂੰ 10 ਹਜ਼ਾਰ ਟੈਸਟ ਕੀਤੇ ਪਰ 72 ਮਰੀਜ਼ ਪਾਏ ਗਏ। ਜਿਸ ਕਾਰਨ ਲਾਗ ਦੀ ਦਰ ਵੀ ਵਧ ਕੇ 0.71 ਫ਼ੀਸਦ ਹੋ ਗਈ ਹੈ। ਅਗਲੇ ਦਿਨ ਯਾਨੀ 5 ਮਈ ਨੂੰ ਸਰਕਾਰ ਨੇ ਵੱਧਦੇ ਕੇਸਾਂ ਨੂੰ ਦੇਖਦਿਆਂ ਟੈਸਟਿੰਗ ਨੂੰ ਘਟਾ ਕੇ 9 ਹਜ਼ਾਰ ਟੈਸਟ ਕਰ ਦਿੱਤਾ ਪਰ ਫਿਰ 87 ਮਰੀਜ਼ ਪਾਏ ਗਏ। ਇਸ ਨਾਲ ਲਾਗ ਦੀ ਦਰ 1.01% ਤੱਕ ਵਧ ਗਈ। ਇਸ ਨੂੰ ਦੇਖਦੇ ਹੋਏ 6 ਮਈ ਨੂੰ ਸਰਕਾਰ ਨੇ ਪਿਛਲੇ ਡੇਢ ਮਹੀਨੇ ‘ਚ ਸਭ ਤੋਂ ਵੱਧ ਸਾਢੇ 12 ਹਜ਼ਾਰ ਸੈਂਪਲ ਟੈਸਟ ਕੀਤੇ। ਜਿਸ ਤੋਂ ਬਾਅਦ 24 ਮਰੀਜ਼ ਪਾਏ ਗਏ ਅਤੇ ਇਨਫੈਕਸ਼ਨ ਦੀ ਦਰ 0.19 ਫ਼ੀਸਦ ‘ਤੇ ਆ ਗਈ।
ਸ਼ੁੱਕਰਵਾਰ ਨੂੰ ਪਟਿਆਲਾ ਅਤੇ ਮੋਹਾਲੀ ਵਿੱਚ 6-6 ਮਰੀਜ਼ ਮਿਲੇ ਹਨ। ਮੋਹਾਲੀ ਦੀ ਲਾਗ ਦਰ ਵੀ 1.64 ਫ਼ੀਸਦ ਰਹੀ। ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ 4-4 ਮਰੀਜ਼ ਪਾਏ ਗਏ। ਫਾਜ਼ਿਲਕਾ ਅਤੇ ਜਲੰਧਰ ਵਿਚ 2-2 ਮਰੀਜ਼ ਮਿਲੇ ਹਨ। ਫਾਜ਼ਿਲਕਾ ਦੀ ਲਾਗ ਦਰ 2.44 ਫ਼ੀਸਦ ਰਹੀ। ਪੰਜਾਬ ਵਿੱਚ 1 ਅਪ੍ਰੈਲ ਤੋਂ ਹੁਣ ਤੱਕ 770 ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਵਿੱਚੋਂ 4 ਮੌਤਾਂ ਹੋ ਚੁੱਕੀਆਂ ਹਨ ਜਦਕਿ 573 ਠੀਕ ਹੋ ਕੇ ਡਿਸਚਾਰਜ ਕੀਤੇ ਜਾ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: