ਹਲਕੇ ਤੋਂ ਦਰਮਿਆਨੇ ਲੱਛਣਾਂ ਵਾਲੇ COVID-19 ਮਰੀਜ਼ਾਂ ਦੇ ਇਲਾਜ ਲਈ ਮਰਕ ਦੀ ਐਂਟੀਵਾਇਰਲ ਗੋਲੀ ਮੋਲਨੁਪਿਰਾਵੀਰ ਨੂੰ ਕੁਝ ਦਿਨਾਂ ਵਿੱਚ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਮਿਲ ਸਕਦੀ ਹੈ।
ਇਹ ਜਾਣਕਾਰੀ ਡਾ: ਰਾਮ ਵਿਸ਼ਵਕਰਮਾ, ਪ੍ਰਧਾਨ ਕੋਵਿਡ ਰਣਨੀਤੀ ਸਮੂਹ, ਸੀਐੱਸਆਈਆਰ ਨੇ ਦਿੱਤੀ। ਇਹ ਦਵਾਈ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਨੂੰ ਗੰਭੀਰ COVID-19 ਜਾਂ ਹਸਪਤਾਲ ਵਿੱਚ ਦਾਖਲ ਹੋਣ ਦਾ ਖਤਰਾ ਹੈ। ਉਨ੍ਹਾਂ ਕਿਹਾ ਕਿ ਦੋ ਦਵਾਈਆਂ ਦੇ ਆਉਣ ਨਾਲ ਵੱਡਾ ਫਰਕ ਪਵੇਗਾ ਅਤੇ ਜਿਵੇਂ-ਜਿਵੇਂ ਅਸੀਂ ਇਸ ਮਹਾਂਮਾਰੀ ਨੂੰ ਖਤਮ ਕਰਨ ਵੱਲ ਵਧ ਰਹੇ ਹਾਂ ਤਾਂ ਇਹ ਵੈਕਸੀਨੇਸ਼ਨ ਨਾਲੋਂ ਵੀ ਵੱਧ ਮਹੱਤਵਪੂਰਨ ਸਾਬਤ ਹੋ ਸਕਦੀਆਂ ਹਨ।
ਡਾ: ਰਾਮ ਵਿਸ਼ਵਕਰਮਾ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੋਲਨੁਪਿਰਾਵੀਰ ਸਾਡੇ ਲਈ ਜਲਦੀ ਹੀ ਉਪਲਬਧ ਹੋ ਜਾਵੇਗੀ। ਦਵਾਈ ਬਣਾਉਣ ਵਾਲੀ ਕੰਪਨੀ ਨਾਲ ਪੰਜ ਕੰਪਨੀਆਂ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਕਿਸੇ ਵੀ ਦਿਨ ਸਾਨੂੰ ਇਸ ਦੀ ਵਰਤੋਂ ਲਈ ਮਨਜ਼ੂਰੀ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਬ੍ਰਿਟੇਨ ਵਿੱਚ ਇਸਦੀ ਵਰਤੋਂ ਦੀ ਇਜਾਜ਼ਤ ਮਿਲਣ ਤੋਂ ਬਾਅਦ, ਐੱਸ.ਈ.ਸੀ. ਇਸ ਦੀ ਨਿਗਰਾਨੀ ਕਰ ਰਹੀ ਹੈ। ਅਜਿਹੇ ‘ਚ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਜਲਦ ਹੀ ਇਸ ਦੀ ਇਜਾਜ਼ਤ ਮਿਲ ਜਾਵੇਗੀ। ਇਸ ਲਈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਮਰਕ ਦੀ ਡੋਜ਼ ਨੂੰ ਮਨਜ਼ੂਰੀ ਦੇਣ ‘ਤੇ ਅਗਲੇ ਇਕ ਮਹੀਨੇ ਦੇ ਅੰਦਰ ਫੈਸਲਾ ਲਿਆ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: